Hunger strike of bhai gurbax singh

Mahaj

YodhaFakeeR
^^ kyunki o seyane ne ..... parole te bahar qaidi 20 30 din lai aunda,,jamant bhar k ....ona nu fer dakk dena........ andolan mundea nu poora riah karan da chal reha k 30 din lai .....
 

userid114437

Well-known member
I dont knw how true this news is????????

bhai gurbaksh singh Ji nu sangat ne bhukh hartal todan di parvangi diti
Jathedara ne likhti vaada kita singha di rehai da..
sayad kal bhai sahib ji Akal Takhat to bhukh hartal khatam kr den.
ਭਾਈ ਗੁਰਬਖਸ਼ ਸਿੰਘ ਜੀ ਨੇ ਕੱਲ ਅਕਾਲ ਤਖਤ ਸਾਹਿਬ ਤੇ ਜਾ ਕੇ ਭੁਖ ਹੜਤਾਲ ਖਤਮ ਕਰਨ ਦਾ ਕੀਤਾ ਫੈਸਲਾ | ਭਾਈ ਸਾਹਿਬ ਨੇ ਕਿਹਾ ੨ ਸਿੰਘ ਮੇਰੇ ਕੋਲ ਨੇ ਬਾਕੀ ਸਿੰਘਾ ਨੂੰ ਰਿਹਾ ਕਰਨ ਦਾ ਵਾਧਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਲਿਖਤੀ ਰੂਪ ਵਿਚ ਕੀਤਾ | ਸੰਗਤ ਨੇ ਦਿਤੀ ਪ੍ਰਵਾਨਗੀ
Sarbjit Singh Ghuman ਵਲੋ ਆਈ ਖਬਰ
Burail Jail ton Bhai Gurmeet Singh Rihaah ho k Amb Sahib paunchay.
 

userid114437

Well-known member
Der r two diff stories now
ਪਿਛਲੇ ਡੇਢ ਮਹੀਨੇ ਤੋਂ ਭਾਈ ਗੁਰਬਖਸ਼ ਸਿੰਘ ਹੋਰਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਭੁੱਖ ਹੜਤਾਲ ਕਰਕੇ ਇੱਕ ਸੰਘਰਸ਼ ਤੋਰਿਆ ਸੀ ਅੱਜ ਓਸਦੇ ਪਹਿਲੇ ਪੜਾਅ ਦੀ ਜਿੱਤ ਮੁਕੰਮਲ ਹੋਣ ਤੋਂ ਬਾਅਦ ਅੰਤ ਹੋਣ ਜਾ ਰਿਹਾ ਹੈ ਜਿਸ ਕਰਕੇ ਸਿੱਖ ਕੌਮ ਦੇ ਇੱਕ ਬਹੁਤ ਹੀ ਛੋਟੇ ਜਿਹੇ ਹਿੱਸੇ ਜੋ ਸਿਆਸਤ ਨਾਲ ਸਬੰਧਿਤ ਹੈ ਓਸ ਵਿੱਚ ਇਸ ਪ੍ਰਤੀ ਇਕ ਪ੍ਰਤੀਕਿਰਿਆ ਹੋ ਰਹੀ ਹੈ ਜਿਸ ਵਿੱਚ ਭਾਈ ਸਾਹਿਬ ਜੀ ਦੀ ਜਿੱਤ ਨੂੰ ਵੀ ਹਾਰ ਵਾਂਗਰ ਦਰਸਾਇਆ ਜਾ ਰਿਹਾ ਹੈ | ਇਸ ਜਿੱਤ ਨੂੰ ਹਾਰ ਕਿਵੇਂ ਮੰਨ ਰਹੇ ਨੇ ਇਹ ਲੋਕ ਓਸ ਬਾਰੇ ਇਹਨਾਂ ਕੋਲ ਕੋਈ ਠੋਸ ਕਾਰਨ ਨਹੀਂ ਹੈ ਅਤੇ ਜੋ ਕਾਰਨ ਇਹਨਾਂ ਵਲੋਂ ਦਿੱਤਾ ਜਾ ਰਿਹਾ ਹੈ ਓਹ ਸਿਰਫ ਇਹੀ ਹੈ ਕੇ ਜਥੇਦਾਰ ਬਾਦਲ ਦਲ ਨਾਲ ਸਬੰਧਿਤ ਹਨ ਅਤੇ ਓਹ ਆਪਣਾ ਵਾਅਦਾ ਪੂਰਾ ਨਹੀਂ ਕਰਨਗੇ |



