Jatt Di June Buri

*Amrinder Hundal*

Hundal Hunterz
ਕੱਲ ਦਾ ਛੋਟਾ ਨਾਨਕਿਆ ਦੇ ਗਿਆ ਸੀ ਤੇ ਬਾਪੂ ਕਿਸੇ ਕੰਮ ਸ਼ਹਿਰ ਗਿਆ ਸੀ। ਸ਼ਾਮ ਹੋ ਗਈ ਤੇ ਮੈ ਟਰੈਕਟਰ ਲੈ ਕੇ ਖੇਤਾਂ ਨੂੰ ਪੱਠੇ ਲੈਣ ਚਲਾਂ ਗਿਆ। ਅਜੇ ਦੋ ਹੀ ਢੇਰੀਆ ਵੱਡੀਆ ਸੀ ਪੱਠਿਆ ਦੀਆ ਕਿ ਦਾਂਤੀ ਵੱਟੇ ਤੋ ਤਿਲਕੀ ਤੇ ਸਣੇ ਨੌਹ ਮੇਰੀ ਅੱਧੀ ਉੱਗਲ ਵੱਡ ਹੋ ਗਈ। ਪਹਿਲਾ ਤਾ ਨਾ ਦਰਦ ਹੋਈ ਤੇ ਖੂਨ ਵੀ ਥੋੜਾ ਵੱਗ ਰਿਹਾ ਸੀ ਤੇ ਮੈ ਟਰੈਕਟਰ ਵੱਲ ਕੱਪੜੇ ਦੀ ਲੀਰ ਲੱਭਣ ਚਲਾ ਗਿਆ। ਕੱਪੜੇ ਦੀ ਲੀਰ ਲੱਭਦੇ-ਲੱਭਦੇ ਹੀ ਖੂਨ ਵਗਣਾ ਬਹੁਤਤੇਜ਼ ਹੋ ਗਿਆ ਤੇ ਦਰਦ ਤਾਂ ਹੱਦ ਤੋ ਵੱਧਹੋਣ ਲੱਗ ਪਈ ਲਾਗੇ-ਸ਼ਾਗੇ ਕੋਈ ਬੰਦਾ ਨਹੀ ਸੀ। ਖੂਨ ਰੁੱਕ ਹੀ ਨਹੀ ਰਿਹਾ ਸੀ ਤੇ ਮਾੜੇ ਸਮੇ ਫੋਨ ਵੀ ਨਹੀ ਲੱਗਦਾ ਕਿਸੇ ਨੂੰ। ਆਖਰ ਡਾਕਟਰ ਦਾ ਫੋਨਲੱਗ ਗਿਆ ਮੈ ਉਸ ਨੂੰ ਕਿਹਾ ਤੂੰ ਖੇਤਾ ਵੱਲ ਨੂੰ ਆ ਜਾ ਮੈ ਤੁਰ ਕੇ ਆਉਦਾ ਤੇਰੇ ਵੱਲ ਨੂੰ ਮੈ ਖੇਤਾਂ ਤੋ ਪਿੰਡ ਵੱਲ ਤੁਰ ਪਿਆ ਤੇ ਖੂਨ ਵੱਗਣਾ ਹੋਰ ਤੇਜ਼ ਹੋ ਗਿਆ। ਪਿੰਡ ਦੇ ਲਾਗੇ ਪਹੁੰਚਿਆ ਤਾਂ ਡਾਕਟਰ ਵੀ ਆ ਗਿਆ ਤੇ ਮੈਨੂੰ ਨਾਲ ਬਿਠਾ ਕੇ ਆਪਣੇ ਕਲੀਨਕ ਤੇ ਲੈ ਗਿਆ ਤੇ ਸਾਰਾ ਹੱਥ ਸਾਫ ਕਰਕੇ ਚੰਗੀ ਤਰਾਂ ਪੱਟੀ ਕਰ ਦਿੱਤੀਤੇ ਦਵਾਈ ਵੀ ਖਲਾ ਦਿੱਤੀ। ਤੇ ਡਾਕਟਰ ਮੈਨੂੰ ਕਹਿੱਦਾ ਹੁਣ ਘਰ ਜਾਂ ਤੇਆਰਾਮ ਕਰ ਤੈਨੂੰ ਮੈ ਘਰ ਛੱਡ ਆਉਦਾ ਹਾ। ਪਰ ਮੈਕਿਹਾ ਡਾਕਟਰ ਸਾਹਬ ਘਰ ਨਾ ਬਾਪੂ ਹੈ, ਨਾਛੋਟਾ ਪੱਠੇ ਵੀ ਨਹੀ ਹਨ । ਤੁਸੀ ਮੈਨੂੰ ਖੇਤਾਂ ਚ' ਹੀ ਛੱਡ ਆਉ ਪਰ ਉਹ ਕਹਿੱਦਾ ਐਦਾ ਕਿਸ ਤਰਾਂ ਪੱਠੇ ਵੱਡ ਸਕਦਾ ਦਰਦ ਨੀ ਹੁੰਦੀ। ਮੈ ਕਿਹਾ ਦਰਦ ਤਾ ਹੁੰਦੀ ਹੈ ਪਰ ਘਰ ਜਾਂ ਕੇ ਮੱਝਾ ਤੇ ਗਾਂਵਾ ਨੂੰਇਹ ਕਹੁਗਾ ਕਿ ਅੱਜ ਯਾਰ ਮੇਰੀ ਉੱਗਲੀ ਵੱਡ ਹੋ ਗਈ। ਇਸ ਕਰਕੇ ਤੁਸੀ ਅੱਜ ਛੁੱਟੀ ਕਰ ਲਉ ਤਹਾਨੂੰ ਪੱਠੇਨਹੀ ਮਿਲਣੇ। ਡਾਕਟਰ ਇਹ ਗੱਲ ਸੁਣ ਕੇ ਮੈਨੂੰਖੇਤਾਂ ਚ' ਛੱਡ ਆਇਆ ਤੇ ਮੈ ਪੱਠੇ ਵੱਡਣ ਲੱਗ ਪਿਆ। ਪਰ ਦਰਦ ਹੱਦੋ ਵੱਧ ਹੋ ਰਹੀ ਸੀ। ਇੱਕ ਭਰੀ ਵੱਡ ਕੇ ਮੈ ਬਾਪੂ ਨੂੰ ਫੋਨ ਕੀਤਾ ਉਹ ਕਹਿੱਦਾ ਮੈ ਆ ਰਿਹਾ ਆ ਪਿੰਡ ਨੂੰ, ਤੂੰ ਖੇਤ ਚ' ਹੀ ਰਹੀ । ਬਾਪੂਗੱਡੀ ਲੈ ਕੇ ਸਿੱਧਾ ਖੇਤਾਂ ਚ' ਹੀ ਆ ਗਿਆ ਤੇ ਹੋਰ ਪੱਠੇ ਵੱਡਣ ਲੱਗ ਪਿਆ ਤੇਨਾਲ-ਨਾਲ ਕਹਿੰਦਾ 10 ਰੁਪਏ ਦੇ ਪੱਠੇ ਨਹੀ ਵੱਡੇ ਤੇ 200 ਰੁਪਇਆ ਡਾਕਟਰ ਦਾ ਬਣਾ ਦਿੱਤਾ ਹੁਣਾ, ਕਸੂਰ ਬਾਪੂ ਦਾ ਨਹੀ ਅਸਲ ਵਿੱਚ " ਜੱਟਾਂ ਦੀ ਜੂਨ ਹੀ ਬੁਰੀ ਹੈ "
 
Top