Jugni di history (in gurmukhi)

ਸੰਨ 1906 ਵਿੱਚ ਅੰਗਰੇਜੀ ਸਰਕਾਰ ਵੱਲੋ ਭਾਰਤ ਵਿੱਚ ਆਪਣੇ ਰਾਜ ਦੇ 'ਗੋਲਡਨ ਜੁਬਲੀ ਜਸ਼ਨ' ਮਨਾਉਣੇ ਸਨ।ਲੋਕਾਂ ਵਿੱਚ ਪ੍ਰਚਾਰ ਕਰਨ ਵਾਸਤੇ ਰੱਥ-ਬੱਘੀਆਂ ਤੇ ਮਸ਼ਾਲ ਬਾਲਕੇ ਰੱਖੀ ਗਈ ਤੇ ਨਾਲ ਪਹਿਰੇਦਾਰ,ਪ੍ਰਚਾਰਕ,ਸਰਕਾਰੀ ਅਫਸਰ,ਭਾਰਤੀ ਟਾਊਟ ਤੁਰੇ ਫਿਰਦੇ ਸਨ।ਰਾਤ ਦਿਨ ਅੱਗੇ ਤੋਂ ਅੱਗੇ ਚਲਦੇ ਜਾਂਦੇ ਸਨ।ਜਿੱਥੇ ਰੁਕਣਾ ਹੁੰਦਾ,ਉੱਥੇ ਅੰਗਰੇਜੀ ਰਾਜ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਜਾਂਦੇ।ਕਵੀ ਕਵਿਤਵਾਂ ਗਾਉਂਦੇ ਤੇ ਇਨਾਮ ਹਾਸਲ ਕਰਦੇ।ਇਹ ਮਸ਼ਾਲ(ਗੋਲਡਨ ਜੁਬਲੀ ਫ਼ਲੇਮ)ਸਾਰੇ ਸਾਰੇ ਦੇਸ਼ ਵਿੱਚ ਘੁਮਾਈ ਗਈ...!
ਪੰਜਾਬ ਦੇ ਦੋ ਗਵੱਈਏ ਜਿਨ੍ਹਾਂ ਦਾ ਨਾਂਅ ਬਿਸਨਾ ਤੇ ਮੱਦੂ ਸਨ,ਉਹ ਜਿੱਥੇ ਵੀ ਸਰਕਾਰੀ ਅਖਾੜਾ ਲੱਗਦਾ ਉਸਤੋ ਕੁੱਝ ਫਾਸਲੇ ਤੇ ਇਹ ਦੋਵਂੇ ਗਵਈਏ ਵੀ ਆਪਣਾ ਅਖਾੜਾ ਜਮਾ ਲੈਂਦੇ ਤੇ ਅਨਪੜ੍ਹ ਹੋਣ ਕਰਕੇ ਜੁਬਲੀ ਫ਼ਲੇਮ ਦੀ ਥਾਂ ਇਨ੍ਹਾਂ ਨੇ ਉਸਦਾ ਨਾਮ ਰੱਖ ਲਿਆ "ਜੁਗਨੀ"।ਸਰਕਾਰ ਦੇ ਵਿਰੋਧ ਵਿੱਚ ਇਹਨਾਂ ਨੇ ਆਪਣੀਆਂ ਕਵਿਤਾਵਾਂ ਜੋੜਕੇ ਗਾਉਣੀਆਂ ਜਿਨ੍ਹਾਂ ਵਿੱਚ ਸ਼ਹਿਰਾਂ ਤੇ ਕਸਬਿਆਂ ਦੇ ਨਾਮ ਲੈ ਕੇ ਅੰਗਰੇਜ ਸਰਕਾਰ ਦੀ ਚੰਗੀ ਬੇਇੱਜਤੀ ਕਰਨੀ...!
ਜਿਵੇਂ "ਜੁਗਨੀ ਜਾ ਵੜੀ ਜਲੰਧਰ,ਲੋਕੀਂ ਡਰਦੇ ਲੁਕ ਗਏ ਅੰਦਰ।"ਜੁਗਨੀ ਜਾ ਵੜੀ ਲੁਧਿਆਣੇ,ਭੁੱਖੇ ਮਰਦੇ ਨਿਆਣੇ ਸਿਆਣੇ" ਆਦਿ ਆਦਿ।ਇਨ੍ਹਾਂ ਗਵੱਈਆ ਨੂੰ ਅੰਗਰੇਜਾਂ ਨੇ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟ ਦਿੱਤਾ।ਜੇਲ੍ਹ ਵਿੱਚੋ ਰਿਹਾਅ ਹੋਣ ਤੋ ਬਾਅਦ ਵੀ ਪੁਲਿਸ ਇਨ੍ਹਾਂ ਨੂੰ ਤੰਗ ਕਰਦੀ ਰਹੀ...!
ਪ੍ਰੇਸ਼ਾਨੀਆਂ ਅਤੇ ਗਰੀਬੀ ਵਿੱਚ ਇਹ ਦੋਵੇਂ ਅਜ਼ਾਦੀ ਘੁਲਾਟੀਏ ਗੁੰਮਨਾਮੀ ਦੀ ਹਾਲਤ ਵਿੱਚ ਹੀ ਮਰ ਗਏ,ਪਰ ਇਨ੍ਹਾਂ ਦੀ ਰਚੀ 'ਜੁਗਨੀ' ਮਸ਼ਹੂਰ ਹੋ ਗਈ...!
 
Top