ਭਾਈ ਸਾਹਿਬ ਦੇ ਸੰਘਰਸ਼ ਦੀ ਜਿੱਤ ਕਿਵੇਂ :



ਭਾਈ ਸਾਹਿਬ ਦੇ ਸੰਘਰਸ਼ ਦਾ ਮੁੱਖ ਕਾਰਨ ਲੰਬੇ ਸਮੇਂ ਤੋਂ ਜੇਲਾਂ ਵਿੱਚ ਬੰਦ ਓਹਨਾਂ ਸਿੱਖ ਕੈਦੀਆਂ ਦੀ ਰਿਹਾਈ ਸੀ ਜੋ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ | 42 ਦਿਨ ਦੇ ਭੁੱਖ ਹੜਤਾਲ ਦੌਰਾਨ ਭਾਈ ਸਾਹਿਬ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਓਹਨਾਂ ਦੀ ਖਰਾਬ ਸਿਹਤ ਅਤੇ ਪੁਲਿਸ ਦੁਆਰਾ ਓਹਨਾਂ ਨੂੰ ਮੋਰਚੇ ਤੋਂ ਚੁੱਕਣਾ ਸ਼ਾਮਿਲ ਹੈ | ਜੇਕਰ ਭਾਈ ਸਾਹਿਬ ਝੁਕਣ ਵਾਲੇ ਹੁੰਦੇ ਤਾਂ ਓਹ ਪੁਲਿਸ ਦੇ ਜਬਰ ਸਾਹਮਣੇ ਝੁਕ ਜਾਂਦੇ ,ਪਰ ਭਾਈ ਸਾਹਿਬ ਜੀ ਦੀ ਚੜ੍ਹਦੀ ਕਲਾ ਵਾਲੀ ਸੋਚ ਅੱਗੇ ਪੁਲਿਸ ਅਤੇ ਸਰਕਾਰ ਨੂੰ ਝੁਕਣਾ ਪਿਆ ਅਤੇ ਭਾਈ ਸਾਹਿਬ ਜੀ ਰਿਹਾਅ ਹੋਣ ਤੋਂ ਬਾਅਦ ਫਿਰ ਸਿਧਾ ਮੋਰਚੇ ਤੇ ਆ ਡਟੇ | ਓਸ ਤੋਂ ਬਾਅਦ ਭਾਈ ਸਾਹਿਬ ਜੀ ਦੀ ਖਰੀਦੋ ਫਰੋਖਤ ਕਰਨ ਲਈ ਓਹਨਾਂ ਕੋਲ ਸਰਕਾਰ ਦੇ ਦਲਾਲਾਂ ਦਾ ਆਉਣ ਜਾਣ ਸ਼ੁਰੂ ਹੋਇਆ ਪਰ ਭਾਈ ਸਾਹਿਬ ਜੀ ਸਿੰਘਾਂ ਦੀ ਰਿਹਾਈ ਲਈ ਅੜੇ ਰਹੇ ਜਿਸ ਕਰਕੇ ਅਖੀਰ ਸਰਕਾਰ ਨੂੰ ਭਾਈ ਸਾਹਿਬ ਜੀ ਅੱਗੇ ਝੁਕਣਾ ਪਿਆ ਅਤੇ ਜਿਹੜੀ ਲਿਸਟ ਸਰਕਾਰ ਨੂੰ ਸੋਂਪੀ ਗਈ ਓਹ ਵਿਚੋਂ ਅਧੇ ਤੋਂ ਵਧ ਸਿੰਘਾਂ ਨੂੰ ਰਿਹਾ ਕਰਨਾ ਪਿਆ ਅਤੇ ਬਾਕੀਆਂ ਦੀ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਰਿਹਾਅ ਕਰਨ ਦਾ ਵਾਅਦਾ ਕੀਤਾ ਗਿਆ ਜਿਸ ਤੋਂ ਬਾਅਦ ਭਾਈ ਸਾਹਿਬ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਆਦੇਸ਼ ਮੰਨਦੇ ਹੋਏ ਅਤੇ ਜਥੇਦਾਰਾਂ ਵਲੋਂ ਲਿਖਤੀ ਰੂਪ ਵਿੱਚ ਸਿੰਘਾਂ ਦੀ ਰਿਹਾਈ ਕਰਵਾਉਣ ਦੇ ਵਾਅਦੇ ਤੋਂ ਬਾਅਦ ਭੁੱਖ ਹੜਤਾਲ ਤੋੜਨ ਦਾ ਐਲਾਨ ਕੀਤਾ ਹੈ |



