mainu pattney aali da loki naa puchhde.....Debi

tejy2213

Elite
ਧੁੱਪ ਚ ਵਿਛੋੜਿਆਂ ਦੀ ਭੁੱਜਣੇਂ ਨੂੰ ਛੱਡ ਗਈ,ਕਹਿੜੀ ਨਿਰਮੋਹੀ ਸੀ ਓਹ ਛ਼ਾਂ ਪੁੱਛਦੇ

ਦੱਸ ਤੇਰੇ ਬਾਰੇ ਕੁੱਝ ਦੱਸੀਏ ਕੇ ਨਾਂ,
ਮੈਨੂੰ ਪੱਟਣੇਂ ਵਾਲੀ ਦਾ ਲੋਕੀ ਨਾਂ ਪੁੱਛਦੇ

ਅੱਧੀ ਅੱਧੀ ਰਾਤੀ ਵਾਜਾਂ ਮਾਰ ਦੱਸ ਕਿਸਨੂੰ ਬਲਾਉਂਦਾ ਰਹਿੰਨਾ ਏ

ਰੇਤ ਉੱਤੇ ਭ਼ਲਾ ਕਿਦੇ ਨਕਸ਼ ਬਣਾਂ ਕੇ ਤੂੰ ਮਿਟਾਉਂਦਾ ਰਹਿੰਨਾ ਏ

ਦੱਸ ਕਿਹਦੇ ਨਾਂ ਦਾ ਪਹਿਲਾ ਅੱਖ਼ਰ ਖੁਣਾਂਇਆ ਕੁੱਝ ਭ਼ੇਤੀ ਕਦੇ ਫ਼ੜ ਮੇਰੀ ਬਾਹਂ ਪੁੱਛਦੇ

ਦੱਸ ਤੇਰੇ ਬਾਰੇ ਕੁੱਝ ਦੱਸੀਏ ਕੇ ਨਾਂ ਮੈਨੂੰ ਪੱਟਣੇਂ ਵਾਲੀ ਦਾ ਲੋਕੀ ਨਾਂ ਪੁੱਛਦੇ

ਕਿੱਦਾਂ ਕਿੱਥੋਂ ਸ਼ੁਰੂ ਹੋਈ ਮੇਰੀ ਬਰਬ਼ਾਦੀ ਦੀ ਕਹਾਣੀਂ ਪੁੱਛਦੇ

ਲਿਖ਼ੇ ਜਹਿਦੀ ਮਹਿਰਬ਼ਾਨੀ ਨਾਲ ਕੌਂਣ ਗ਼ੀਤਾਂ ਦੇ ਹੈ ਰਾਣੀਂ ਪੁੱਛਦੇ

ਅੱਜਕੱਲ਼ ਕਿੱਥੇ ਕਹਿੜੇ ਹਾਲ ਓਹ ਰਹਿੰਦੀ ਪੇਕ਼ੇ ਸੌਹਰਿਆਂ ਦਾ ਕਹਿੜਾ ਈ ਗ਼ਰਾਂ ਪੁੱਛਦੇ

ਦੱਸ ਤੇਰੇ ਬਾਰੇ ਕੁੱਝ ਦੱਸੀਏ ਕੇ ਨਾਂ ਮੈਨੂੰ ਪੱਟਣੇਂ ਵਾਲੀ ਦਾ ਲੋਕੀ ਨਾਂ ਪੁੱਛਦੇ

ਤਾਸ਼ ਦਿਆਂ ਪੱਤਿਆਂ ਦੇ ਵਾਂਗੂੰ ਘ਼ੜੀ ਖੇਡ ਕੇ ਤੂੰ ਪਾਸੇ ਧਰ ਗਈ

ਹਾਸੇ ਭ਼ਾਣੇਂ ਦਿਲ ਲਾਉਂਣ ਵਾਲੀਏ ਨੀ ਕੈਸਾ ਤੂੰ ਮਜ਼ਾਕ ਕਰ ਗਈ

ਤੂੰ ਤਾਂ ਦਿਲੋਂ ਕੱਢਤਾ ਕਿਰਾਏਦਾਰਾਂ ਵਾਂਗੂੰ ਸਾਡੇ ਦਿਲ ਚ ਕਿੰਨੀ ਕੁ ਤੇਰੀ ਥਾਂ ਪੁੱਛਦੇ

ਦੱਸ ਤੇਰੇ ਬਾਰੇ ਕੁੱਝ ਦੱਸੀਏ ਕੇ ਨਾਂ ਮੈਨੂੰ ਪੱਟਣੇਂ ਵਾਲੀ ਦਾ ਲੋਕੀ ਨਾਂ ਪੁੱਛਦੇ

ਨਾਂ ਤੇਰਾ ਮੂੰਹੋਂ ਨਹੀਓਂ ਲੈਂਣਾ ਇੱਕੋ ਕ਼ਸਮ ਨਿਭਾਈ ਫ਼ਿਰਦਾ

ਦੁਨੀਆਂ ਤੋਂ ਖੌਰੇ "ਮਖ਼ਸੂਸਪੁਰੀ" ਕੀ ਕੀ ਲੁਕਾਈ ਫਿਰਦਾ

ਦੁੱਖ਼ ਅਤੇ ਭ਼ਾਰ ਦੋਵੇਂ ਘ਼ੱਟ ਜਾਂਦੇ ਵੰਡੇ ਦੁੱਖ਼ਦੇਣੀਏਂ ਨੀ ਓਹ ਖੌਰੇ ਤਾਂ ਪੁੱਛਦੇ

ਦੱਸ ਤੇਰੇ ਬਾਰੇ ਕੁੱਝ ਦੱਸੀਏ ਕੇ ਨਾਂ ਮੈਨੂੰ ਪੱਟਣੇਂ ਵਾਲੀ ਦਾ ਲੋਕੀ ਨਾਂ ਪੁੱਛਦੇ |
 
Re: mainu pattney aali da loki naa puchhde.....Deb

ਨਾਂ ਤੇਰਾ ਮੂੰਹੋਂ ਨਹੀਓਂ ਲੈਂਣਾ ਇੱਕੋ ਕ਼ਸਮ ਨਿਭਾਈ ਫ਼ਿਰਦਾ

ਦੁਨੀਆਂ ਤੋਂ ਖੌਰੇ "ਮਖ਼ਸੂਸਪੁਰੀ" ਕੀ ਕੀ ਲੁਕਾਈ ਫਿਰਦਾ

ਦੁੱਖ਼ ਅਤੇ ਭ਼ਾਰ ਦੋਵੇਂ ਘ਼ੱਟ ਜਾਂਦੇ ਵੰਡੇ ਦੁੱਖ਼ਦੇਣੀਏਂ ਨੀ ਓਹ ਖੌਰੇ ਤਾਂ ਪੁੱਛਦੇ

ਦੱਸ ਤੇਰੇ ਬਾਰੇ ਕੁੱਝ ਦੱਸੀਏ ਕੇ ਨਾਂ ਮੈਨੂੰ ਪੱਟਣੇਂ ਵਾਲੀ ਦਾ ਲੋਕੀ ਨਾਂ ਪੁੱਛਦੇ |

kya baat eh, very nice...tfs
 
Top