Punjab News Jatt And Juliet 2 Punjabi Movie Review & Box Officie Collect

[JUGRAJ SINGH]

Prime VIP
Staff member





Originally Posted by boxofficeindia
Jatt and Juliet 2 which is a sequel to the biggest Punjabi film ever Jatt and Juliet took a crazy 100% bumper opening in Punjab.

The collections at cinemas like PVR Silver Arc and Wave in Ludhiana, PVR and Big in Jalandhar, DT, Wave, PVR and Piccadily in Chandigarh were not just housefull in the first show but are practically housefull for the whole day.

The film should have a record opening day as long as reports don't disappoint but the wait will be to see if the film can break that key 1 crore benchmark for opening day or is it too early as Punjabi films were struggling for 30 lakhs a couple of years back.



Originally Posted by JabBani News Paper
ਪੁਲਸ ਅਫ਼ਸਰਾਂ ਆਖਿਆ, 'ਨਹੀਂ ਬਣਨੀ ਦੁਬਾਰਾ ਇਹੋ ਜਿਹੀ ਫ਼ਿਲਮ'
ਜਲੰਧਰ:--ਉੱਘੇ ਗਾਇਕ ਤੇ ਨਾਇਕ ਦਿਲਜੀਤ ਦੁਸਾਂਝ ਦੀ ਅੱਜ ਦੁਨੀਆ ਭਰ ਵਿਚ ਰਿਲੀਜ਼ ਹੋਈ ਨਵੀਂ ਫ਼ਿਲਮ 'ਜੱਟ ਐਂਡ ਜੂਲੀਅਟ 2' ਨੇ ਆਪਣਾ ਰਿਕਾਰਡ ਆਪੇ ਤੋੜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਆਈ 'ਜੱਟ ਐਂਡ ਜੂਲੀਅਟ' ਨੇ ਪੰਜਾਬੀ ਸਿਨੇਮੇ ਵਿਚ ਨਵਾਂ ਮੀਲ ਪੱਥਰ ਸਾਬਤ ਕੀਤਾ ਸੀ, ਪਰ ਇਸ ਵਾਰ ਰਿਲੀਜ਼ ਹੋਇਆ ਉਸ ਦਾ ਦੂਜਾ ਭਾਗ ਪਹਿਲੇ ਨਾਲੋਂ ਵੀ ਅੱਗੇ ਜਾ ਰਿਹਾ ਹੈ।