ਕੋਈ ਵੀ ਸੰਘਰਸ਼ ਜਾਂ ਲੜਾਈ ਲੜਨ ਲਈ ਦੂਜੀ ਧਿਰ ਦੇ ਬਰਾਬਰ ਦੀ ਤਾਕਤ ਅਤੇ ਸਾਧਨਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ,ਪਰ ਇੱਥੇ ਜੰਗ ਇੱਕ ਗੁਰੂ ਦੇ ਸਿੰਘ ਅਤੇ ਮੌਕੇ ਦੀ ਹਕੂਮਤ ਵਿਚਕਾਰ ਸੀ ਜਿਸ ਵਿੱਚ ਭਾਈ ਸਾਹਿਬ ਜੀ ਕੋਲ ਨਾਂ ਤਾਂ ਕੋਈ ਰਾਜਸੀ ਤਾਕਤ ਹੈ ਤੇ ਨਾਂ ਹੀ ਆਰਥਿਕ ਮਜ਼ਬੂਤੀ| ਜੇਕਰ ਭਾਈ ਸਾਹਿਬ ਜੀ ਕੋਲ ਕੋਈ ਚੀਜ਼ ਹੈ ਤਾਂ ਓਹ ਹੈ ਸਚਾਈ ਅਤੇ ਗੁਰੂ ਉੱਪਰ ਦ੍ਰਿੜ ਭਰੋਸਾ ਜਿਸ ਕਾਰਨ ਭਾਈ ਸਾਹਿਬ ਜੀ ਨੇ 42 ਦਿਨਾ ਦੇ ਅੰਦਰ ਓਹ ਕੰਮ ਕਰ ਦਿਖਾਇਆ ਜਿਸ ਨੂੰ ਰਾਜਸੀ ਪਾਰਟੀਆਂ ਵਾਲੇ ਅਤੇ ਇਹਨਾਂ ਮੁੱਦਿਆਂ ਉੱਪਰ ਲੱਖਾਂ ਡਾਲਰ ਪੌਂਡ ਇਕੱਠੇ ਕਰਨ ਵਾਲੇ ਅੱਜ ਤੱਕ ਨਹੀਂ ਕਰ ਸਕੇ | ਕੋਈ ਵੀ ਲੰਬਾ ਸੰਘਰਸ਼ ਸੀਮਤ ਸਾਧਨਾਂ ਨਾਲ ਇੱਕੋ ਵਾਰੀ ਨਹੀਂ ਜਿੱਤਿਆ ਜਾ ਸਕਦਾ , ਸਿੱਖ ਕੌਮ ਨੂੰ ਇਹ ਜੰਗ ਪੜਾਅ ਵਾਰ ਹੀ ਲੜਨੀ ਪਵੇਗੀ ਜਿਸਦੇ ਪਹਿਲੇ ਪੜਾ ਦੀ ਜਿੱਤ ਭਾਈ ਸਾਹਿਬ ਜੀ ਦੇ ਸੰਘਰਸ਼ ਨੂੰ ਹੋਰ ਮਜਬੂਤ ਕਰੇਗੀ ਅਤੇ ਅਗਲਾ ਸੰਘਰਸ਼ ਉਲੀਕਣ ਤੋਂ ਪਹਿਲਾਂ ਭਾਈ ਸਾਹਿਬ ਜੀ ਨੂੰ ਸਰੀਰਕ ਤੌਰ ਤੇ ਤੰਦਰੁਸਤ ਹੋਣ ਦੀ ਜ਼ਰੂਰਤ ਹੈ |



