juice peo

ਫਲਾਂ ਅਤੇ ਸਬਜ਼ੀਆਂ ਦਾ ਰਸ ਸਾਨੂੰ ਸਿਰਫ ਪੋਸ਼ਣ ਹੀ ਨਹੀਂ ਦਿੰਦਾ, ਬਲਕਿ ਜੂਸ ਦੇ ਨਾਲ ਸਰੀਰ ਦੀਆਂ ਬਿਮਾਰੀਆਂ ਵੀ ਠੀਕ ਹੁੰਦੀਆਂ ਹਨ। ਇਹ ਸਰੀਰ ਦੇ ਅੰਦਰਲੇ ਅੰਗਾਂ ਨੂੰ ਉਚਿਤ ਰੂਪ ਨਾਲ ਸੰਚਾਲਨ ਕਰਨ ਵਿਚ ਵੀ ਮਦਦਗਾਰ ਹਨ।
ਫਲਾਂ ਅਤੇ ਸਬਜ਼ੀਆਂ ਦੇ ਰਸ ਵਿਚ ਵਿਟਾਮਿਨ, ਖ਼ਣਿਜ ਤੱਤ ਅਤੇ ਕੁਦਰਤੀ ਮਿਠਾਸ ਵੀ ਹੁੰਦੀ ਹੈ। ਇਹ ਪੀਂਦੇ ਹੀ ਖੂਨ ਦੇ ਨਾਲ ਮਿਲ ਜਾਂਦਾ ਹੈ ਅਤੇ ਆਪਣਾ ਪ੍ਰਭਾਵ ਦਿਖਾਉਂਦਾ ਹੈ। ਇਸ ਦੇ ਪ੍ਰਯੋਗ ਨਾਲ ਸਾਡੇ ਸਰੀਰ ਦੀ ਪਾਚਨ ਸ਼ਕਤੀ ਵੀ ਚੰਗੀ ਹੁੰਦੀ ਹੈ।
ਕਿਸ ਤਰ੍ਹਾਂ ਕਰੋ ਰਸਾਂ ਦਾ ਸੇਵਨ-
ਗ਼ ਫਲ ਅਤੇ ਸਬਜ਼ੀ ਦੇ ਰਸ ਦਾ ਸੇਵਨ ਇਕੱਠਾ ਨਹੀਂ ਕਰਨਾ ਚਾਹੀਦਾ ਹੈ। ਘੱਟ ਤੋਂ ਘੱਟ 3 ਤੋਂ 4 ਘੰਟੇ ਦਾ ਅੰਤਰ ਜ਼ਰੂਰ ਰੱਖਣਾ ਚਾਹੀਦਾ ਹੈ।
ਗ਼ ਇਕੱਠੇ ਤਿੰਨ ਤੋਂ ਵੱਧ ਰਸਾਂ ਨੂੰ ਨਹੀਂ ਮਿਲਾਉਣਾ ਚਾਹੀਦਾ ਹੈ।
ਗ਼ ਫਲਾਂ ਦਾ ਰਸ ਦੁਪਹਿਰ ਤੱਕ ਅਤੇ ਸਬਜ਼ੀਆਂ ਦਾ ਰਸ ਸ਼ਾਮ ਤੱਕ ਲਿਆ ਜਾ ਸਕਦਾ ਹੈ।
ਗ਼ ਕੱਚੀ ਹਲਦੀ, ਪਿਆਜ਼ ਅਤੇ ਅਦਰਕ ਦਾ ਰਸ ਇਕ ਦਿਨ ਵਿਚ 20-25 ਮਿਲੀ ਲੀਟਰ ਅਤੇ ਲਸਣ ਦਾ ਰਸ ਇਕ ਦਿਨ ਵਿਚ ਇਕ ਵੱਡਾ ਚਮਚ ਹੀ ਕਾਫ਼ੀ ਹੈ।
ਬਿਮਾਰੀਆਂ ਵਿਚ ਰਸ ਰਾਹੀਂ ਇਲਾਜ
ਗ਼ ਸਰਦੀ-ਖੰਘ ਵਿਚ ਅਦਰਕ ਦੇ ਰਸ ਨਾਲ ਸ਼ਹਿਦ ਲੈਣ ਨਾਲ ਆਰਾਮ ਆਉਂਦਾ ਹੈ। ਇਸ ਦੇ ਇਲਾਵਾ ਤੁਲਸੀ ਦਾ ਰਸ ਵੀ ਫ਼ਾਇਦੇਮੰਦ ਹੈ।
ਗ਼ ਐਸ.ਡੀ.ਟੀ. -ਗਾਜਰ ਅਤੇ ਪੱਤਾਗੋਭੀ ਦੇ ਰਸ ਦੇ ਇਲਾਵਾ ਖੀਰਾ, ਆਲੂ ਅਤੇ ਸੇਬ, ਤਰਬੂਜ ਦਾ ਰਸ ਵੀ ਲਿਆ ਜਾ ਸਕਦਾ ਹੈ।
