kuch is tarah

ਬੁੱਲੇ ਵਾਰਿਸ਼ ਵਾਲਾ' ਭੁੱਲਗੇ ਪਿਆਰ'' ਕੁਝ ਇਸ ਤਰਾਂ ,
ਲੋਕੀ ਜਿੰਦਗੀ 'ਚ ਕਰਦੇ ਰਹੇ ਵਪਾਰ ਕੁਝ ਇਸ ਤਰਾਂ ,

ਅਸੀਂ ਸਧਰਾਂ ਦੇ ਦੀਵੇ ਬਾਲ਼ ਰੱਖੇ ਸੀ ਦਹਿਲੀਜ਼ ਉੱਤੇ ,
ਕੀ ਪਤਾ ਸੀ ਉਹ ਕਰੇਗਾ ਇਕਰਾਰ' ਕੁਝ ਇਸ ਤਰਾਂ ,

ਸ਼ਾਇਦ ਗਿਰਗਿਟ ਵੀ ਡਰਦਾ ਅਲੋਪ ਇੱਥੋਂ ਹੋ ਗਿਆ ,
ਰੰਗ ਤੇਜੀ ਨਾਲ ਬਦਲਦੇ ਨੇ ਏਥੇ ਯਾਰ ਕੁਝ ਇਸ ਤਰਾਂ ,

ਇੱਕ ਮੁੱਦਤ ਤੋਂ ਤਰਸਦੇ ਰਹੇ ਖੰਭ ਮੇਰੇ ਪਰਵਾਜ਼ ਲਈ ,
ਮੇਰੇ ਮਨ ਦੇ ਪਰਿੰਦੇ ਦਾ ਕੀਤਾ ਸ਼ਿਕਾਰ ਕੁਝ ਇਸ ਤਰਾਂ ,

ਹੋ ਜਾਣੀਏ ਸ਼ਾਮ ਜਿੰਦਗੀ ਦੀ ਉਡੀਕ ਉਸਦੀ ਕਰਦਿਆਂ,
ਰੱਬ ਨੇ ਹੀ ਮੈਨੂੰ ਦੇ ਦਿੱਤਾ ਏ ਇੰਤਜ਼ਾਰ ਕੁਝ ਇਸ ਤਰਾਂ ,

ਕੀ ਨੈਣਾਂ ਨੂੰ ਦੋਸ਼ ਦੇਵਾਂ ਜਾਂ ਫਿਰ ਦਿਲ ਇਸ ਚੰਦਰੇ ਨੂੰ ,
ਝੋਲੀ ਪਾ ਦਿੱਤਾ ਦਰਦ ਕੀਤਾ ਇਜ਼ਹਾਰ ਕੁਝ ਇਸ ਤਰਾਂ,

ਇੱਕ ਰੋਹੀ ਬੀਆਬਾਨ ਇੱਕਲਾ ਰੁੱਖ ਦਰਦ ਓਹੀ ਜਾਣਦੈ,
ਪਰੇ ਅੱਖ ਬਚਾ ਕੇ ਲੰਘਦੀ ਰਹੀ ਬਹਾਰ ਕੁਝ ਇਸ ਤਰਾਂ
 
Top