Likhan da chajj nahi aaya Tenu....writer Gerry

ਸੁਭਹਾ ਸਵੇਰੇ ਮੈਂ ਕਲਮ ਜੱਦ ਚੁੱਕੀ ਓਹਨੇ ਆਖਿਆ ਸੀ ਮੈਂਨੂੰ
ਲਿੱਖਣ ਦੀ ਤਾਂ ਗੱਲ ਦੂਰ ਦੀ ਮੈਂਨੂੰ ਫਡ਼ਨ ਦਾ ਚੱਜ ਨਹੀਂ ਆਇਆ ਤੇਨੂੰ
ਮੈਂ ਆਖਿਆ ਮੇਰੇ ਵੱਸ ਤਾਂ ਕੁੱਝ ਨਹੀਂ ਏ ਤਾਂ ਮੋਲਾ ਦੇ ਰੰਗ ਨਿਆਰੇ ਨੇ
ਜੋ ਕਿੱਛ ਹੋ ਸੱਭ ਰਹਿਮਤ ਓਹਦੀ ਏ ਤਾਂ ਸੱਭ ਓਹਦੇ ਹੀ ਕਾਰੇ ਨੇ
.
ਮੋਸਮ ਬਡ਼ਾ ਸੁਹਾਨਾ ਸੀ ਮੈਂ ਕਿਹਾ ਚਲੋ ਘੁੰਮ ਕੇ ਆਉਂਦੇ ਆਂ
ਜੋ ਸੁਭਹਾ ਸਵੇਰੇ ਸ਼ਬਨਮ ਗਿਰਦੀ ਜ਼ਰਾ ਚੁੰਮ ਕੇ ਆਉਂਦੇ ਆਂ
ਅਜੇ ਪਹਿਲਾ ਪੈਰ ਹੀ ਧਰਿਆ ਸੀ ਤਿੱਤਲੀਆਂ ਚਹਿਕਣ ਲੱਗ ਗਈਆਂ
ਅੱਜ ਗੈਰੀ ਆਇਆ ਬਗੀਚੀ ਸਾਡੀ ਮਹਿਕਾਂ ਮਹਿਕਣ ਲੱਗ ਗਈਆਂ
ਭੱਵਰੇ ਦੇ ਵੱਲ ਜੱਦ ਤੱਕਿਆ ਮੈਂ ਓਹਨੇ ਆਖਿਆ ਸੀ ਮੈਨੂੰ
ਟੌਰ ਦੀ ਤਾਂ ਗੱਲ ਦੂਰ ਦੀ ਕੱਪਡ਼ੇ ਪਾਓਣ ਦਾ ਚੱਜ ਨਹੀਂ ਆਇਆ ਤੇਨੂੰ..
ਮੈਂ ਆਖਿਆ ਦੇਸੀ ਜਿਹਾ ਬੰਦਾ ਹਾਂ ਸਾਦੇ ਰਹਿਣ ਚ ਬਡ਼ੇ ਨਜ਼ਾਰੇ ਨੇ
ਨਹੀਂ ਸ਼ੌਂਕ ਕੋਈ ਮੈਨੂੰ ਸ਼ੌਕੀਨੀ ਦਾ ਮੋਲਾ ਦੇ ਸੱਭ ਰੰਗ ਪਿਆਰੇ ਨੇ
.
ਥੋਡ਼ੀ ਹੀ ਦੂਰ ਗਿਆ ਸੀ ਇੱਕ ਚਿਡ਼ੀ ਮੇਰੇ ਕੋਲ ਆਈ
ਬੁੱਲੇ ਸ਼ਾਹ ਦੇ ਓਹਨੇ ਮੈਨੂੰ ਛੋਟੀ ਜਹੀ ਨਗਮ ਸੁਣਾਈ
ਤੂੰ ਲਿਖਦਾ ਭਾਵੇਂ ਬੋਲ ਪਿਆਰੇ ਸਮਝ ਕਿਸੇ ਨੂੰ ਆਉਂਦਾ ਨਈਂ
ਕਹਿੰਦੀ ਬੁੱਲੇ ਸ਼ਾਹ ਦੇ ਵਾਗੂੰ ਵੇ ਹਰ ਕੋਈ ਲਿਖ ਪਾਉਂਦਾ ਨਈਂ
ਜਦੋਂ ਕੋਇਲ ਦੇ ਵੱਲ ਨਿਗਾ ਟਿਕਾਈ,ਓਹਨੇ ਆਖਿਆ ਸੀ ਮੈਨੂੰ
ਗਾਓਣ ਦੀ ਤਾਂ ਗੱਲ ਦੂਰ ਦੀ ਸੁਰ ਨੂੰ ਫਡ਼ਨ ਦਾ ਚੱਜ ਨਹੀਂ ਆਇਆ ਤੇਨੂੰ
