India ton Canada da safar

gorky

Elite
This is what happened to me when i landed in Canada...


.ਯਾਰੋ ਮੈਂ ਆਪਣੇ ਦਰਦਾਂ ਦਾ ਇਕ ਵਖਰਾ ਗੀਤ ਬਣਾਉਣ ਲਗਾ
ਗਮ ਐਸਾ ਲਗਾ ਦਿਲ ਉੱਤੇ ਪਰ ਹਾਸੇ ਵਿੱਚ ਗਲ ਪਾਉਣ ਲਗਾ
ਇਹ ਦੁਨੀਯਾ ਮੰਡੀ ਹਾਸੇ ਦੀ , ਹਾਸਾ ਵਿਕਦਾ ਵਿੱਚ ਹਜ਼ਾਰਾਂ ਏ
ਮੈਂ ਸੋਚਇਆ ਪੈਸੇ ਵੱਟ ਲਵਾਂ ਤਾਇਓ ਗਲ ਮੈਂ ਇਹ ਸੁਣਾਉਣ ਲਗਾ

ਹਾਸਾ ਤੇ ਗਮ ਸੱਕੇ ਭਰਾ, ਇਕ ਆਉਂਦਾ ਏ ਇਕ ਜਾਂਦਾ ਏ
ਕਈ ਚਿਰ ਤੋਂ ਵਿਛੜੇ ਮਿਲ ਜਾਂਦੇ ਕਈਆਂ ਦਾ ਰਾਹ ਨਿਖੜ ਦਾ ਜਾਂਦਾ ਏ
ਦਿੱਲੀ airport ਤੋਂ ਇਕ ਜਹਾਜ਼ ਕੈਨੇਡਾ ਵਾਲ ਨੂ ਜਾਂਦਾ ਏ ...
ਕੁੜਿਆ ਮੁੰਡੇ ਪੰਜਾਬ ਦੇ ਪੱਟ ਨਾਲ ਕੈਨੇਡਾ ਲੈ ਆਉਂਦਾ ਏ ...


7 dec 48C seat ਮੇਰੀ ਜਹਾਜ਼ ਹਵਾ ਹਿੰਦੁਸਤਾਨ ( Air India ) ਦਾ
ਹਸਦਾ ਹਸਦਾ ਵਿੱਚ ਬੈਠ ਗਇਆ ਚਾ ਬੜਾ ਸੀ ਕੈਨੇਡਾ ਜਾਨ ਦਾ
16 ਘੰਟੇ ਬੀਤ ਗਏ ਮੈਂ ਸੁੱਤਾ ਉਠ ਕੇ ਬੈਠ ਗੇਆ
ਜਦ ਸਵੇਰ ਦੇ ਸਾਡੇ ਅਠ ( 8:30 ) ਵਜੇ ਜਹਾਜ਼ Toronto airport ਤੇ ਲ਼ੇਹ ਗੇਆ

immigration ਦੇ ਕਾਉੰਟਰ ਤੇ ਮੈਂ ਜਿਵੇ ਹੀ ਆ ਕੇ khadea ਸੀ
ਕ੍ਯੂ ਆਇਆ ਏ ਤੇ ਕੀ ਕਰਨਾ ਏ ਸਵਾਲ ਓਹਨਾ ਨੇ ghadea ਸੀ
ਜਵਾਬ ਦੇਣ ਤੋਂ ਪਹਲਾ ਹੀ ਓਹਨਾ ਦੂਜਾ question ਕਰ ਦਿਤਾ
ਕਿਥੇ ਜਾ ਕੇ ਰਹਨਾ address ਦਸ ਓਹਨਾ ਯਭ ਨਵਾ ਹੀ ਘੜ ਦਿੱਤਾ

student ਹਾਂ ਤੇ ਪੜਨਾ ਏ , question ਪਹਲੇ ਦਾ ਮੈਂ ਜਵਾਬ ਦਿਤਾ
address ਦਾ ਮੈਨੂ ਪਤਾ ਨਹੀ, ਇਹ ਕਹ ਕੇ ਓਹਨਾ ਨੂ ਟਾਲ ਦਿਤਾ
ਸ਼ਾਯਦ ਓਹ satisfy ਨਈ ਸੀ ਤੇ ਕੋੜਾ ਕੋੜਾ ਝਾਕਦੀ ਸੀ
ਜੋ ਮੈਂ ਓਹਨੁ answer ਦਿੱਤਾ ਮੈਨੂ ਇਹ ਕਹ ਕੇ ਫਿਟਕਾਰਦੀ ਸੀ

address ਤੈਨੂ ਪਤਾ ਨਹੀ ਤੈਨੂ ਲੇਣ ਲਈ ਕੋਣ ਆਏ ਨੇ
ਰਿਸ਼ਤੇਦਾਰ ਨੇ ਯਾਂ ਦੋਸਤ ਤੇਰੇ ਯਾ ਮਾਮੇ ਚਾਚੇ ਤੇ ਨੇ
ਦੋਸਤ ਮੇਰੇ ਨੇ ਗੈਰ ਨਹੀ ਕ੍ਯੂ ਇਨਾ ਤੂ ਡਰਦੀ ਏ
ਕੀ ਗਲ ਮੈਨੂ ਰਿਸ਼ਤਾ ਦੇਣਾ ਜੋ ਇਨੇ question ਕਰਦੀ ਏ

