Lyrics Mera Deewanapan - Amrinder Gill - Judaa 2 [Punjabi Font]

#Jatt On Hunt

47
Staff member
Mera Dewanapan Lyrics In Punjabi Font

Singer - Amrinder Gill
Music - Dr.Zeus
Lyrics - Jit Salala

ਛਮ-ਛਮ ਇਹ ਵਰਸਣਗੇ,
ਮੇਰੀ ਦੀਦ ਨੂੰ ਤਰਸਣਗੇ,
ਨੈਣ ਤੇਰੇ ਨੈਣ ਤੇਰੇ ਨਾਲੇ ਤਰਸੁਗਾ ਦਿਲ ਤੇਰਾ,
ਮੇਰਾ ਦੀਵਾਨਾਪਨ ਤੈਨੂੰ, ਕਰੂ ਪਾਗਲ, ਮੇਰੇ ਕਾਤਲ, ਤੇਰੇ ਨਾਲ ਵਾਅਦਾ ਏ ਮੇਰਾ,

--------------------------------------------------------------------------------------------
ਧੁੱਪ ਦੇ ਵਾਂਗੂੰ ਕਣੀਆਂ ਦੇ ਵਿਚ ਰਾਹਤ ਬਣ ਜਾਣਾ,
ਨਹੀ ਸ਼ੁਟਨੀ ਜੋ ਤੇਰੀ ਨੀ ਓਹ ਆਦਤ ਬਣ ਜਾਣਾ,
ਦਿਲ ਵੀ ਧੜਕੂ, ਅਖ ਵੀ ਫੜ੍ਕੂ,
ਦਿਲ ਵੀ ਧੜਕੂ, ਅਖ ਵੀ ਫੜ੍ਕੂ,
ਜਾਨ ਜਾਣੀ, ਨੈਣੀ ਪਾਣੀ, ਪਾਉਣਗੀਆਂ ਯਾਦਾਂ ਜਦ ਘੇਰਾ,
ਮੇਰਾ ਦੀਵਾਨਾਪਨ ਤੈਨੂੰ, ਕਰੂ ਪਾਗਲ, ਮੇਰੇ ਕਾਤਲ, ਤੇਰੇ ਨਾਲ ਵਾਅਦਾ ਏ ਮੇਰਾ,
ਮੇਰਾ ਦੀਵਾਨਾਪਨ ਤੈਨੂੰ, ਕਰੂ ਪਾਗਲ, ਮੇਰੇ ਕਾਤਲ, ਤੇਰੇ ਨਾਲ ਵਾਅਦਾ ਏ ਮੇਰਾ,

--------------------------------------------------------------------------------------------
ਤੇਰੇ ਨੈਣਾ ਦੇ ਵਿਚ ਸੁਪਨਾ ਬਣ ਕੇ ਵੱਸ ਜਾਣਾ,
ਸਾਹਾਂ ਵਾਂਗੂ ਤੇਰੀ ਧੜਕਨ ਦੇ ਵਿਚ ਰਚ ਜਾਣਾ,
ਦਿਲ ਚੋਂ ਕਢਣਾ, ਸਾਨੂ ਛਡਣਾ,
ਦਿਲ ਚੋਂ ਕਢਣਾ, ਸਾਨੂ ਛਡਣਾ,
ਹੋਜੂ ਔਖਾ, ਕਮ ਨਹੀ ਸੌਖਾ, ਬੋਲ ਜੇ ਕਰਲੇਗੀ ਜੇਰਾ,
ਮੇਰਾ ਦੀਵਾਨਾਪਨ ਤੈਨੂੰ, ਕਰੂ ਪਾਗਲ, ਮੇਰੇ ਕਾਤਲ, ਤੇਰੇ ਨਾਲ ਵਾਅਦਾ ਏ ਮੇਰਾ,
ਮੇਰਾ ਦੀਵਾਨਾਪਨ ਤੈਨੂੰ, ਕਰੂ ਪਾਗਲ, ਮੇਰੇ ਕਾਤਲ, ਤੇਰੇ ਨਾਲ ਵਾਅਦਾ ਏ ਮੇਰਾ,

--------------------------------------------------------------------------------------------
ਆਪੇ ਸਾਡੇ ਕਦਮਾ ਦੇ ਵਿਚ ਦਿਲ ਤੂੰ ਧਰ ਦੇਣਾ,
ਇੱਕ ਦਿਨ ਤੈਨੂੰ ਜਿੱਤ ਨੇ ਏਨਾ ਬੇਬੱਸ ਕਰ ਦੇਣਾ,
ਛੱਡ ਕੇ ਅੜੀਆਂ, ਸਾਉਣ ਝੜੀਆਂ,
ਛੱਡ ਕੇ ਅੜੀਆਂ, ਸਾਉਣ ਝੜੀਆਂ,
ਧੁੱਪੇ ਪਾਲੇ, ਤੂੰ ਸਲਾਲੇ, ਰੋਜ ਹੀ ਮਾਰੇਗੀਂ ਗੇੜਾ,

Top