ਮੈਂ ਆਖਿਆ ਮੈਂ ਤਾਂ ਅਜੇ ਨਿਮਾਣਾ ਹਾਂ ਬੁੱਲੇ ਸ਼ਾਹ ਦੇ ਅੱਖਰ ਭਾਰੇ ਨੇ
ਮੈਂ ਤਾਂ ਧੂਡ਼ ਹਾਂ ਮੋਲਾ ਦੇ ਚਰਨਾ ਦੀ ਜੀਨੇ ਡੁੱਬਦੇ ਪੱਥਰ ਤਾਰੇ ਨੇ
.
ਸੈਰ ਕਰਕੇ ਜਦੋਂ ਮੈਂ ਯਾਰੋ ਘਰ ਨੂੰ ਵਾਪਿਸ ਸੀ ਆਇਆ
ਜੋ ਬੀਤਿਆ ਸੀ ਮੇਰੇ ਨਾਲ ਮੈਂ ਸੱਭ ਨੂੰ ਹਾਲ ਸੁਣਾਇਆ
ਯਾਰ ਨੇ ਸੁੱਣ ਕੇ ਹਾਲ ਮੇਰਾ ਕਹਿੰਦਾ ਕੀ ਹੋ ਗਿਆ ਤੇਨੂੰ
ਕਿਸ ਪਾਸੇ ਤੁਰ ਗਿਆ ਮਰਜਾਣੇ ਸਮਝ ਨਾ ਆਵੇ ਮੈਨੂੰ
ਸ਼ੀਸੇ ਅੱਗੇ ਖਡ਼ਾ ਜੱਦ ਹੋਇਆਂ ਓਦੋਂ ਅਕਸ ਆਖਿਆ ਮੈਨੂੰ
ਅਕਲ ਦੀ ਤਾਂ ਗਲ ਦੂਰ ਦੀ ਹਾਲ ਸੁਣਾਓਣ ਦਾ ਚੱਜ ਨਹੀਂ ਆਇਆ ਤੇਨੂੰ
ਮੈਂ ਆਖਿਆ ਘਡ਼ਾ ਅਕਲ ਦਾ ਖਾਲੀ ਏ ਬੋਲ ਅਜੇ ਮੇਰੇ ਖਾਰੇ ਨੇ
ਯਾਰਾ ਕੀ ਲੈਣਾ ਮੈਂ ਦੁਨੀਆ ਤੋਂ ਮੈਨੂੰ ਮੋਲਾ ਦੇ ਹੀ ਬਡ਼ੇ ਸਹਾਰੇ ਨੇ .
.
ਰਾਤ ਚਾਨਣੀ ਨੂੰ ਦੇਖ ਕੇ ਓਹ ਕਿਹਡ਼ੇ ਖਿਆਲਾਂ ਦੇ ਵਿੱਚ ਖੋ ਗਈ
ਕੁੱਝ ਨਹੀਂ ਲਿੱਖ ਹੋਇਆ ਯਾਰੋ ਰਾਤੀਂ ਤਾਂ ਕਲਮ ਹੀ ਮੇਰੀ ਸੌਂ ਗਈ
ਅੱਧੀ ਰਾਤ ਨੂੰ ਫਿਰ ਐਵੇਂ ਯਾਰੋ ਕਲਮ ਨੂੰ ਜਗਾਓਣਾ ਪਹਿ ਗਿਆ
ਬਡ਼ੀਆਂ ਅਵਾਜ਼ਾਂ ਸੀ ਮੈਂ ਮਾਰੀਆਂ ਆਖਿਰ ਹਿਲਾਓਣਾ ਪਹਿ ਗਿਆ
ਉੱਠਕੇ ਮੈਨੂੰ ਗੁੱਸੇ ਨਾਲ ਬੋਲੀ ,ਕਹਿੰਦੀ ਅਜੇ ਰੱਜ ਨਹੀਂ ਆਇਆ ਤੇਨੂੰ
ਲਿੱਖਣ ਦੀ ਤਾਂ ਗੱਲ ਦੂਰ ਦੀ ਮੈਨੂੰ ਫਡ਼ਨ ਦਾ ਚੱਜ ਹੀ ਨਹੀਂ ਆਇਆ ਤੇਨੂੰ.....ਲੇਖਕ ਗੁਰਵਿੰਦਰ ਸਿੰਘ.ਗੈਰੀ ।
3.12.2011
 

Attachments

  • ਕਲਮ ਫਡ਼ਨ ਦਾ ਚੱਜ ਨਹੀਂ ਆਇਆ.JPG
    ਕਲਮ ਫਡ਼ਨ ਦਾ ਚੱਜ ਨਹੀਂ ਆਇਆ.JPG
    77.1 KB · Views: 118
Last edited:
Top