Kalam kehndi aa jazbaat mere...

ਕਲਮ ਕੇਹਂਦੀ ਆ ਜਜਬਾਤ ਮੇਰੇ
ਜੇਹੜੇ ਮੁਹੂੰ ਕਹਨੇ ਨਹੀਂ ਆਉਂਦੇ
ਕੁਝ ਰੁੱਸੇ ਚਿਰ੍ਰਾਂ ਤੋਹੰ ਬੈਠੇ ਨੇ
ਮੈੰਨੂ ਰੁੱਸੇ ਮਨੌਨੇ ਨਹੀ ਆਉਂਦੇ

ਤੂਫਾਨ ਦਿੱਲਾਂ ਵਿਚ ਕ਼ੈਦ ਨੇ ਜੋ
ਮੈਨੂ ਕਾਬੂ ਪੌਨੇ ਨਹੀ ਆਉੰਦੇ
ਪਿਠ ਛੁਰੀ ਖੋਬਨ ਦੀ ਰੀਤ ਆ ਅਜ
ਮੈਨੂ ਯਾਰ ਮਰੋਨੇ ਨਹੀ ਆਉਂਦੇ

ਇੱਜਤਾਂ ਦੀ ਭੁਖੀ ਦੁਨਿਯਾ ਸਾਰੀ
ਯਾਰ ਨਾਮ ਕਮੋਨੇ ਨਹੀ ਆਉਂਦੇ
ਰੱਬ ਦੀ ਗੋਲ ਏਸ ਧਰਤੀ ਤੇ
ਮੈਨੂ ਪੈਰ ਜਮੋਨੇ ਨਹੀ ਆਉਂਦੇ

ਦੁਖ ਤੋਂ ਸੁਖੀ ਨਾ ਜੱਗ ਤੇ ਕੋਈ
ਯਾਰ ਦੁਖ ਹੰਡੋਨੇ ਨਹੀ ਆਉਂਦੇ
ਕ੍ਯੂਂ ਪਰਦਾ ਰਖਾਂ ਓਸ ਮਾਲਿਕ ਤੋਂ
ਜੇ ਮੈਨੂ ਐਬ ਲੁਕੋਨੇ ਨਹੀ ਆਉਂਦੇ

ਕਲਮ ਕੇਹਂਦੀ ਆ ਜਜਬਾਤ ਮੇਰੇ
ਜੇਹੜੇ ਮੁਹੂੰ ਕਹਨੇ ਨਹੀਂ ਆਉਂਦੇ
ਕੁਝ ਰੁੱਸੇ ਚਿਰ੍ਰਾਂ ਤੋਹੰ ਬੈਠੇ ਨੇ
ਮੈੰਨੂ ਰੁੱਸੇ ਮਨੌਨੇ ਨਹੀ ਆਉਂਦੇ......

" baghi "
 
Top