ਇਸ ਫ਼ਿਲਮ ਦੇ ਪਹਿਲੇ ਸ਼ੋਅ ਨੂੰ ਦੇਖਣ ਪੁੱਜੇ ਪੁਲਸ ਅਧਿਕਾਰੀ ਵੀ ਦਿਲਜੀਤ ਦੁਸਾਂਝ ਦੀ ਅਦਾਕਾਰੀ ਦੀ ਤਾਰੀਫ਼ ਕੀਤੇ ਬਿਨਾਂ ਨਾ ਰਹਿ ਸਕੇ। ਉਨ੍ਹਾਂ ਕਿਹਾ ਕਿ ਹਿੰਦੀ ਫ਼ਿਲਮਾਂ ਵਿਚ ਹੁਣ ਤੱਕ ਕਈ ਵਾਰ ਵੱਖ-ਵੱਖ ਅਦਾਕਾਰਾਂ ਨੇ ਪੰਜਾਬ ਪੁਲਸ ਦੇ ਕਰਮਚਾਰੀ ਦੀ ਭੂਮਿਕਾ ਨਿਭਾਈ ਹੈ, ਪਰ ਪਹਿਲੀ ਵਾਰ ਕਿਸੇ ਮਸ਼ਹੂਰ ਪੰਜਾਬੀ ਅਦਾਕਾਰ ਨੇ ਇਹ ਭੂਮਿਕਾ ਨਿਭਾਅ ਕੇ ਪੰਜਾਬ ਪੁਲਸ ਦਾ ਮਾਣ ਵਧਾਇਆ ਹੈ।
ਵੱਖ-ਵੱਖ ਸ਼ਹਿਰਾਂ ਦੇ ਸਿਨੇਮਾਘਰਾਂ ਤੋਂ ਪ੍ਰਾਪਤ ਹੋਏ ਵੇਰਵਿਆਂ ਮੁਤਾਬਕ ਇਸ ਫ਼ਿਲਮ ਦੀਆਂ ਸੋਮਵਾਰ ਤੱਕ ਕਿਤੋਂ ਵੀ ਟਿਕਟਾਂ ਮਿਲਣ ਦੀ ਉਮੀਦ ਨਹੀਂ, ਕਿਉਂਕਿ ਐਤਵਾਰ ਸ਼ਾਮ ਤੱਕ ਦੇ ਸਾਰੇ ਸ਼ੋਅ ਐਡਵਾਂਸ ਵਿਚ ਹੀ ਬੁੱਕ ਹਨ। ਇਥੋਂ ਇਸ ਗੱਲ ਦਾ ਪਤਾ ਆਪਣੇ ਆਪ ਲੱਗ ਜਾਂਦਾ ਹੈ ਕਿ ਜੇ ਪੰਜਾਬੀ ਫ਼ਿਲਮਾਂ ਢੁੱਕਵੇਂ ਵਿਸ਼ੇ 'ਤੇ ਅਧਾਰਤ ਬਣਾਈਆਂ ਜਾਣ ਤਾਂ ਕਾਮਯਾਬੀ ਆਪਣੇ ਆਪ ਮਿਲ ਜਾਂਦੀ ਹੈ।
ਅੱਜ ਦਿਲਜੀਤ ਦੁਸਾਂਝ ਆਪਣੇ ਪ੍ਰੋਡਿਊਸਰਾਂ ਸੰਨੀ ਸਿੱਧੂ, ਗੁਣਵੀਰ ਸਿੱਧੂ, ਸਤਵਿੰਦਰ ਸਿੰਘ ਸੋਨੂੰ, ਡਾਇਰਕੈਟਰ ਅਨੁਰਾਗ ਸਿੰਘ, ਕਾਮੇਡੀਅਨ ਜਸਵਿੰਦਰ ਭੱਲਾ, ਬੀ.ਐੱਨ.ਸ਼ਰਮਾ, ਕੁਲਦੀਪ ਜੋਧਾਂ ਤੇ ਹੋਰਾਂ ਨਾਲ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਅਤੇ ਹੋਰ ਸ਼ਹਿਰਾਂ ਦੇ ਸਿਨੇਮਾਘਰਾਂ ਵਿਚ ਦਰਸ਼ਕਾਂ ਦੇ ਰੂਬਰੂ ਹੋਣ ਪੁੱਜੇ ਤੇ ਸਾਰੀ ਟੀਮ ਹਾਊਸ ਫੁੱਲ ਸ਼ੋਅ ਦੇਖ ਕੇ ਗਦਗਦ ਕਰ ਉੱਠੀ। ਫ਼ਿਲਮ ਦੇਖ ਕੇ ਡੀ.ਜੀ.ਪੀ. ਮਨੁੱਖੀ ਅਧਿਕਾਰ ਕਮਿਸ਼ਨ ਸ਼੍ਰੀ ਰਾਜਨ ਗੁਪਤਾ, ਸ਼੍ਰੀ ਅਦਿੱਤਿਆ ਗੁਪਤਾ ਤਹਿਸੀਲਦਾਰ ਮੁਹਾਲੀ, ਐੱਸ. ਡੀ. ਐੱਮ. ਮੁਹਾਲੀ ਲਖਮੀਰ ਸਿੰਘ, ਨਿਰਮਲ ਸਿੰਘ ਢਿੱਲੋਂ ਆਈ.ਜੀ. ਬਠਿੰਡਾ ਜ਼ੋਨਲ ਦੇ ਸਮੁੱਚੇ ਪਰਿਵਾਰ, ਜਸਜੀਤ ਸਿੰਘ ਢਿੱਲੋਂ, ਏ. ਐੱਸ. ਆਈ. ਤਪਿੰਦਰ ਸਿੰਘ, ਏ. ਐੱਸ. ਆਈ. ਜਗਤਾਰ ਸਿੰਘ ਤੇ ਰਵਿੰਦਰ ਰੰਗੂਵਾਲ ਨੇ ਕਿਹਾ ਕਿ ਜੇਕਰ ਪੰਜਾਬੀ ਫ਼ਿਲਮਾਂ ਇਸੇ ਪੱਧਰ ਦੀਆਂ ਬਣਦੀਆਂ ਰਹੀਆਂ ਤਾਂ ਪੰਜਾਬੀ ਸਿਨੇਮਾ ਬਹੁਤ ਜਲਦ ਬਾਲੀਵੁੱਡ ਫ਼ਿਲਮਾਂ ਨੂੰ ਟੱਕਰ ਦੇਣ ਦੇ ਸਮਰੱਥ ਹੋ ਜਾਏਗਾ।


 
Top