ਅਣਖ ਨਾਲ ਜੀਵਾਂਗੇ..( if u knw who wrote this thn tell me plz)

ਉਹ ਕਹਿੰਦੇ "ਬੇ-ਗੈਰਤੇ ਹੋ ਕੇ ਜੀ ਲਓ,
ਮੌਜਾਂ ਮਾਣੋਗੇ,ਸਭ ਕੁੱਝ ਮਿਲੇਗਾ"
ਪਰ ਅਸੀਂ ਕਿਹਾ "ਅਣਖ ਨਾਲ ਜੀਵਾਂਗੇ,
ਤੇ ਤੁਹਾਡੇ ਸਭ ਕੁੱਝ ਤੇ ਅਸੀਂ ਥੁੱਕਦੇ ਵੀ ਨਹੀਂ"
ਉਹਨਾਂ ਕਿਹਾ "ਕੀ ਖੱਟੋਗੇ,
ਐਵੇਂ ਫਾਲਤੂ ਜਾਨ ਗਵਾ ਲਓਗੇ"
ਅਸੀਂ ਹੱਸੇ ਉਹਨਾਂ ਦੀ ਬੌਣੀ ਸੋਚ ਤੇ,
ਅਣਖ ਖਾਤਰ ਸਿਰ ਤਲੀ ਤੇ ਧਰ,
ਯਾਰ ਦੀ ਗਲੀ ਵੜ ਕੇ
ਜਿੰਦ ਵਾਰਨ ਵਾਲਿਆਂ ਨੂੰ ਕਹਿੰਦੇ ਨੇ
"ਕੀ ਖੱਟੋਗੇ"
ਗਿੱਦੜਾਂ ਦੇ ਪੁੱਤ ਨੇ ਨਾ
ਸੌਦੇ ਦੀ ਗੱਲ ਤਾਂ ਕਰਨਗੇ ਹੀ |
ਜਾਨ,
ਇਸ਼ਕ ਵਿਚ ਜਾਨ ਦੀ ਫਿਕਰ ਕਿਸ ਨੂੰ ਹੈ |
ਓਏ ਤੁਸੀਂ ਰੰਨਾਂ ਦੇ ਆਸ਼ਿਕ ਕੀ ਜਾਣੋ
ਯਾਰ ਦਾ ਇਸ਼ਕ |
ਉਹ ਇਸ਼ਕ
ਜਿਹੜਾ ਜਿੰਦਗੀ ਤੇ ਮੌਤ ਦਾ
ਮੁਥਾਜ ਨਹੀਂ ਹੁੰਦਾ |
ਤੁਸੀਂ ਇਹ ਇਸ਼ਕ ਕਰ ਹੀ ਨੀ ਸਕਦੇ,
'ਲਾਲੇ ਦੀ ਜਾਨ' ਜੋ ਹੋਏ |
ਇਹ ਇਸ਼ਕ ਤਾਂ ਉਹ ਆਸ਼ਿਕ ਕਰਦੇ ਨੇ,
ਜਿਹਨਾਂ ਨੂੰ ਮਰਨ ਦਾ ਚਾਉ ਹੁੰਦੈ,
ਜਿਹੜੇ "ਬਾਰ ਪਰਾਏ" ਨਹੀਂ ਬਹਿੰਦੇ
"ਹਰਿ ਕੈ ਦੁਆਰ" ਮਰਦੇ ਨੇ |
ਆਸ਼ਿਕ 'ਸੰਤ ਜਰਨੈਲ ਸਿੰਘ' 'ਸੁਖਦੇਵ ਸਿੰਘ ਬੱਬਰ'
'ਗੁਰਜੰਟ ਸਿੰਘ ਬੁੱਧ ਸਿੰਘ ਵਾਲੇ' ਵਰਗੇ |
ਕਿਉਂ,
ਤਰੇਲੀਆਂ ਕਿਉਂ ਆਉਣ ਲੱਗੀਆਂ,
ਆਹ ਲਓ ਰੁਮਾਲ
ਮੂੰਹ ਪੂੰਜੋ ਤੇ ਵਾਪਸ ਜਾਓ,
ਜਾ ਕੇ ਦੱਸ ਦਿਓ ਆਪਦੇ ਹਾਕਮਾਂ ਨੂੰ,
ਕਿ ਬੇਸ਼ੱਕ 'ਸੰਤ ਜੀ,ਸੁੱਖੇ ਬੱਬਰ ਤੇ
ਜੰਟੇ ਬਾਈ ਹੋਰੀਂ' ਹੁਣ ਨਹੀਂ ਬਚੇ,
ਪਰ ਉਹਨਾਂ ਵਰਗੇ ਕੁੱਝ ਕੁ ਜ਼ਰੂਰ ਹਨ,
ਉਹਨਾਂ ਦੇ ਹੀ ਬਁਚੇ ਹਾਂ ,
ਜਿਹੜੇ ਅੱਜ ਫੇਰ ਕਹਿ ਰਹੇ ਨੇ,
ਅਣਖ ਨਾਲ ਜੀਵਾਂਗੇ
 
Top