meri aawaargi....

ਇੱਕ ਸ਼ਹਰ ਤੋਂ ਦੂਜੇ ਸ਼ਹਰ , ਭਟਕ ਰਿਹਾ ਹਾਂ
ਗਲ ਪਈਆਂ ਪੀੜਾਂ ਨੂੰ ,ਝਟਕ ਰਿਹਾਂ ਹਾਂ ,
ਖੁੱਲੇ ਹੋਏ ਜ਼ਖਮਾਂ ਨੂੰ , ਜਿੰਦਗੀ ਸੀਉਣ ਨੀ ਦਿੰਦੀ ....
ਮੇਰੀ ਇਹ ਆਵਾਰਗੀ ਹੀ ਮੈਨੂ ਜਿਆਉਣ ਨੀ ਦਿੰਦੀ....

ਸੋਚਦਾ ਹਾਂ , ਹੁਣ ਇੱਕ ਜਗਹ ਤੇ ਰੁੱਕ ਜਾਵਾਂ ,
ਕਵਿਤਾ ਨਾ ਲਿਖਾਂ, ਤੇ ਹਿਜਰਾਂ ਵਿਚ ਮੁੱਕ ਜਾਵਾਂ ,
ਪਰ ਇਹ ਮੈਨੂ, ਮੇਰੀ ਤਨ੍ਹਾਈ ਤੇ ਹੱਕ ਜਤਾਉਣ ਨੇ ਦਿੰਦੀ ,
ਮੇਰੀ ਇਹ ਆਵਾਰਗੀ ਹੀ ਮੈਨੂ ਜਿਆਉਣ ਨੀ ਦਿੰਦੀ....

ਲੰਮਾ ਪੈਂਡਾ ਤੇਹ੍ਹ ਕਿੱਤਾ ਹੈ , ਇਕ ਦੁਖ ਨਾਲ ,
ਕਿੰਨੇ ਹੀ ਕਾਗਜ਼ ਵਿਲਕੇ ਨੇ ,ਕਲਮ ਦੀ ਭੁਖ ਨਾਲ ,
ਇਹ ਕਲਮ ,ਮੈਨੂ ਇਕੱਲੇ ਨੂ ਦੁਖ ਹੰਡਾਉਣ ਨੀ ਦਿੰਦੀ ,
ਮੇਰੀ ਇਹ ਆਵਾਰਗੀ ਹੀ ਮੈਨੂ ਜਿਆਉਣ ਨੀ ਦਿੰਦੀ....

ਕੋਈ ਜਗਹ ਨੀ ਐਸੀ , ਜਿਥੇ ਕੁਜ ਸਕੂਨ ਮਿਲਦਾ ,
ਕਿਤੈ ਵੀ ਜਾਵਾਂ , ਪੀੜਾਂ ਦਾ ਇਕ ਹਜੂਮ ਮਿਲਦਾ ,
ਮੋਹੱਬਤ ਦੀ ਕਬਰ ਤੇ , ਮੈਨੂ ਦੀਵਾ ਜਲਾਉਣ ਨੀ ਦਿੰਦੀ ,
ਮੇਰੀ ਇਹ ਆਵਾਰਗੀ ਹੀ ਮੈਨੂ ਜਿਆਉਣ ਨੀ ਦਿੰਦੀ....

ਓਹਦੀ ਯਾਦ ਨਾ ਆਵੇ , ਅਜੇਹਾ ਕੋਈ ਪਲ ਨਾ ਹੋਏਆ ,
ਵਿਛੋਰੇ ਦਾ ਸੇਕ ਤੇ ਲੱਗਾ , ਪਰ ਜਿਸਮ ਜਲ ਨਾ ਹੋਏਆ ,
ਝੂਠਾ ਹੀ ਸਹੀ , ਪਰ ਕੋਈ ਖੁਆਬ ਪਿਰੋੰਨ ਨੀ ਦਿੰਦੀ
ਮੇਰੀ ਇਹ ਆਵਾਰਗੀ ਹੀ ਮੈਨੂ ਜਿਆਉਣ ਨੀ ਦਿੰਦੀ....
 
Top