Jail Nahi Khel

  • Thread starter userid97899
  • Start date
  • Replies 1
  • Views 379
U

userid97899

Guest
ਜੇਲ੍ਹ ਨਹੀਂ ਖੇਲ੍ਹ
ਮੂੰਹ ਹਨੇਰੇ , ਤੜਕ ਸਵੇਰੇ , ਇਸ਼ਨਾਨ ਕਰਨਾ , ਬਾਣੀ ਪੜ੍ਹਨਾ , ਤਾਲਾ ਖੁੱਲਣਾ ,ਸੂਰਜ ਚੜ੍ਹਨਾ।
ਚਾਹ ਦੀ ਇੰਤਜਾਰ , ਮਿੱਤਰਾਂ ਦੇ ਦੀਦਾਰ , ਮਾਸੂਮ ਚਿੜੀਆਂ , ਕਾਂ ਕਾਲੇ ਚੋਰ, ਬੁਲਬੁਲ, ਗਟਾਰਾਂ ,ਤੇ ਘੁੱਗੀਆਂ ਦਾ ਸ਼ੋਰ
ਇਹ ਦੁਨੀਆਂ ਹੋਰ , ਉਹ ਦੁਨੀਆਂ ਹੋਰ
ਗੱਲਾਂ ਬਾਤਾਂ , ਮੁਲਾਕਾਤਾਂ , ਸੈਰ ਸਪਾਟਾ , ਇੱਧਰੋਂ ਉਧਰ , ਉਧਰੋਂ ਇਧਰ
ਦਿਲ ਚਾਹੇ ਜਿਧਰ , ਨਾ ਰੋਕਾਂ ,ਨਾ ਟੋਕਾਂ , ਕਿੰਨੀ ਆਜ਼ਾਦੀ ,ਕਿੰਨਾ ਸਕੂਨ
ਕਾਨੂੰਨ ਜਾਂ ਜਨੂੰਨ !
ਢਲ ਗਿਆ ਸੂਰਜ , ਪੈ ਗਈ ਸ਼ਾਮ , ਆਰਾਮ ਆਰਾਮ , ਫੇਰ ਆਰਾਮ , ਤਾਲਾ ਬੰਦ ,ਹਰ ਪਾਸੇ ਕੰਧ।
ਇਹ ਜੇਲ੍ਹ ਹੈ , ਨਹੀਂ ਇਹ ਖੇਲ੍ਹ ਹੈ , ਹਾਂ ਇਹ ਖੇਲ੍ਹ ਹੈ ,ਜ਼ਿੰਦਗੀ ਦਾ ਖੇਲ੍ਹ ਹੈ।

ਗਜਿੰਦਰ ਸਿੰਘ, ਦਲ ਖਾਲਸਾ​
 
Top