Khuda nal bandi nhi

ਅਸੀਂ ਹਾਂ ਚਿਰਾਗ ਉਮੀਦਾਂ ਦੇ ਸਾਡੀ ਕਦੇ ਹਵਾ ਨਾਲ ਬਣਂਦੀ ਨਹੀ
ਅਸੀਂ ਦੀਵੇ ਹਾਂ ਉਮੀਦਾਂ ਦੇ ਸਾਡੀ ਕਦੇ ਹਵਾ ਨਾਲ ਬਣਂਦੀ ਨਹੀ
ਤੁਸੀ ਘੁੱਮਣ ਘੇਰੀ ਹੋ ਜਿਸਦੀ ਬੇੜੀ ਤੇ ਮਲ਼ਾਹ ਨਾਲ ਬਣਂਦੀ ਨਹੀ
ਤੁਹਾਨੂੰ ਨੀਵੇਂ ਚੰਗੇ ਨਹੀ ਲੱਗਦੇ ਸਾਡੀ ਪਰ ਉੱਚਿਆਂ ਨਾਲ ਬਣਂਦੀ ਨਹੀ
ਤੁਸੀ ਚਾਪਲੂਸੀਆਂ ਕਰ ਲੈਂਦੇ ਤੁਹਾਡੀ ਅਣਖ਼ ਹਿਆ ਨਾਲ ਬਣਂਦੀ ਨਹੀ
ਤੁਸੀ ਦੁੱਖ ਤੇ ਪੀੜਾਂ ਜੋ ਦਿੰਦੇ ਇਹਸਾਸ ਓਹਨਾਂ ਦਾ ਸਾਨੂੰ ਹੈ
ਅਸੀਂ ਸੌ ਮਰਜ਼ਾਂ ਤੋਂ ਰੋਗੀ ਹਾਂ ਸਾਡੀ ਕਿਸੇ ਦਵਾ ਨਾਲ ਬਣਂਦੀ ਨਹੀ
ਅਸੀਂ ਪਾਗਲ ਹਾਂ, ਸਾਡੀ ਅਕਲ਼ ਨਾਲ ਕੁੱਝ ਲਗਦੀ ਏ
ਤੁਹਾਡੀ ਜਰਾ ਹਿਆ ਨਾਲ ਬਣਂਦੀ ਨਹੀ
ਅਸੀਂ ਅੰਦਰੋ ਬਾਹਰੋਂ ਇੱਕੋ ਜਹੇ ਤਾਂ ਕਾਫ਼ਿਰ ਅਖਵਾਉਂਦੇ ਹਾਂ
ਤੁਸੀ ਜਹਿਦੇ ਨਾਂ ਤੇ ਠੱਗਦੇ ਹੋ ਸਾਡੀ ਓਸ ਖ਼ੁਦਾ ਨਾਲ ਬਣਂਦੀ ਨਹੀ |
 
Top