ਭਾਈ ਸਾਹਿਬ ਜੀ ਵਲੋਂ ਭੁੱਖ ਹੜਤਾਲ ਤੋੜਨ ਦਾ ਫੈਸਲਾ ਬਿਲਕੁਲ ਸਹੀ ਸਮੇਂ ਤੇ ਲਿਆ ਗਿਆ ਹੈ,ਕਿਓੰਕੇ ਸਿੱਖ ਕੌਮ ਨੂੰ ਅੱਜ ਭਾਈ ਸਾਹਿਬ ਵਰਗੇ ਸਚਾਈ ਤੇ ਚੱਲਣ ਵਾਲੇ ਆਗੂ ਦੀ ਲੋੜ ਹੈ ਨਾਂ ਕੇ ਡਾਲਰ ਪੌਂਡ ਇਕੱਠੇ ਕਰਨ ਵਾਲੇ ਅਤੇ ਸਿਆਸੀ ਸੱਤਾ ਦਾ ਸੁੱਖ ਭੋਗਣ ਵਾਲੇ ਆਗੂਆਂ ਦੀ |



ਮੰਨ ਲਓ ਕਿ ਜਿਹੜੇ ਸਿੰਘਾਂ ਦੀ ਰਿਹਾਈ ਦੀ ਗੱਲ ਬਾਤ ਚੱਲ ਰਹੀ ਹੈ ਅਤੇ ਓਹਨਾਂ ਦੀ ਰਿਹਾਈ ਵਿੱਚ ਥੋੜਾ ਜਿਆਦਾ ਸਮਾਂ ਲੱਗ ਜਾਂਦਾ ਹੈ ਅਤੇ ਭਾਈ ਸਾਹਿਬ ਜੀ ਭੁੱਖ ਹੜਤਾਲ ਜਾਰੀ ਰਖਦੇ ਹੋਏ ਸ਼ਹੀਦੀ ਪਾ ਜਾਂਦੇ ਹਨ ਓਸ ਹਾਲਾਤ ਵਿੱਚ ਸਿੱਖ ਕੌਮ ਦੇ ਨੁਕਸਾਨ :



ਜੇਕਰ ਇਹ ਭਾਣਾ ਵਰਤ ਜਾਂਦਾ ਹੈ ਅਤੇ ਇਸਦੇ ਰੋਸ ਵਜੋਂ ਸਿੱਖ ਨੌਜਵਾਨ ਸੜਕਾਂ ਤੇ ਉੱਤਰ ਆਉਣਗੇ ਅਤੇ ਇੱਕ ਵਾਰ ਫਿਰ ਸਿੱਖ ਕੌਮ ਅਤੇ ਪੁਲਿਸ ਵਿਚਕਾਰ ਓਹੀ ਕੁਝ ਹੋਵੇਗਾ ਜੋ ਭਾਈ ਜਸਪਾਲ ਸਿੰਘ ਨਾਲ ਹੋਇਆ ਸੀ ਅਤੇ ਇਸ ਵਾਰੀ ਹੋ ਸਕਦਾ ਹੈ ਕੇ 1 ਤੋ ਵੱਧ ਸਿੰਘ ਸ਼ਹੀਦ ਹੋ ਜਾਣ ਪੁਲਿਸ ਦੀ ਗੋਲੀ ਨਾਲ ਅਤੇ ਹੋਰ 10-20 ਸਿੱਖਾਂ ਉੱਪਰ ਕੇਸ ਪਾਕੇ ਪੁਲਿਸ ਵਲੋਂ ਅੰਦਰ ਵੀ ਡੱਕ ਦਿੱਤੇ ਜਾਣਗੇ | ਇਹ ਕਿੱਥੇ ਦੀ ਸਿਆਣਪ ਹੋਈ ਕੇ 6 ਸਿੰਘਾਂ ਨੂੰ ਰਿਹਾਅ ਕਰਵਾਉਂਦੇ ਕਰਵਾਉਂਦੇ 3 ਦਹਾਕਿਆਂ ਬਾਅਦ ਕੌਮ ਨੂੰ ਮਿਲਿਆ ਆਗੂ ਗਵਾ ਲਈਏ ਅਤੇ ਕੁਝ ਨੌਜਵਾਨ ਸ਼ਹੀਦ ਕਰਵਾ ਲਈਏ ਅਤੇ 6 ਦੇ ਬਦਲੇ 10-20 ਅੰਦਰ ਕਰਵਾ ਬੈਠੀਏ | ਕੌਣ ਸਿਆਣਾਂ ਕਹੂਗਾ ਤੁਹਾਨੂੰ ?



