ਕੁੜੀ ਦੀ ਕਹਾਣੀ... Kudi di kahaani

ਕੁੜੀ ਦੀ ਕਹਾਣੀ...

ਜਦ ਕੋਈ ਮੁਟਿਆਰ ਕਿਸੇ ਨਾਲ ਪਿਆਰ
ਪਾਉਂਦੀ..
ਰੱਬ ਤੋ ਵਧਕੇ ਸਜਣ ਨੂੰ ਚਾਹੁੰਦੀ..
ਹਰ ਪਲ ਉਹਦੀ ਖੈਰ ਮਨਾਉਦੀ..
ਫਿਰ ਵੀ ਕਿਓ ਮਾੜੀ ਅਖਵਾਉਂਦੀ..ਫਿਰ
ਵੀ ਕਿਓ..
ਪਿਆਰੇ ਨੂੰ ਹੀ ਸੋਚਦੀ ਰਹਿੰਦੀ..
ਦੇਖਣ ਨੂੰ ਹੀ ਲੋਚਦੀ ਰਹਿੰਦੀ..
ਚੇਤੇ ਕਰਦੀ ਜਾਗਦੀ ਸਾਉਂਦੀ..
ਫਿਰ ਵੀ ਕਿਓ ਮਾੜੀ ਅਖਵਾਉਂਦੀ..ਫਿਰ
ਵੀ ਕਿਓ..
ਵੀਰੇ ਦਾ ਸਿਰ ਉੱਚਾ ਰਖਦੀ
ਪਿਓ ਦੇ ਸਾਹਮਣੇ ਅੱਖ ਨਾ ਚੱਕਦੀ..
ਦਾਗ ਕਦੇ ਨਾ ਪੱਗ ਨੂੰ ਲਾਉਂਦੀ..
ਫਿਰ ਵੀ ਕਿਓ ਮਾੜੀ ਅਖਵਾਉਂਦੀ..ਫਿਰ
ਵੀ ਕਿਓ..
ਧੋਖਾ ਕਦੇ ਨਾ ਚਾਹ ਕੇ ਕਰਦੀ..
ਪਿਆਰ ਉਹ ਜਿਸ ਮੁੰਡੇ ਨੂੰ ਕਰਦੀ..
ਉਹਦੇ ਤੋ ਬੇਵਫਾ ਕਹਾਉਂਦੀ..
ਫਿਰ ਵੀ ਕਿਓ ਮਾੜੀ ਅਖਵਾਉਂਦੀ..ਫਿਰ
ਵੀ ਕਿਓ..
ਮਜਬੂਰੀ ਹੁੰਦੀ ਕੁੜੀ ਦੀ ਯਾਰੋ..
ਗੀਤਾ ਵਿਚ ਨਾ ਤਾਨੇ ਮਾਰੋ..
ਮੇਰੇ ਬੇਲੀਓ ਮੇਰੇ ਯਾਰੋ..
ਪਹਿਲਾ ਆਪਣਾ ਆਪ ਸਵਾਰੋ..
ਦੇਵਦਾਸ ਨਾ ਬਣੋ ਜੇ ਛੱਡ ਗਈ ਪਾਰੋ..
ਗਲਤ ਕਿਸੇ ਨੂੰ ਕਹਿਣ ਤੋ ਪਹਿਲਾ
ਪੀੜੀ ਥੱਲੇ ਸੋਟਾ ਮਾਰੋ..
ਬੇਵੱਸ ਤੇ ਮਜਬੂਰ ਹੁੰਦੀ ਉਹ..
ਕਦੇ ਨਾ ਯਾਰ ਨੂੰ ਛੱਡਣਾ ਚਾਹੁੰਦੀ..
ਫਿਰ ਵੀ ਕਿਓ ਮਾੜੀ ਅਖਵਾਉਂਦੀ..ਫਿਰ
ਵੀ ਕਿਓ..
ਤੁਰ ਜਾਂਦੀ ਜਿਥੇ ਤੋਰਨ ਮਾਪੇ..
ਕਰਦੀ ਨਾ ਮਰਜ਼ੀ ਉਹ ਆਪੇ..
ਸਹੁਰੇ ਘਰ ਵੀ ਦੁਖ ਹੀ ਕੱਟਦੀ..
ਕੱਲੀ ਬਹਿ ਨਾ ਰੋਣੋ ਹੱਟਦੀ ..
ਕਰਦੀ ਏ ਫਿਰ ਪਿਆਰ ਨੂੰ ਚੇਤੇ..
ਰੱਬ ਤੋ ਸੋਹਣੇ ਯਾਰ ਨੂ ਚੇਤੇ..
ਤਸਵੀਰ ਯਾਰ ਦੀ ਹਿੱਕ ਨਾਲ ਲਾਉਂਦੀ..
ਫਿਰ ਵੀ ਕਿਓ ਮਾੜੀ ਅਖਵਾਉਂਦੀ..ਫਿਰ
ਵੀ ਕਿਓ......????


by Unknown
 
Top