ਿਜੰਦਗੀ

Deep_25

Member
ਬੀਤ ਗਏ ਕੁਝ ਪਲ ਿਜੰਦਗੀ ਦੇ, ਤੇ ਕੁਝ ਬੀਤ ਹੀ ਜਾਣੇ ਨੇ
ਕਿੰਝ ਸੁਲਝਾਵਾ ਕੁਝ ਸਮਝ ਨਾ ਆਵੇ,ਉਲਝ ਗਏ ਜੋ ਿਜੰਦਗੀ ਦੇ ਤਾਣੇ ਨੇ
ਖੰਭ ਲੱਗਾ ਕੇ ਉੱਡ ਗਏ ਪਰਿੰਦੇ ਸੌਚ ਦੇ ਵੀ, ਨਾ ਜਾਣੇ ਿਕੱਥੇ ਜਾ ਮੱਲੇ ਨਵੇ ਿਟਕਾਣੇ ਨੇ
ਕਾਲੇ ਬੱਦਲਾ ਵਾਗ ਜੋ ਆਣ ਿਘਰੇ,ਕਿ ਪਤਾ ਕਦੋ ਤੱਕ ਰਹਿਣ ਿਸਰ ਉੱਤੇ ਏ ਿਦਨ ਮਾੜੇ ਨੇ
ਵਕਤ ਤੇ ਹਾਲਾਤ ਨਾ ਰਹਿਣ ਹਮੇਸ਼ਾ ਿੲੱਕੋ ਿਜਹੇ,ਆਿਖਰ ਬਦਲ ਹੀ ਜਾਣੇ ਿੲਹ ਜੋ ਿਕਸਮਤ ਦੇ ਭਾਣੇ ਨੇ
"ਦੀਪ" ਿਜੰਦਗੀ ਨਾਮ ਜੂਏ ਦਾ ਦੂਜਾ,ਕਈ ਿਜੱਤੇ ਿੲੱਥੇ ਤੇ ਕਈ ਸਭ ਕੁਝ ਆਪਣਾ ਹਾਰੇ ਨੇ....
 
Back
Top