ਗਲ ਸੁਨ ਕੇ ਥੋੜਾ ਹੱਸ ਪਈ ਸੀ ਤੇ ਥੋੜਾ ਗੁੱਸਾ ਕੀਤਾ ਸੀ
ਗਲ ਸਮਝ ਗਈ ਕ੍ਯੂੰਕਿ indian ਸੀ ਤੇ ਨਾ ਓਹਦਾ ਗੀਤਾ ਸੀ
ਨਾ ਪੜਕੇ ਥੋੜਾ ਡਰ ਗੇਆ ਮੈਂ ਕੇ ਇਹ ਮੈਂ ਕੀ ਕਰ ਦਿਤਾ
ਵਾਪਿਸ ਨਾ ਕਿਤੇ ਤੋਰ ਦੇਵੇ ਮੈਂ immigration officer ਤੇ ਹੀ ਕੋਕਾ ਜੜ ਦਿਤਾ

ਸੋਹਣੀ ਸੀ ਤੇ ਦਿਲ ਦੀ ਚੰਗੀ ਵੀ ਦਿਲ ਖੁਸ਼ੀਆ ਦੇ ਨਾਲ ਭਰ ਦਿਤਾ
ਹੱਸਦਾ ਹੱਸਦਾ ਬਾਹਰ ਆ ਗੇਆ ਮੈਂ ਜਦ ਓਹਨੇ clear ਕਰ ਦਿਤਾ
ਚਾ ਥੋੜੇ ਚਿਰ ਦਾ ਸੀ ਤੇ ਲ਼ੇਹ ਗੇਆ ਸੀ ਕ੍ਯੂੰਕਿ ਇਕ ਨਵਾ ਹੀ ਪੰਗਾ ਤਯਾਰ ਸੀ
ਜਿਨਾ ਲੇਣ ਮੈਨੂ ਆਉਣਾ ਸੀ ਓਹ ਮੇਰੇ ਨਹੀ ਮੇਰੇ ਭਾਜੀ ਦੇ ਯਾਰ ਦੇ ਅੱਗੋ ਯਾਰ ਸੀ

ਨਾ ਓਹਨਾ ਮੈਨੂ ਵੇਖੇਆ ਸੀ ਨਾ ਇਨਾ ਮੈਂ ਵਿਦਵਾਨ ਸੀ
ਮੈਨੂ ਲੇਣ ਜਿਨਾ ਨੇ ਆਉਣਾ ਸੀ ਮੈਂ ਓਹਨਾ ਤੋਂ ਬਿਲਕੁਲ ਅਨਜਾਣ ਸੀ
ਖੁਸ਼ੀ ਗੀਤਾ ਵਾਲੀ ਜਲਦੀ ਹੀ ਲ਼ੇਹ ਗਈ ਤੇ ਨਾ ਚੇਹਰੇ ਉੱਤੇ ਮੁਸਕਾਨ ਸੀ
ਹੁਣ ਪਰੇਸ਼ਾਨੀ ਨੇ ਘੇਰਾ ਪਾ ਲਇਆ ਸੀ ਤੇ ਮੁਠੀ ਵਿੱਚ ਮੇਰੀ ਜਾਨ ਸੀ


ਸਮਾਨ ਲੈ ਵੈਟਿੰਗ area ਵਿੱਚ ਜਾ ਕੁਰਸੀਆਂ ਉੱਤੇ ਬੈਠ ਗੇਆ
ਲੋਕੀ ਆਉਂਦੇ ਰਹੇ ਤੇ ਜਾਂਦੇ ਰਹੇ ਮੈਂ wait ਕਰਦਾ ਕਰਦਾ ਹੋ upset ਗੇਆ
ਆਉਣਗੇ ਵੀ ਯਾ ਭੁਲ ਗਏ ਨੇ ਯਾ ਟ੍ਰੈਫ਼ਿਕ ਦੇ ਵਿੱਚ ਫਸ ਗਏ ਨੇ
ਇੰਡੀਆ ਤੋਂ ਆਇਆ ਚੰਗਾ ਭਲਾ ਸੱਪ ਕੈਨੇਡਾ ਵਾਲੇ ਆਉਂਦੇ ਨੂ ਡਸ ਗਏ ਨੇ


3 ਘੰਟੇ ਬੀਤ ਗਏ ਤੇ airport ਪੂਰਾ ਖਾਲੀ ਹੋ ਗੇਆ ਸੀ
ਮੈਂ wait ਕਰਦਾ ਕਰਦਾ ਹਾਰ ਕੇ ਓਹਨਾ ਕੁਰਸੀਆਂ ਉੱਤੇ ਹੀ ਸੋਂ ਗੇਆ ਸੀ
ਇਨੇ ਵਿੱਚ ਤਿਨ ਮੁੰਡੇ ਕਾਹਲੀ ਕਾਹਲੀ ਅੰਦਰ ਆਉਣ ਲਗੇ
ਕੀ ਤੂਹੀ GORKY ਏ ਇੰਡੀਆ ਤੋਂ ਇਹ ਕਹ ਕ ਮੈਨੂ ਜਗਾਉਣ ਲਗੇ

ਹਾਂ ਵਿੱਚ ਜਦ ਮੈਂ ਜਵਾਬ ਦਿਤਾ ਹਥ ਮਿਲਾਇਆ ਤੇ ਗਲ ਨਾਲ ਲਾਇਆ ਸੀ
ਗਲ ਦੱਸੀ ਕ੍ਯੂ late ਹੋਏ ਤੇ ਮੈਨੂ Tim Hortons ਤੋਂ French Vanilla ਦਾ cup ਪੇਆਇਆ ਸੀ
ਚੂਕ ਕੇ ਸਮਾਨ ਗੱਡੀ ਵਿੱਚ ਰਖੇਯਾ ਤੇ ਵਿੱਚ ਸਵਾਰ ਹੋਏ
ਯਾਰੋ ਕਲ ਮੈਂ ਇੰਡੀਆ ਸੀ ਤੇ ਅੱਜ ਕੈਨੇਡਾ ਦੇ ਦੀਦਾਰ ਹੋਏ...
BY GORKY SANDHU
 
Top