kuj akhde rabb vasda manna andr

ਕੁਝ ਆਖਦੇ ਰੱਬ ਵਸਦਾ ਮਨਾਂ ਅੰਦਰ
kuj akhde rabb vasda manna andr

ਫਿਰ ਕਿਓ ਬਣੇ ਨੇ
ਗੁਰਦੁਆਰੇ,ਮਸਜਿਦ ਤੇ ਮੰਦਿਰ !
fir kyu banne ne
gurudware, masjid te mandir

ਕਿਉ ਹੁੰਦੇ ਨੇ ਬੰਬ ਧਮਾਕੇ
kyu hunde ne bamb dmakhe

ਕਿਉ ਮਰਦੀਆਂ ਨੇ ਧੀਆਂ ਵਿਚ ਕੁੱਖ ਦੇ
kyu mardiya ne dheeya vich kukh de

ਕਿਉ ਨਫਰਤ ਨਾਲ ਹੈ ਭਰੀ ਦੁਨੀਆਂ
kyu nafrat nal hai bhari duniya

ਹਾਸਾ ਦਿਸਦਾ ਕਿਉ ਨਹੀ ਇਨਸਾਨ ਦੇ ਮੁੱਖ ਤੇ !
hassa disda kyu nai insaan de mukh te

ਜਦੋਂ ਲਾ ਕੇ ਸਪੀਕਰ ਭਾਈ ਜਪੇ ਬਾਣੀ
jado la ke spekar bhai jape baani

ਕਹਿਣ ਲੋਕ ਇਹ ਪ੍ਰਦੂਸ਼ਣ ਫੇਲਾਉਂਦੇ ਨੇ
kahen lok ek pardushn failunde ne

ਗੁਰੂ ਘਰ ਦਾ ਸਪੀਕਰ ਲੱਗੇ ਕੰਨ ਖਾਂਦਾ
guru ghar da spekar lage kann khanda

ਆਪ ਸਾਰੀ ਰਾਤ ਡੀਜੇ ਤੇ ਭੰਗੜੇ ਪਾਉਂਦੇ ਨੇ !
aap sari raat dj te bhangre paunde ne

ਰੱਬ ਮਨ ਵਿਚ ਨੀ ਵੱਸਦਾ ਸਾਰਿਆਂ ਦੇ
rabb mann vich nai vasda sareya de

ਇਹ ਤਾਂ ਦੋਸਤੋ ਹੈ ਵਸਾਉਣਾ ਪੈਂਦਾ!
ek ta dosto hai vasauna painda

ਇੱਕ ਚਿੱਤ ਹੋ ਕੇ ਕਹਿ ਵਾਹਿਗੁਰੂ
ek chit ho ke keh waheguru

ਪੰਜੇਂ ਵਿਕਾਰਾਂ ਨੂੰ ਭੁਲਾਉਣਾ ਪੈਂਦਾ !
panje vikara nu bhulana painda

By – Saab rai​
 
Top