Lyrics Lakh bolliyaan bol...Raj Kakra

tejy2213

Elite
ਲੱਖ਼ ਬੋਲੀਆਂ ਬੋਲ ਸੌਹਣਿਆਂ ਕੋਈ ਖ਼ਰਾਬੀ ਨਾਂ
ਓਹ ਕੀ ਪੜ ਲਉ ਹੀਰ਼ ਜਿਹਨੇ ਕਦੇ ਪੜੀ ਪੰਜਾਬ਼ੀ ਨਾਂ....

ਜੰਮਣਾਂ ਵੀ ਹੁਣਂ ਬੋਰਨ(born) ਹੋ ਗਿਆ, ਮੱਕੀ ਦਾ ਦਾਣਾਂ ਕੋਰਨ(Corn) ਹੋ ਗਿਆ
ਰੁਲ਼ਦੇ ਫਿਰਨ ਪੰਜਾਬੀ ਕੈਦ਼ੇ ਪਿੰਡ ਜਦੋਂ ਦਾ ਫੌਰਨ ਹੋ ਗਿਆ
ਆਪਣੇਂ ਵਿਰ਼ਸੇ ਵਰਗੀ ਕਿੱਦਰੇ ਠਾਠ਼ ਨਵਾਬ਼ੀ ਨਾਂ
ਓਹ ਕੀ ਪੜ ਲਉ ਹੀਰ਼ ਜਿਹਨੇ ਕਦੇ ਪੜੀ ਪੰਜਾਬ਼ੀ ਨਾਂ
ਲੱਖ਼ ਬੋਲੀਆਂ ਬੋਲ ਸੌਹਣਿਆਂ ਕੋਈ ਖ਼ਰਾਬੀ ਨਾਂ
ਓਹ ਕੀ ਪੜ ਲਉ ਹੀਰ਼ ਜਿਹਨੇ ਕਦੇ ਪੜੀ ਪੰਜਾਬ਼ੀ ਨਾਂ....

ਖੂਹ ਦੀਆਂ ਟਿੰਡਾਂ ਲੋਪ ਹੋ ਗੀਆਂ, ਸਾਬਣਂ ਟਿੱਕੀਆਂ ਸੌਪ ਹੋ ਗੀਆਂ
ਕੱਢ ਲੈ ਹੁਣਂ ਤਲਵਾਰ ਮਿਆਨੋਂ ਕੱਲ਼ ਦੀਆਂ ਟਿੱਢੀਆਂ ਤੌਪ ਹੋ ਗੀਆਂ
ਕੀ ਆਖੂ ਇਤਿਹਾਸ ਜੇ ਕੀਤਾ ਵਾਰ ਜਵਾਬ਼ੀ ਨਾਂ
ਓਹ ਕੀ ਪੜ ਲਉ ਹੀਰ਼ ਜਿਹਨੇ ਕਦੇ ਪੜੀ ਪੰਜਾਬ਼ੀ ਨਾਂ
ਲੱਖ਼ ਬੋਲੀਆਂ ਬੋਲ ਸੌਹਣਿਆਂ ਕੋਈ ਖ਼ਰਾਬੀ ਨਾਂ
ਓਹ ਕੀ ਪੜ ਲਉ ਹੀਰ਼ ਜਿਹਨੇ ਕਦੇ ਪੜੀ ਪੰਜਾਬ਼ੀ ਨਾਂ....

ਨਕਲ਼ੀ ਨੋਟ ਤੇ ਸ਼ੁੱਧ ਅਫੀਮਾਂ ਕਿਵੇਂ ਟੱਪ ਕੇ ਆ ਗਏ ਸੀਮਾਂ
ਦੇਸੋਂ ਕੱਢ ਤੀ "ਰਾਜ ਕਾਕੜੇ" ਸੱਚ ਬੌਲ ਫੱਸਗੀ ਤਸਲੀਮਾਂ
ਭੰਗ ਸ਼ਰਾਬਾਂ ਪੀ ਪੀ ਹੋਣੇਂ ਰੰਗ ਗੁਲਾਬ਼ੀ ਨਾਂ
ਓਹ ਕੀ ਪੜ ਲਉ ਹੀਰ਼ ਜਿਹਨੇ ਕਦੇ ਪੜੀ ਪੰਜਾਬ਼ੀ ਨਾਂ
ਲੱਖ਼ ਬੋਲੀਆਂ ਬੋਲ ਸੌਹਣਿਆਂ ਕੋਈ ਖ਼ਰਾਬੀ ਨਾਂ
ਓਹ ਕੀ ਪੜ ਲਉ ਹੀਰ਼ ਜਿਹਨੇ ਕਦੇ ਪੜੀ ਪੰਜਾਬ਼ੀ ਨਾਂ....
 
Top