ਮੁੰਡਾ Mobile ਜੌਗਾ ਰਹਿ ਗਿਆ

ਮਾਪੇ ਕਹਿੰਦੇ ਗੁਰਪ੍ਰੀਤ ਮੁੰਡਾ ਸਾਡਾ,
Mobile ਜੌਗਾ ਰਹਿ ਗਿਆ,
ਕਰਦਾ ਨਾ ਕੰਮ ਕੌਈ,
Style ਜੌਗਾ ਰਹਿ ਗਿਆ,

ਜਦੌ ਦਾ ਲਿਆ ਓਸ ਨੇ,
Mobile Multimedia,
ਕੰਨਾਂ ਵਿਚ ਹੁੰਦੀਆ ਨੇ,
Headphone ਦੀਆ ਗੀਟੀਆਂ,
ਲੱਗੇ Headphone ਚ ਬਾਪੂ,
ਹਾਕਾਂ ਮਾਰਦਾ ਰਹਿ ਗਿਆ,
ਮਾਪੇ ਕਹਿੰਦੇ ਗੁਰਪ੍ਰੀਤ ਮੁੰਡਾ ਸਾਡਾ,
Mobile ਜੌਗਾ ਰਹਿ ਗਿਆ,

ਉੱਤੌ ਬਹਿਜੇ ਬੇੜਾ ਇਹਨਾਂ,
Companiyan ਵਾਲਿਆ ਦਾ,
ਕੱਢ ਨਵੀਆ ਸਕੀਮਾਂ ਦਿਮਾਗ,
ਜਵਾਨਾਂ ਦਾ ਖਾ ਲਿਆ ਆ,
ਗਿਆ ਪੱਠੇ ਪਾਉਣ ਮੁੰਡਾ,
Phone CC ਨੂੰ ਲਾ ਕੇ ਬਹਿ ਗਿਆ, (CC--> Customer Care)
ਮਾਪੇ ਕਹਿੰਦੇ ਗੁਰਪ੍ਰੀਤ ਮੁੰਡਾ ਸਾਡਾ,
Mobile ਜੌਗਾ ਰਹਿ ਗਿਆ,

Tractor ਚੜਦੇ ਨਾਲ,
ਕਰੇ Chating,
Message ਆਵੇ ਮਿੰਟ ਬਾਦ,
Ting Ting,
ਬੇਧਿਆਨੇ Tractor ਮੌੜਣਾ,
ਵੱਟ ਆਪਣੀ ਤੌ ਰਹਿ ਗਿਆ,
ਮਾਪੇ ਕਹਿੰਦੇ ਗੁਰਪ੍ਰੀਤ ਮੁੰਡਾ ਸਾਡਾ,
Mobile ਜੌਗਾ ਰਹਿ ਗਿਆ,

ਰਾਤ ਭਰ ਕਰੇ ਗੱਲਾਂ,
ਕੌਠੇ ਚੜ ਚੜ ਕੇ,
ਰੌਟੀ ਖਾਵੇ ਘਰ ਦਿਆ ਤੌ,
ਅਲੱਗ ਜਿਹਾ ਖੜ ਕੇ,
ਰੱਖੇ ਓਹਦੇ ਦੁੱਧ ਚ,
ਮੱਛਰ ਜਦ ਪੈ ਗਿਆ,
ਮਾਪੇ ਕਹਿੰਦੇ ਗੁਰਪ੍ਰੀਤ ਮੁੰਡਾ ਸਾਡਾ,
Mobile ਜੌਗਾ ਰਹਿ ਗਿਆ
 
Top