Likhna Chahunda Par Ki Likhan ??

JUGGY D

BACK TO BASIC
ਲਿਖਣਾ ਚਾਹੁੰਦਾ ਪਰ ਕੀ ਲਿਖਾਂ ...??
ਜੋ ਵੀ ਲਿਖਦਾ ਅਖੀਰ ਲਕੀਰ ਬਣ ਜਾਂਦਾ ...

ਚੱਲੀਆਂ ਅਨੇਕਾ ਹਨੇਰੀਆ, ਆਏ ਤੁਫਾਨ ..
ਸਭ ਨੂੰ ਤੂੰ ਆਪਣੇ ਸੀਨੇ ਉਪਰ ਜਰ ਜਾਂਦਾ ....

ਆਪਣੀਆ ਟੁਕੜੇ ਕਰ ਤੇਨੂੰ ਵੱਖ ਕੀਤਾ ...
ਹੋਰ ਹੁੰਦਾ ਤਾਂ ਹੁਣ ਤਕ ਮਰ ਜਾਂਦਾ ....

ਸਜਾ ਮਿਲਦੀ ਦੋਸ਼ੀਆਂ ਨੂੰ, ਸੀਨੇ ਠੰਡ ਪੇਂਦੀ ...
ਕੋਈ ਮਸਲਾ 84 ਵਾਲਾ ਹੱਲ ਕਰ ਜਾਂਦਾ.....

ਹੁੰਦਾ ਅੱਜ ਸਾਫ਼ ਤੇ ਪਵਿਤਰ ਪਾਣੀ ....
ਬਾਬਾ ਉਦਾਸੀ ਇਕ ਹੋਰ ਕਰ ਜਾਂਦਾ ...

ਪੰਜ ਦਰਿਆਵਾ ਦੀ ਧਰਤੀ ਅੱਜ ਵੀ ਕਿਹੰਦੇ ....
" ਜੱਗੀ " ਲਾਈ ਅੱਗ ਹਕੂਮਤ ਦੀ ਤੇ ਥੋਰਾ ਸਬਰ ਧਰ ਜਾਂਦਾ ...

ਲਿਖਣਾ ਚਾਹੁੰਦਾ ਪਰ ਕੀ ਲਿਖਾਂ ...??
ਜੋ ਵੀ ਲਿਖਦਾ ਅਖੀਰ ਲਕੀਰ ਬਣ ਜਾਂਦਾ ...



ਧੰਨਵਾਦ ਸਾਹਿਤ : ਜਤਿੰਦਰ ਧਾਲੀਵਾਲ :pr
 

Arun Bhardwaj

-->> Rule-Breaker <<--
smiley32.gif
 
Top