ਗ਼ ਅਨੀਮੀਆ : ਹਰੀ ਪੱਤੇਦਾਰ ਸਬਜ਼ੀਆਂ ਦਾ ਰਸ, ਚੁਕੰਦਰ, ਪੱਤਾਗੋਭੀ ਅਤੇ ਅੰਗੂਰ ਦਾ ਰਸ ਲੈਣਾ ਲਾਭਦਾਇਕ ਹੈ।
ਗ਼ ਅਸਥਮਾ : ਗਾਜਰ, ਚੁਕੰਦਰ ਅਤੇ ਪੱਤਾਗੋਭੀ ਦੇ ਰਸ ਅਤੇ ਆਲੂ ਤੇ ਸੇਬ ਨੂੰ ਮਿਲਾ ਕੇ ਲੈਣ ਨਾਲ ਅਸਥਮਾ ਵਿਚ ਆਰਾਮ ਮਿਲੇਗਾ।
ਗ਼ ਹੈਜਾ : ਪੁਦੀਨਾ, ਅਦਰਕ ਅਤੇ ਪਿਆਜ਼ ਦਾ ਰਸ ਗਰਮ ਪਾਣੀ ਦੇ ਨਾਲ ਲੈਣ ਨਾਲ ਹੈਜੇ ਵਿਚ ਆਰਾਮ ਮਿਲਦਾ ਹੈ। ਨਾਰੀਅਲ ਪਾਣੀ ਇਸ ਵਿਚ ਬਹੁਤ ਅਸਰਦਾਰ ਹੈ।
ਗ਼ ਸ਼ੂਗਰ : ਟਮਾਟਰ, ਖੀਰਾ, ਕਰੇਲਾ, ਗਾਜਰ, ਪਾਲਕ ਅਤੇ ਪੱਤਾਗੋਭੀ ਦੇ ਰਸ ਦਾ ਇਸੇਤਮਾਲ ਫਾਇਦੇਮੰਦ ਹੈ।
ਗ਼ ਅੱਖਾਂ ਦੇ ਲਈ : ਗਾਜਰ ਤੇ ਚੁਕੰਦਰ ਦਾ ਰਸ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੈ।
ਗ਼ ਗਠੀਆ : ਲਸਣ ਤੇ ਪਿਆਜ਼ ਦਾ ਰਸ ਗਰਮ ਪਾਣੀ ਨਾਲ ਲੈਣ ਨਾਲ ਫ਼ਾਇਦਾ ਹੁੰਦਾ ਹੈ। ਬੀਂਸ, ਚੈਰੀ ਦਾ ਰਸ ਅਤੇ ਆਲੂ ਦਾ ਰਸ ਵੀ ਲੈ ਸਕਦੇ ਹੋ।
ਗ਼ ਮੋਟਾਪਾ ਘੱਟ ਕਰਨ ਲਈ : ਟਮਾਟਰ ਅਤੇ ਖੀਰੇ ਦਾ ਰਸ ਫ਼ਾਇਦੇਮੰਦ ਹੈ।
ਗ਼ ਸੁੰਦਰਤਾ ਦੇ ਲਈ : ਟਮਾਟਰ ਅਤੇ ਹਲਦੀ ਦਾ ਰਸ ਤੇ ਅਮਰੂਦ, ਪਪੀਤਾ ਅਤੇ ਖੀਰੇ ਦਾ ਰਸ ਫ਼ਾਇਦੇਮੰਦ ਹੈ।
ਗ਼ ਖੂਨ ਦੀ ਸਫ਼ਾਈ ਲਈ : ਗਾਜਰ ਅਤੇ ਪਾਲਕ ਦਾ ਮਿਸ਼ਰਤ ਰਸ, ਪੱਤਗੋਭੀ, ਚੁਕੰਦਰ, ਟਮਾਟਰ, ਸੇਬ, ਕਰੇਲਾ ਅਤੇ ਨਿੰਬੂ ਦਾ ਰਸ ਲਉ। ਇਕ ਵੱਡਾ ਚਮਚ ਕੱਚੀ ਹਲਦੀ ਦਾ ਰਸ ਵੀ ਫਾਇਦੇਮੰਦ ਹੈ।
 
Top