ਦੂਜੀ ਗੱਲ , ਜੇਕਰ ਭਾਈ ਸਾਹਿਬ ਸ਼ਹੀਦੀ ਪਾ ਜਾਂਦੇ ਹਨ ਤਾਂ ਇਹ ਗੱਲ ਪੱਥਰ ਤੇ ਲਕੀਰ ਵਾਂਗ ਪੱਕੀ ਹੈ ਕੇ ਕਿਸੇ ਵੀ ਸਿੰਘ ਦੀ ਰਿਹਾਈ ਨਹੀਂ ਹੋਵੇਗੀ ਕਿਓੰਕੇ ਸਿੱਖ ਸੰਘਰਸ਼ ਦਾ ਨਿਸ਼ਾਨਾਂ ਬਦਲਕੇ ਭਾਈ ਸਾਹਿਬ ਜੀ ਦੀ ਸ਼ਹੀਦੀ ਉੱਪਰ ਕੇਂਦਰਤ ਹੋ ਜਾਵੇਗਾ ਅਤੇ ਕੋਈ ਹੋਰ ਆਗੂ ਭਾਈ ਸਾਹਿਬ ਜੀ ਜਿੰਨੀ ਦ੍ਰਿੜਤਾ ਨਾਲ ਅੱਗੇ ਨਹੀਂ ਆਵੇਗਾ | ਜਿਹੜੇ ਸਿੰਘ ਪੇਰੋਲ ਤੇ ਰਿਹਾ ਹੋਏ ਹਨ ਓਹਨਾਂ ਨੂੰ ਵੀ ਵਾਪਿਸ ਅੰਦਰ ਕਰ ਦਿੱਤਾ ਜਾਵੇਗਾ ਅਮਨ ਕਾਨੂੰਨ ਦਾ ਬਹਾਨਾ ਬਣਾ ਕੇ |ਇਸ ਹਾਲਾਤ ਵਿੱਚ ਨਾ ਤਾਂ ਪਹਿਲੇ ਸਿੰਘ ਛੁੱਟਣਗੇ ਸਗੋਂ ਰੋਸ ਮੁਜਾਹਰਿਆਂ ਦੌਰਾਨ ਹੋਰ ਸਿੰਘ ਫੜ ਫੜ ਕੇ ਅੰਦਰ ਦਿੱਤੇ ਜਾਣਗੇ |



ਤੀਜੀ ਗੱਲ , ਭਾਈ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਬਹੁਤੇ ਸਿੱਖ ਆਗੂ ਹਮੇਸ਼ਾਂ ਦੀ ਤਰਾਂ ਭਾਈ ਸਾਹਿਬ ਜੀ ਦੀ ਸ਼ਹੀਦੀ ਨੂੰ “ਕੈਸ਼ ” ਕਰਕੇ ਆਪਣੇ ਆਪਣੇ ਘਰ ਭਰਨੇ ਸ਼ੁਰੂ ਕਰ ਦੇਣਗੇ ਅਤੇ ਸ਼ਹੀਦੀ ਤੋਂ ਬਾਅਦ ਹੀ ਇਹਨਾਂ ਦੇ ਘਰ ਜ਼ਿਆਦਾ ਭਰਨਗੇ ਅਤੇ ਇਸ ਹਾਲਾਤ ਵਿੱਚ ਇਹਨਾਂ ਲਈ “ਮਰਿਆ ਹਾਥੀ ਸਵਾ ਲੱਖ ਦਾ ਹੋ ਜਾਵੇਗਾ ” ਅਤੇ ਇਹੀ ਕਾਰਨ ਹੈ ਕੇ ਇਹਨਾਂ ਨੂੰ ” ਜਿਉਂਦਾ ਹਾਥੀ” ਰੜਕ ਰਿਹਾ ਹੈ |



ਭਾਈ ਸਾਹਿਬ ਦੇ ਜਿੰਦਾ ਰਹਿਣ ਤੋਂ ਖਤਰਾ ਕਿਸ ਨੂੰ :

