Jyoti Jot Dihada Guru Pita Guru Gobind Singh Ji

Era

Prime VIP
ਅੱਜ ਪਿਤਾ ਜੀ ਦਾ ਜੋਤੀ ਜੋਤ ਦਿਹਾੜਾ ਹੈ। ਇਹ ਨਾਮ ਓਸ ਦਿਨ ਵਾਸਤੇ ਹੈ ਜਿਸ ਦਿਨ ਸਾਡੇ ਗੁਰੂ ਪਿਤਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਸਾਰ ਤੋਂ ਆਪਣੀ ਲੀਲਾ ਸੰਕੋਚ ਗਏ ਸਨ। ਗਏ ਤਾਂ ਓਹ ਕਿਧਰੇ ਨਹੀ , ਇਥੇ ਹੀ ਹਨ। ਬੱਸ ਪਰਦਾ ਪਾ ਗਏ ਹਨ , ਜੋ ਓਹਨਾਂ ਦੀ ਆਪਣੀ ਕਿਰਪਾ ਨਾਲ ਹੱਟਣਾ ਹੈ। ਸੋਚਿਆ ਕੁਛ ਲਿਖਾਂ ! ਪਰ ਨਹੀ ਲਿਖ ਸਕਿਆ।

ਮੈਂ ਕੀਟ ਅਨੰਤ ਆਕਾਸ਼ ਵੱਲ ਸਿਰਫ ਦੇਖ ਸਕਦਾ ਹਾਂ, ਅਸ਼ਚਰਜ ਹੋ ਸਕਦਾ ਹਾਂ, ਵਿਸਮਾਦੀ ਹੋ ਸਕਦਾ ਹਾਂ, ਪਰ ਓਸ ਆਕਾਸ਼ ਦੀ ਵਿਸ਼ਾਲਤਾ ਨੂੰ ਨਹੀਂ ਨਾਪ ਸਕਦਾ। ਐਨੀ ਔਕਾਤ ਨਹੀ।

ਬਹੁਤਿਆਂ ਨੇ ਪਿਤਾ ਜੀ ਦੀ ਉਸਤਤ ਲਿਖੀ। ਕੀ ਸਿਖ , ਕੀ ਹਿੰਦੂ , ਕੀ ਮੁਸਲਮਾਨ , ਕੀ ਇਸਾਈ ! ਲਿਖੀ ਸਬ ਨੇ , ਪਰ ਕੋਈ ਦਸਮੇਸ਼ ਪਿਤਾ ਰੂਪੀ ਵਿਸ਼ਾਲ ਸਾਗਰ ਦੀ ਗਹਿਰਾਈ ਅੱਜ ਤੱਕ ਨਹੀ ਨਾਪ ਸਕਿਆ। ਬਸ ਜਿੰਨੇ ਵੀ ਟੁੱਬੀ ਮਾਰੀ , ਓਹ ਵਿਸਮਾਦੀ ਹੋ ਗਿਆ। ਅਸ਼ ਅਸ਼ ਕਰ ਉਠਿਆ। ਸੋਚਣ ਲਈ ਮਜਬੂਰ ਹੋ ਗਿਆ, ਐਸਾ ਮਹਾ-ਮਾਨਵ ਵੀ ਇਸ ਸੰਸਾਰ ਤੇ ਕਦੇ ਆਇਆ ਸੀ ? ਜਿਸਨੇ ਸਾਰੀ ਉਮਰ ਆਪਣੇ ਪਿਤਾ ਅਕਾਲ ਪੁਰਖ ਦੇ ਹੁਕਮ ਵਿਚ ਵਿਚਰਦਿਆਂ ਕੱਟ ਦਿੱਤੀ। ਸੰਸਾਰ ਦਾ ਕਿਹੜਾ ਦੁਖ ਹੈ ਜੋ ਦਸਮੇਸ਼ ਪਿਤਾ ਨੇ ਨਹੀ ਜਰਿਆ ? ਕਿਸੇ ਨੇ ਸ਼ਿਵ ਨੂੰ ਕਹਿ ਦਿੱਤਾ ਤੂੰ ਐਨਾ ਵੱਡਾ ਕਵੀ ਹੈ , ਕੁਛ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਰੇ ਲਿਖ। ਸ਼ਿਵ 3 ਮਹੀਨੇ ਕੁਛ ਨਾ ਲਿਖ ਸਕਿਆ। 3 ਮਹੀਨੇ ਬਾਅਦ ਓਸਦੀ ਕਲਮ ਜੋ ਲਿਖ ਸਕੀ ਓਹ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ। ਸਾਂਝਾ ਵੀ ਤਾਂ ਕਰ ਰਿਹਾਂ ਹਾਂ ਕਿਓਂਕਿ ਮੇਰੀ ਵੀ ਇਹੋ ਹਾਲਤ ਹੈ, ਕੁਛ ਵੀ ਲਿਖਣ ਤੋਂ ਅਸਮਰਥ।

ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਲਾਵਾਂ,
ਮੇਰਾ ਹਰ ਗੀਤ ਬੁਜਦਿਲ ਹੈ , ਮੈਂ ਕਿਹੜਾ ਗੀਤ ਅੱਜ ਗਾਵਾਂ।

ਮੇਰਾ ਕੋਈ ਗੀਤ ਨਹੀ ਐਸਾ , ਜੋ ਤੇਰੇ ਮੇਚ ਆ ਜਾਵੇ ,
ਸਰੇ ਬਾਜ਼ਾਰ ਜਾ ਕਰਕੇ , ਅਪਨਾ ਸਿਰ ਕਟਾ ਆਵੇ।

ਜੋ ਅਪਣੇ ਸੋਹਲ ਛਿੰਦੇ ਬੋਲ , ਨੀਹਾਂ ਵਿਚ ਚਿਣਾ ਆਵੇ ,
ਜੇ ਲੁੱਟ ਜਾਵੇ ਤਾਂ ਫਿਰ ਭੀ , ਯਾਰ ਦੇ ਸਦਕੜੇ ਜਾਵੇ।

ਮੈਂ ਕਿਵੇਂ ਤਲਵਾਰ ਦੀ ਕਣੀ ਨੂੰ , ਅਪਣੇ ਗੀਤ ਗੱਲ ਪਾਵਾਂ,
ਮੇਰਾ ਹਰ ਗੀਤ ਬੁਜਦਿਲ ਹੈ , ਮੈਂ ਕਿਹੜਾ ਗੀਤ ਅੱਜ ਗਾਵਾਂ।
(ਸ਼ਿਵ )
 
Top