Lyrics Kalli Kite Mil by Kulwinder Dhillon

Gill Saab

Yaar Malang
Song :- Kalli Kite Mil
Singer :- Kulwinder Dhillon
Album :- College
Lyrics:- Jeet Kaddon Wala​


ਇੱਕ ਗੱਲ ਆਖਾਂ ਓਹ ਵੀ ਡਰ ਡਰ ਕੇ
ਦਿਨ ਕੱਟਾਂ ਤੇਰੇ ਬਾਝੋਂ ਮਰ ਮਰ ਕੇ
ਸੋਹਣੀਏ ਨੀ ਦਿਲ ਵੱਟੇ ਲੈਣਾ ਤੇਰਾ ਦਿਲ
ਦੱਸ ਦਏਂ ਗੀ ਕੇ ਨਹੀਂ
ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ
ਕੁਝ ਕਹੇਂ ਗੀ ਤਾਂ ਨਹੀਂ

ਲੋੜੇ ਦੀ ਜਵਾਨੀ ਚੜੀ ਅੰਗ ਅੰਗ ਤੇ
ਆ ਚੱਲੀ ਲਾਲੀ ਤੇਰੇ ਗੋਰੇ ਰੰਗ
ਕਰ ਮੇਹਰਬਾਨੀ ਮਸਤ ਮਲੰਗ ਤੇ
ਲਾਈਏ ਤੇਰੀ ਚੁੰਨੀ ਨੂੰ ਸਿਤਾਰੇ ਝਿੱਲ ਮਿੱਲ
ਉੱਤੇ ਲਏਂ ਗੀ ਕੇ ਨਹੀਂ
ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ
ਕੁਝ ਕਹੇਂ ਗੀ ਤਾਂ ਨਹੀਂ


ਘੂਰ ਘੂਰ ਤੱਕੇਂ ਰੂਪ ਦੀ ਏ ਹੱਟੀਏ
ਰੱਬ ਵੰਗੋਂ ਅਸੀਂ ਤੇਰਾ ਨਾਂ ਜੱਪੀਏ
ਹੱਸਿਆ ਵੀ ਕਰ ਨੀ ਸ਼ੌਕੀਨ ਜੱਟੀਏ
ਦਈਏ ਤੈਨੂੰ ਸੋਹੀਣੇ ਮੁਹੱਬਤਾਂ ਦਾ ਛੱਲਾ
ਮੁੰਦੀ ਦਏਂ ਗੀ ਕੇ ਨਹੀਂ
ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ
ਕੁਝ ਕਹੇਂ ਗੀ ਤਾਂ ਨਹੀਂ

ਨਿੱਤ ਤੇਰਾ ਕਰਕੇ ਦੀਦਾਰ ਲੰਘਦਾ
ਤੇਰੇ ਮੂੰਹੋਂ ਪੱਕਾ ਇਕਰਾਰ ਮੰਗਦਾ
ਕੱਦੋਵਾਲਾ ਜੀਤ ਤੇਰਾ ਪਿਆਰ ਮੰਗਦਾ
ਹਾਂ ਕਰਵਾਕੇ ਤੈਥੋਂ ਜਾਉ ਅੱਜ ਢਿੱਲੋਂ
ਨਾ ਕਹੇਂ ਗੀ ਕੇ ਨਹੀਂ
ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ
ਕੁਝ ਕਹੇਂ ਗੀ ਤਾਂ ਨਹੀਂ​
 
Last edited:
Top