ਸਿੱਖ ਕੌਮ ਵਲੋਂ ਭਾਈ ਸਾਹਿਬ ਜੀ ਨੂੰ ਦਿੱਤੇ ਸਮਰਥਨ ਅਤੇ ਭਾਈ ਸਾਹਿਬ ਜੀ ਦੀ ਹੋਈ ਜਿੱਤ ਤੋਂ ਬਾਅਦ ਮੌਜੂਦਾ ਹਕੂਮਤ ਸਮੇਤ ਬਾਕੀ ਸਿੱਖ ਸਿਆਸੀ ਆਗੂਆਂ ਨੂੰ ਵੀ ਆਪਣੀ ਆਪਣੀ ਕੁਰਸੀ ਖਿਸਕਦੀ ਨਜ਼ਰ ਆ ਰਹੀ ਹੈ ,ਜਿਸ ਕਾਰਨ ਕਿਸੇ ਸੋਚੀ ਸਮਝੀ ਸਾਜਿਸ਼ ਅਧੀਨ ਭਾਈ ਸਾਹਿਬ ਜੀ ਦੀ ਜਿੱਤ ਨੂੰ ਹਾਰ ਬਣਾ ਕੇ ਪ੍ਰਚਾਰਿਆ ਜਾ ਰਿਹਾ ਹੈ ਅਤੇ ਕੋਸ਼ਿਸ਼ ਇਹੀ ਕੀਤੀ ਜਾ ਰਹੀ ਹੈ ਕੇ ਭਾਈ ਸਾਹਿਬ ਜੀ ਭੁੱਖ ਹੜਤਾਲ ਜਾਰੀ ਰੱਖਦੇ ਹੋਏ ਸ਼ਹੀਦੀ ਪ੍ਰਾਪਤ ਕਰ ਜਾਣ |



ਇਤਿਹਾਸ ਗਵਾਹ ਹੈ ਕੇ ਜਰਨੈਲ ਤੋਂ ਬਿਨਾਂ ਬਹਾਦਰ ਤੋਂ ਬਹਾਦਰ ਕੌਮ ਵੀ ਗੁਲਾਮੀ ਵਿੱਚ ਫਾਸ ਜਾਂਦੀ ਹੈ | ਅਗਰ ਜਰਨੈਲ ਜ਼ਿੰਦਾ ਹੈ ਤਾਂ ਓਹ ਲੋੜ ਪੈਣ ਤੇ ਫੌਜ ਖੜੀ ਕਰਕੇ ਫਿਰ ਸਰਕਾਰਾਂ ਨੂੰ ਵਖਤ ਪਾ ਸਕਦਾ ਹੈ | ਇਸ ਕਰਕੇ ਸਿੱਖ ਕੌਮ ਨੂੰ ਇਸ ਵਕਤ ਭਾਈ ਸਾਹਿਬ ਜੀ ਦੀ ਬਹੁਤ ਜ਼ਰੂਰਤ ਹੈ ਤਾਂ ਜੋ ਸਰਕਾਰ ਅਤੇ ਜਥੇਦਾਰਾਂ ਉੱਪਰ ਆਪਣਾ ਵਾਅਦਾ ਅਤੇ ਫਰਜ਼ ਨਿਭਾਉਣ ਲਈ ਦਬਾ ਪਾ ਕੇ ਰੱਖਿਆ ਜਾ ਸਕੇ ਅਤੇ ਸਿੱਖ ਕੌਮ ਦੇ ਬਾਕੀ ਰਹਿੰਦੇ ਮੁੱਦਿਆਂ ਨੂੰ ਵੀ ਇੱਕ ਇੱਕ ਕਰਕੇ ਸੁਲਝਾਇਆ ਜਾ ਸਕੇ |



ਸੋ, ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਇਸ ਸੰਘਰਸ਼ ਦੀ ਜਿੱਤ ਨੂੰ ਜਿੱਤ ਦੇ ਜਸ਼ਨ ਵਾਂਗ ਮਨਾਇਆ ਜਾਵੇ ਨਾਂ ਕੇ ਆਪਣੇ ਨਿਜੀ ਜਾ ਸਿਆਸੀ ਹਿੱਤਾਂ ਕਾਰਨ ਇਸ ਦਾ ਮਜ਼ਾ ਕਿਰਕਿਰਾ ਕੀਤਾ ਜਾਵੇ |



