jatt d jindgi

ਲੱਗਭਗ ਪੰਜਾਬ ਦੇ 80% ਕੰਜਰ ਗਾਇਕ ਇਸ ਸੂ ਸਾਈਡ ਨੋਟ ਵੱਲ ਧਿਆਨ ਦੇਣ ਜੋ ਹਰ ਰੋਜ ਟੀ ਵੀ ਚੈਨਲਾਂ ਤੇ ਜੱਟ ਦੀ ਚੜਾਈ ਦੇ ਗੀਤ ਗਾਉਂਦੇ ਨਹੀਂ ਥੱਕਦੇ ,,,ਕਦੇ ਬੱਤੀ ਬੋਰ ਦਾ ਰਿਵਾਲਵਰ ਡੱਬ ਚ ਟੰਗ ਦਿੰਦੇ ਨੇ ਤੇ ਕਦੇ ਘੋੜੀਆਂ ਤੇ ਰਫਲਾਂ ਰੱਖਣ ਦੇ ਸੌਂਕੀ ਦੱਸਦੇ ਨੇ ਤੇ ਕਦੇ ਔਡੀ ਤੇ ਪਜੈਰੋ ਤੇ ਘੁੰਮਦਾ ਦਿਖਾਉਂਦੇ ਨੇ ,ਤੇ ਕਦੇ ਜੱਟ ਦੀ ਮੁੱਛ ਖੜੀ ਦੀਆਂ ਗੱਲਾਂ ਕਰਦੇ ਨੇ,,,,ਕਦੇ ਕਾਲੀ ਨਾਗਣੀ ਖਵਾਉਂਦੇ ਨੇ ਤੇ ਕਦੇ ਚਿੱਟਾ ਜਿਵੇਂ ਜੱਟ ਕੋਲ ਕੋਈ ਅਲਾਦੀਨ ਦਾ ਚਿਰਾਗ ਹੋਵੇ ਵੀ ਜੱਟ ਜਦੋਂ ਚਾਹੇ ਰੱਗੜ ਕੇ ਕੋਈ ਵੀ ਫੁਕਰਪੁਣੇ ਦੀ ਵਸਤੂ ਮੰਗਵਾ ਲੈਂਦਾ ਹੋਵੇ,,,ਉਹ ਪਤੰਦਰੋ ਕਦੇ ਮਹਾਂਨਗਰਾਂ ਦੀ ਲਾਈਫ ਜਾਂ ਪਰੋਗਰਾਮਾਂ ਤੋ ਵਿਹਲ ਮਿਲੇ ਤਾਂ ਪੰਜਾਬ ਦੇ ਪਿੰਡਾਂ ਚ ਗੇੜਾ ਕੱਢ ਕੇ ਦੇਖਿਓ ਸੋਡੇ ਗੀਤਾਂ ਵਾਲਾ ਜੱਟ ਨਜਰ ਆਉਂਦਾ ਹੈ ਕਿ ਨਹੀਂ ,,,ਕਲਾਕਾਰ ਸਮਾਜ ਦਾ ਆਈਨਾ ਹੁੰਦੇ ਨੇ, ਤੇ ਤੁਸੀਂ ਅੱਜ ਕੱਲ ਦੀ ਜਵਾਨੀ ਨੂੰ ਕੋਈ ਵਧੀਆ ਸੰਦੇਸ ਤਾਂ ਕੀ ਦੇਣਾ ਸੀ,ਉਲਟਾ ਹਥਿਆਰ ਅਤੇ ਨਸ਼ਿਆਂ ਨੂੰ ਪਰਮੋਟ ਕਰ ਰਹੇ ਹੋ ਗੀਤਾਂ ਚ, ਆਹ ਇੱਕ ਚਵਲ ਦਲਜੀਤ ਦੁਸਾਂਜ ਏ ਅਖੇ ਜਿੱਥੇ ਹੁੰਦੀ ਏ ਪਾਬੰਦੀ ਹਥਿਆਰ ਦੀ ਨੀ ਉਥੇ ਜੱਟ ਫੈਰ ਕਰਦਾ,,,,ਬੜੀ ਵਧੀਆ ਗੱਲ ਦੱਸ ਰਿਹਾਂ ਵਾਹ ਉਏ ਮਾਂ ਦਿਆ ਸੇਰਾ ਤੂੰ ਟੀ ਵੀ ਤੋਂ ਬਾਹਰ ਆ ਕੇ ਬਿਨਾਂ ਪਬੰਦੀ ਵਾਲੇ ਥਾਂ ਤੇ ਹੀ ਫੈਰ ਕਰਕੇ ਦਿਖਾ ਦੇ ਅਗਲੇ ਦਿਨ 307 ਲਾ ਕੇ ਜੇ ਜੇਲ ਚ ਨਾ ਸੁੱਟਿਆ ਪੰਜਾਬ ਪੁਲੀਸ ਨੇ ਤਾਂ ਮੈਨੂੰ ਆਖੀਂ ,,,,,ਮੂਰਖਾ ਜੇ ਟਾਇਮ ਹੈ ਤਾਂ ਬਠਿੰਡੇ ਕਿਸਾਨਾਂ ਤੇ ਧਰਨੇ ਤੇ ਆ ਕੇ ਦੇਖ, ਜੱਟਾਂ ਦਾ ਕੀ ਹਾਲ ਏ ,,,ਫੈਰ ਕਰਦੇ ਨੇ ਕੇ ਜਹਿਰ ਖਾਂਦੇ ਨੇ,,,ਨਰਮੇਂ ਦੀ ਸੁੰਡੀ ਤੇ ਵੀ ਗੀਤ ਗਾਏ ਜਾ ਸਕਦੇ ਨੇ ਬੇਰੁਜਗਾਰੀ ਤੇ ਵੀ ਝੋਨੇ ਦੀ ਬੇਕਦਰੀ ਤੇ ਵੀ ਸਾਝੀਵਾਲਤਾ ਤੇ ਰਿਸਵਤਖੋਰੀ ਤੇ ਵੀ ਭਰੂਣ ਹੱਤਿਆ ਤੇ ਵੀ ਮਹਿੰਗਾਈ ਤੇ ਵੀ ਸਿੱਖਿਆ ਤੇ ਵੀ ਕਿੰਨੇ ਵਿਸ਼ੇ ਨੇ ਜੋ ਅਣਛੂਏ ਪਏ ਨੇ ,, ਪਰ ਉਹ ਗੀਤ ਤੁਸੀਂ ਗਾਉਣਾ ਨਹੀਂ ਚਹੁੰਦੇ ਤੇ ਸਮੇਂ ਦੀਆਂ ਲੋਟੂ ਸਰਕਾਰਾਂ ਤੁਹਾਡੇ ਤੋਂ ਗਵਾਉਣਾਂ ਨਹੀਂ ਚਹੁੰਦੀਆਂ,,,ਕਿਉਂਕਿ ਉਸ ਨਾਲ ਜੰਤਾ ਚ ਵਧੀਆ ਸੰਦੇਸ ਜਾਵੇਗਾ ਤੇ ਵਧੀਆ ਸੰਦੇਸ ਨਾਲ ਲੋਕ ਆਪਣੇ ਹੱਕਾਂ ਲਈ ਜਾਗੂਰਕ ਹੋ ਜਾਣਗੇ ਤੇ ਸਰਕਾਰਾਂ ਲੋਕਾਂ ਨੂੰ ਜਾਗੂਰਕ ਹੋਇਆ ਵੇਖਣਾ ਨਹੀਂ ਚਹੁੰਦੀਆਂ ਇਸ ਲਈ ਤੁਹਾਡੇ ਜਵਾਨੀ ਨੂੰ ਕੁਰਾਹੇ ਪਾਉਣ ਵਾਲੇ ਗੀਤਾਂ ਤੇ ਕੋਈ ਰੋਕ ਨਹੀਂ ਲੱਗ ਰਹੀ,,,
ਨੋਟ: ਰੈਲੀਆਂ ਤੇ ਭਰਪੂਰ ਇਕੱਠ ਵੇਖ ਕੇ ਖੁਸ਼ ਹੋਣ ਵਾਲੇ ਖਾਸ ਲੀਡਰ ਤੇ ਅਪਣੇ ਆਪ ਨੂੰ ਪੰਜਾਬ ਦੀ ਕਿਰਸਾਨੀ ਦਾ ਮਸੀਹਾ ਅਖਵਾਉਣ ਵਾਲਾ ਕੈਪਟਨ ਅਮਰਿੰਦਰ ਸਿੰਘ ਅਪਣੀ ਜੱਟ ਸਭਾ ਸਮੇਤ ਬਠਿੰਡਾ ਵਿਖੇ ਆ ਕੇ ਕਿਸਾਨ ਵੀਰਾਂ ਨਾਲ ਅਣਮਿੱਥੇ ਸਮੇਂ ਲਈ ਧਰਨੇ ਤੇ ਬੈਠਣ ਤੇ ਕਿਸਾਨਾਂ ਦਾ ਸਾਥ ਦੇਣ,,,ਸਿਰਫ ਫੋਟੋ ਖਿਚਵਾਉਣ ਤੇ ਫੋਕੀ ਹਮਦਰਦੀ ਲਈ ਨਾ ਆਉਣ
 

Attachments

  • C__Data_Users_DefApps_AppData_INTERNETEXPLORER_Temp_Saved Images_12049209_643679585772661_653238.jpg
    C__Data_Users_DefApps_AppData_INTERNETEXPLORER_Temp_Saved Images_12049209_643679585772661_653238.jpg
    31.7 KB · Views: 194
Top