Ik Sikh Di Kahani 1984 - ਤੁਸੀਂ ਕਹਿਤਾ ਸਿੰਘ ਅੱਤਵਾਦੀ ਸੀ

20 ਸਾਲਾਂ ਦਾ ਗੱਭਰੂ ਸੀ ਓ,
ਅੰਮਰਤਧਾਰੀ ਸਿਰ ਦਸਤਾਰ
ਸੀ
ਮਾਂ ਬਾਪ ਤੇ ਇੱਕ ਭੈਣ ਸੀ ਓਦੀ,
ਹੱਸਦਾ ਵੱਸਦਾ ਪਰਿਵਾਰ ਸੀ
ਵਿਆਹ ਸੀ ਵੱਡੀ ਭੈ ਦਾ,
ਤੜਕੇ ਦਾ ਹੋਇਆ ਤਿਆਰ ਸੀ
ਕਰਦਾ ਸੀ ਉਡੀਕ ਪਿਆ,
ਆਉਣੀ ਜੰਨ ਵਾਲੀ ਇੱਕ ਕਾਰ ਸੀ
ਭੁੱਲਿਆ ਸੀ ਕੰਮ ਜਰੂਰੀ ਕੋਈ,
ਓਹ ਕਰਨ ਲਈ ਗਿਆ ਬਜਾਰ ਸੀ
ਬਾਹਰ ਤਾਂ ਪਈ ਸੀ ਅੱਗ ਲੱਗੀ,
ਸੜਕਾਂ ਤੇ ਹਾਹਾਕਾਰ ਸੀ
ਫਿਰ ਨਾਹਰਿਆਂ ਦੀ ਆਵਾਜ ਸੁਣੀ,
ਅਸੀਂ ਦੇਣੇ ਸਿੱਖ ਸਭ ਮਾਰ ਜੀ
ਕੱਲੇ ਦੇ ਪਿੱਛੇ ਭੱਜ ਉੱਠੇ ,
ਓਹ ਕਾਤਿਲ ਕਈ ਹਜਾਰ ਸੀ
ਜਾਣ ਬਚਾਕੇ ਭੱਜਿਆ ਗੱਭਰੂ ,
ਜਦ ਪੁਜਿਆ ਘਰ ਦੇ ਬਾਹਰ ਸੀ
ਬਾਪੂ ਗਲ ਬਲਦਾ ਟੈਰ ਸੀ,
ਜਿੰਦਾ ਦਿੱਤਾ ਸਾੜ ਸੀ
ਬੇਬੇ ਸੀ ਭੂੰਜੇ ਪਈ,
ਪਿੱਠ ਵਿੱਚ ਖੁੱਭੀ ਤਲਵਾਰ ਸੀ
ਭੈਣ ਤਾਂ ਦੇਖ ਈ ਨਾ ਹੋਈ ਓਤੋਂ,
ਬਿਨ ਕੱਪੜਿਓਂ ਪਈ ਲਾਚਾਰ ਸੀ
ਪਾਇਆ ਸੀ ਤੇਲ ਮਿੱਟੀ ਦਾ,
ਤੀਲੀ ਲਾਉਣ ਨੂੰ ਬੱਸ ਤਿਆਰ
ਵੇਂਹਦੇ ਵੇਂਹਦੇ ਓ ਵੀ ਮਰਜਾਣੀ,
ਗਈ ਆਪਣੇ ਆਪ ਨੂੰ ਮਾਰ ਸੀ
ਓਦੀਆਂ ਚੀਕਾਂ ਰੱਬ ਤੱਕ ਪੁੱਜੀਆਂ ਨਾ,
ਹੋਇਆ ਇਨਸਾਨੀਅਤ ਦਾ ਬਲਤਕਾਰ ਸੀ
ਫਿਰ ਬਦਲਾ ਲੈਣ ਲਈ ਯੋਦੇ ਨੇ,
ਰੱਖ ਕਿਰਪਾਨ ਤੇ ਹੱਥ ਸੋਂਹ ਖਾਦੀ ਸੀ
ਮਜਲੂਮਾਂ ਨੂੰ ਬਚਾਉਣ ਲਈ,
ਭਾਂਵੇ ਹੀ ਘੱਟ ਅਬਾਦੀ ਸੀ
ਤੜ ਤੜ ਗੋਲੀ ਚੱਲੀ ਸੀ,
ਬਣ ਖਾੜਕੂ ਹਿੰਮਤ ਜਾਗੀ ਸੀ
ਵੈਰੀ ਭੱਜਿਆ ਸੀ ਮੂਰੇ ਹੋਕੇ,
ਦਿੱਲੀ ਦੀ ਕੰਬ ਗਈ ਵਾਦੀ ਸੀ
ਤੁਸੀਂ ਕਹਿਤਾ ਇਹ ਬੇਕਾਬੂ ਨੇ,
ਬਣ ਖਾੜਕੂ ਹੋਏ ਬਾਗੀ ਸੀ
ਤੁਸੀਂ ਜੁਲਮ ਕੀਤਾ ਬੇਦੋਸ਼ਿਆਂ ਤੇ,
ਨਾਲੇ ਬਣਗੇ ਸੱਤਿਆਵਾਦੀ ਸੀ
ਅਸੀਂ ਜੁਲਮ ਨੂੰ ਰੋਕਣਾ ਚਾਹਿਆ ਤਾਂ,
ਤੁਸੀਂ ਕਹਿਤਾ ਸਿੰਘ ਅੱਤਵਾਦੀ ਸੀ



Unknown
 
Top