ਇਸ ਤੋਂ ਇਲਾਵਾ ਪੰਜਾਬ ਸਪੈਕਟ੍ਰਮ ਅਖਬਾਰ ਉੱਪਰ ਵੋਟਾ ਪਵਾਈਆਂ ਗਈਆਂ ਹਨ ਜਿਸ ਵਿੱਚ 96% ਪਾਠਕਾਂ ਨੇ ਭਾਈ ਸਾਹਿਬ ਜੀ ਨੂੰ ਭੁੱਖ ਹੜਤਾਲ ਤੋੜਨ ਦੀ ਬੇਨਤੀ ਕੀਤੀ ਹੈ ਅਤੇ 4% ਪਾਠਕਾਂ ਨੇ ਮੂੰਹ ਲੁਕੋ ਕੇ ਭਾਈ ਸਾਹਿਬ ਜੀ ਨੂੰ ਸ਼ਹੀਦ ਹੋਣ ਬਾਰੇ ਕਿਹਾ ਹੈ | ਆਪਣੀ ਪਹਿਚਾਣ ਗੁਪਤ ਰੱਖਕੇ ਸ਼ਹੀਦੀ ਲਈ ਕਹਿਣ ਵਾਲੇ ਇਹਨਾਂ 4% ਵਿੱਚ ਸਰਕਾਰੀ ਏਜੇਂਸੀਆਂ ਦੇ ਬੰਦੇ ਵੀ ਹੋਣਗੇ ਅਤੇ ਸਿਆਸੀ ਲੋਕ ਵੀ |



ਜੇਕਰ ਸਿੱਖ ਸੰਗਤਾਂ 96% ਵੋਟਾਂ ਨਾਲ ਭਾਈ ਸਾਹਿਬ ਨੂੰ ਭੁੱਖ ਹੜਤਾਲ ਖਤਮ ਕਰਨ ਲਈ ਬੇਨਤੀ ਕਰ ਰਹੀਆਂ ਹਨ ਤਾਂ ਫਿਰ ਇਹ ਸੋਚਣਾਂ ਬਣਦਾ ਹੈ ਕੇ ਭਾਈ ਸਾਹਿਬ ਜੀ ਦੇ ਇਸ ਫੈਸਲੇ ਦਾ ਵਿਰੋਧ ਕਰਨ ਵਾਲੇ ਕੌਣ ਹਨ ਅਤੇ ਇਸ ਪਿੱਛੇ ਇਹਨਾਂ ਦੀ ਮਨਸ਼ਾ ਕੀ ਹੈ ? ਸੰਗਤ ਦੀ ਬੇਨਤੀ ਤਾਂ ਪ੍ਰਮਾਤਮਾ ਨੂੰ ਵੀ ਮੰਨਣੀ ਪੈਂਦੀ ਹੈ ਤਾਂ ਫਿਰ ਭਾਈ ਗੁਰਬਖਸ਼ ਸਿੰਘ ਜੀ ਕਿਓਂ ਨਾਂ ਮੰਨਣ ?



ਕਿਸੇ ਵੀਰ ਨੇ ਇਸੇ ਮੁੱਦੇ ਉੱਪਰ ਲਿਖਿਆ ਹੈ ਜਿਸਨੂੰ ਹੂਬਹੂ ਲਿਖ ਰਹੇ ਹਾਂ :

