ਮੇਰਾ ਹਰ ਦਿਨ ਤਨਹਾ ਤੇ ਸ਼ਾਮ ਉਦਾਸ ਹੁੰਦੀ ਏ

harry22g_s

Member
ਮੇਰਾ ਹਰ ਦਿਨ ਤਨਹਾ ਤੇ ਸ਼ਾਮ ਉਦਾਸ ਹੁੰਦੀ ਏ,
ਦਿਨੇ ਲੋਕਾਂ ਦੇ ਤਾਅਨੇ ਤੇ ਸ਼ਾਮੀ ਤੇਰੀ ਯਾਦ ਹੁੰਦੀ ਏ।
ਕਦੇ ਪੁੱਛ ਗਿੱਛ ਨਹੀਂ ਸੀ ਮੇਰੀ ਹੁਣ ਹਰ ਥਾਂ ਚਰਚਾ ਮੇਰੀ ਆਮ ਹੁੰਦੀ ਏ।
ਤੇਰੇ ਕਿਹੇ ਪੀਣੀ ਤਾਂ ਮੈਂ ਛੱਡ ਦਿੱਤੀ ਸੀ,
ਪਰ ਯਾਰਾਂ ਵੱਲੋਂ ਪਿਲਾਈ ਹਰ ਘੁੱਟ ਤੇਰੇ ਨਾਮ ਹੁੰਦੀ ਏ।
ਦਿਲ ਚੋਂ ਸਿੰਮਦੇ ਖੂਨ ਤੋਂ ਕੀ ਡਰਨਾਂ,
ਪੀ ਕੇ ਜਿਗਰ ਦਾ ਖੂਨ ਸੱਜਣਾਂ ਮੁਹੱਬਤ ਜਵਾਨ ਹੁੰਦੀ ਏ।
ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ,
ਬਸ ਹੱਸ ਕੇ ਚੁੱਪ ਕਰ ਜਾਨਾਂ ਦੱਸਿਆਂ ਮੁਹੱਬਤ ਬਦਨਾਮ ਹੁੰਦੀ ਏ..............:(
 
Nahi 22 g,,,,sada apas ch dova da bhut jaida pyar e,,,asi ik dooje nu bhut pyar karde aa,,,,eh te mera shonk e likhna te parna,,,,
 
Back
Top