Just press CTRL +V and post it!

sigpic38385_2.gif
 

*Sippu*

*FrOzEn TeARs*
ਅਸੀਂ ਪਿਆਰ ਕੀਤਾ ਵੇ ਸੱਚੇ ਦਿਲੋਂ ਕੀਤਾ,
ਤੇ ਨਹੀਂ ਤੇਰੇ ਤੇ ਕੁੱਝ ਅਹਿਸਾਨ ਕੀਤਾ..
ਤੈਨੂੰ ਪੂਜਦੇ ਰਹੇ ਭਗਵਾਨ ਵਾਂਗੂ,
ਪਰ ਤੂੰ ਲੋਕਾਂ ਦੇ ਵਿਚ ਬਦਨਾਮ ਕੀਤਾ,....
ਤੂੰ ਵੀ ਤਰਸੇਂਗਾ ਸਦਾ ਪਿਆਰ ਤਾਈਂ,
"ਸਿੱਧੂ" ਇਸ਼ਕ ਦਾ ਜਿਹੜਾ ਅਪਮਾਨ ਕੀਤਾ...
ਮੈਂ ਕੱਲੀ ਬਹਿ ਕੇ ਸੋਚਾਂ ਕੇ......


ਅਸੀਂ ਜਿਉਂਦੇ ਆਂ ਅਸੀਂ ਨਹੀਂ ਮਰਦੇ,ਤੇਰੇ ਵਾਂਗੂੰ ਭੰਡੀਆਂ ਨਹੀਂ ਕਰਦੇ...
ਅਸੀਂ ਜਿਉਂਦੇ ਆਂ ਅਸੀਂ ਨਹੀਂ ਮਰਦੇ,ਤੇਰੇ ਵਾਂਗੂੰ ਭੰਡੀਆਂ ਨਹੀਂ ਕਰਦੇ...
ਹੱਸ ਹੱਸ ਕੇ ਜਿੰਦਗੀ ਕੱਟ ਲਾਂਗੇ,ਦੁੱਖਾਂ ਦੇ ਸਭ ਨਬੇੜੇ ਲਈ...
ਮੈਂ ਕੱਲੀ ਬਹਿ ਕੇ ਸੋਚਾਂ ਕੇ, ਦੱਸ ਤੂੰ ਕੀ ਕੀਤਾ ਮੇਰੇ ਲਈ.............੨

ਦਿਲ ਵਾਂਗ ਖਿਡੌਣੇ ਤੋੜ ਗਿਆਂ, ਕਿਉਂ ਕਰਦਾ ਏਂ ਬਦਨਾਮ ਸਾਨੂੰ,
ਅਸੀਂ ਮੋੜ ਦਿੱਤੇ ਖੱਤ ਸਾਰੇ ਵੇ, ਕਿਉਂ ਭੰਡਦਾ ਏਂ ਸਰੇਆਮ ਸਾਨੂੰ.....
ਦਿਲ ਵਾਂਗ ਖਿਡੌਣੇ ਤੋੜ ਗਿਆਂ, ਕਿਉਂ ਕਰਦਾ ਏਂ ਬਦਨਾਮ ਸਾਨੂੰ,
ਅਸੀਂ ਮੋੜ ਦਿੱਤੇ ਖੱਤ ਸਾਰੇ ਵੇ, ਕਿਉਂ ਭੰਡਦਾ ਏਂ ਸਰੇਆਮ ਸਾਨੂੰ.....
ਹੁਣ ਦੱਸ ਕੀ ਬੱਚਿਆ ਵੇ ਅੜੀਆ, ਆਪਣੇ ਵਿਚ ਝਗੜੇ ਝੇਰੇ ਲਈ,
ਮੈਂ ਕੱਲੀ ਬਹਿ ਕੇ ਸੋਚਾਂ ਕੇ, ਦੱਸ ਤੂੰ ਕੀ ਕੀਤਾ ਮੇਰੇ ਲਈ................੨

ਹੋ....ਅਸੀਂ ਵਾਂਗ ਸੁਦਾਈਆਂ ਪਿਆਰ ਕਿਤਾ, ਤੂੰ ਸਮਝਿਆ ਨਾ ਜ਼ਜ਼ਬਾਤਾਂ ਨੂੰ,
ਤੂੰ ਚੰਨ ਬਣ ਬੈਠਾ ਅੰਬਰਾਂ ਦਾ, ਅਸੀਂ ਰੋ ਰੋ ਤੱਕੀਆ ਰਾਤਾਂ ਨੂੰ.....
ਅਸੀਂ ਵਾਂਗ ਸੁਦਾਈਆਂ ਪਿਆਰ ਕਿਤਾ, ਤੂੰ ਸਮਝਿਆ ਨਾ ਜ਼ਜ਼ਬਾਤਾਂ ਨੂੰ,
ਤੂੰ ਚੰਨ ਬਣ ਬੈਠਾ ਅੰਬਰਾਂ ਦਾ, ਅਸੀਂ ਰੋ ਰੋ ਤੱਕੀਆ ਰਾਤਾਂ ਨੂੰ.....
ਹੰਝੂਆਂ ਦੇ ਹਾਰ ਪਰੋ ਕੇ ਵੇ, ਕਿਉਂ ਖੋਈ ਜਿੰਦਗੀ ਤੇਰੇ ਲਈ....
ਮੈਂ ਕੱਲੀ ਬਹਿ ਕੇ ਸੋਚਾਂ ਕੇ, ਦੱਸ ਤੂੰ ਕੀ ਕੀਤਾ ਮੇਰੇ ਲਈ.................੨

ਜਦ ਵਕਤ ਨੇ ਛੱਡਣਾ ਸਾਥ ਤੇਰਾ, ਤੇਰੇ ਪਾਸ ਕੋਈ ਨਾ ਹੋਣਾ ਵੇ,
ਫੇਰ "ਰੇਸ਼ਮ" ਵਾਂਗੂ ਕੱਲਿਆਂ ਬਹਿ, ਪਊ ਵਿਚ "ਲੂਹਾਰੇ" ਰੋਣਾ ਵੇ...
ਜਦ ਵਕਤ ਨੇ ਛੱਡਣਾ ਸਾਥ ਤੇਰਾ, ਤੇਰੇ ਪਾਸ ਕੋਈ ਨਾ ਹੋਣਾ ਵੇ,
ਫੇਰ "ਰੇਸ਼ਮ" ਵਾਂਗੂ ਕੱਲਿਆਂ ਬਹਿ, ਪਊ ਵਿਚ "ਲੂਹਾਰੇ" ਰੋਣਾ ਵੇ...
ਤੈਨੂੰ ਕਾਲੀਆਂ ਰਾਤਾਂ ਖਾਉਣਗੀਆਂ, ਤਰਸੇਂਗਾ ਸੂਰਖ ਸਵੇਰੇ ਲਈ.....
ਮੈਂ ਕੱਲੀ ਬਹਿ ਕੇ ਸੋਚਾਂ ਕੇ, ਦੱਸ ਤੂੰ ਕੀ ਕੀਤਾ ਮੇਰੇ ਲਈ.....................੨
ਮੈਂ ਕੱਲੀ ਬਹਿ ਕੇ ਸੋਚਾਂ ਕੇ, ਦੱਸ ਤੂੰ ਕੀ ਕੀਤਾ ਮੇਰੇ ਲਈ.......
ਮੈਂ ਕੱਲੀ ਬਹਿ ਕੇ ਸੋਚਾਂ ਕੇ, ਦੱਸ ਤੂੰ ਕੀ ਕੀਤਾ ਮੇਰੇ ਲਈ...
 
Top