” ਸਿਰ ਦੇਣ ਦੀ ਨਹੀਂ , ਸਿਰ ਵਰਤਣ ਦੀ ਲੋੜ ਹੈ ਇਸ ਵਕਤ , ਐਵੇਂ ਨਜਾਇਜ਼ ਈ ਨਾ ਜਿੱਤ ਨੂੰ ਹਾਰ ਕਹੀ ਜਾਵੋ , ਜੇਕਰ ਸਰਕਾਰ ਅਤੇ ਜਥੇਦਾਰ ਮੰਨ ਗਏ ਹਨ ਤਾਂ ਭੁੱਖ ਹੜਤਾਲ ਹਰ ਹਾਲਤ ਵਿੱਚ ਤੋੜ ਦੇਣੀ ਚਾਹੀਦੀ ਹੈ | 3 ਸਿੰਘ ਬਾਹਰ ਆ ਗਏ ਹਨ ਤੇ ਬਾਕੀ ਵੀ ਆ ਜਾਣਗੇ, ਇਹ ਭਾਈ ਗੁਰਬਖਸ਼ ਸਿੰਘ ਹੁਣਾਂ ਦੀ ਸਾਫ਼ ਸਾਫ਼ ਤੇ ਪੂਰਨ ਜਿੱਤ ਹੈ ਅਤੇ ਹਾਰ ਸਰਕਾਰ ਦੀ ,ਸਰਕਾਰ ਦੇ ਚਮਚਿਆਂ ਦੀ ਅਤੇ ਓਹਨਾਂ ਮੌਕਾ ਪ੍ਰਸਤਾਂ ਦੀ ਹੈ ਜਿਹੜੇ ਭਾਈ ਸਾਹਿਬ ਨੂੰ ਸ਼ਹੀਦ ਕਰਵਾ ਕੇ ਸਿਆਸੀ ਰੋਟੀਆਂ ਸੇਕਣੀਆਂ ਚਾਹੁੰਦੇ ਨੇ | ਜਿਹਨਾਂ ਨੂੰ ਲਗਦਾ ਹੈ ਕੇ 42-43 ਦਿਨ ਦੀ ਭੁੱਖ ਹੜਤਾਲ ਤੇ ਡਟੇ ਰਹਿਣਾ ਕੋਈ “ਖਾਸ ਨਹੀਂ ਆਮ ” ਕੰਮ ਈ ਹੈ ਤਾਂ ਬੈਠੋ ਭੁਖ ਹੜਤਾਲ ਤੇ ,ਤੇ ਤੋੜਿਓ ਨਾ ਭੁੱਖ ਹੜਤਾਲ ਕਿਸੇ ਦੇ ਕਹਿਣ ਤੇ ਵੀ ਤੇ ਕਰਵਾਓ ਸਾਰੇ ਭਾਰਤ ਵਿੱਚ ਕੈਦ ਸਿੰਘਾਂ ਨੂੰ ਰਿਹਾਅ | ਤੁਸੀ ਵੀ ਕਾਗਜ਼ੀ ਪੱਤਰੀ ਸ਼ੇਰ ਬਣੀ ਫਿਰਦੇ ਹੋ ,ਕੌਮੀ ਕੰਮ ਦੀ ਜਿੰਮੇਵਾਰੀ ਇਕੱਲੀ ਗੁਰਬਖਸ਼ ਸਿੰਘ ਦੀ ਹੀ ਨਹੀਂ ਹੈ ,ਤੁਹਾਡੀ ਵੀ ਓਨੀ ਈ ਜਿੰਮੇਵਾਰੀ ਬਣਦੀ ਹੈ | ” ਆਪ ਜਿੰਦਗੀ ਚ ਕੁਝ ਕਰਨਾਂ ਨੀ ਤੇ ਦੂਜੇ ਦੇ ਕੀਤੇ ਕੰਮ ਨੂੰ ਸਲਾਹੁਣਾ ਨੀ ” ਜਾਂ ” ਆਪ ਕਿਸੇ ਜਿਹੀ ਨਾਂ, ਗੱਲ ਕਰਨੋ ਰਹੀ ਨਾਂ ” ਵਾਲੀ ਕਹਾਵਤ ਇਹਨਾਂ ਬਕ ਬਕ ਕਰਨ ਵਾਲਿਆਂ ਲਈ ਹੀ ਬਣਾਈ ਹੈ | ”
 

Yaar Punjabi

Prime VIP
Bhai Gurbaksh Singh officially ended his "hunger strike" at Sri Akal Takht Sahib after hearing news that Bhai Lakhwinder Singh and Bhai Shamsher Singh were furloughed on temporary restrictive parole after days of bureaucratic delay.
Meanwhile, two other prisoners, Bhai Gurdeep Singh and Bhai Wariyam Singh still remain behind bars.
 

pps309

Prime VIP
lol........apas ch hi naa larri jayo ke jit aa ke haar.........appreciate Bhai Sahib's efforts so that tomorrow someone else can also think of achieving more then this.

Jara dekho ta sahi....ke parole te riahi ch v media nu kinni mircha lagiya......ohi media jo 42 din to sutta paya c.....bukh hartal to bekhabar c aj kidda tapusiya maarda paya ke singha nu parole mil gi.

Jado dushman nu takleef hundi aa te samjho thode fauji theek tarike naal larr rahe ne......:)
 
Top