Lyrics Haye ni tere nakhre - Lakhwinder Wadali

bony710

_-`Music = Life`-_
ਚੋਰੀ ਚੋਰੀ ਤੱਕਦੀ ਏਂ ਆਕੜਾਂ ਵੀ ਰੱਖਦੀ ਏਂ,........੨
ਸੋਹਣਾ ਮੁੱਖ ਚੁੰਨੀ ਦੇ ਪੱਲੇ ਦੇ ਨਾਲ ਢੱਕਦੀ ਏਂ
ਇਹੋ ਕੰਮ ਜਾਨ ਤੋਂ ਪਿਆਰੇ ਲੱਗੀ ਜਾਂਦੇ ਨੇ,
ਹਾਏ ਨੀ ਤੇਰੇ ਨੱਖਰੇ ਤਾਂ ਜਾਨ ਕੱਢੀ ਜਾਂਦੇ ਨੇ............੨

ਘੱਟ ਮਟਕਾਈਆ ਕਰ ਪਤਲੇ ਜੇ ਲੱਕ ਨੂੰ,
ਰੱਖ ਸਮਝਾਕੇ ਨੀ ਤੁੰ ਟੁਣੇਹਾਰੀ ਅੱਖ ਨੂੰ,
ਘੱਟ ਮਟਕਾਈਆ ਕਰ ਪਤਲੇ ਜੇ ਲੱਕ ਨੂੰ,
ਰੱਖ ਸਮਝਾਕੇ ਨੀ ਤੁੰ ਟੁਣੇਹਾਰੀ ਅੱਖ ਨੂੰ,
ਨਜ਼ਰਾਂ ਦੇ ਦਿਲ ਤੇ ਨਿਸ਼ਾਨੇ ਵੱਜੀ ਜਾਂਦੇ ਨੇ,
ਹਾਏ ਨੀ ਤੇਰੇ ਨੱਖਰੇ ਤਾਂ ਜਾਨ ਕੱਢੀ ਜਾਂਦੇ ਨੇ............੨

ਮੱਥੇ ਵੱਟ ਪਾਵੇਂ ਨਾਲੇ ਨੱਕ ਵੀ ਚੜਾਉਂਨੀ ਏਂ,
ਨਾਲੇ ਸਾਡੇ ਰਾਹਾਂ ਵਿਚ ਨਜ਼ਰਾਂ ਵਿਛਾਉਨੀ ਏਂ
ਮੱਥੇ ਵੱਟ ਪਾਵੇਂ ਨਾਲੇ ਨੱਕ ਵੀ ਚੜਾਉਂਨੀ ਏਂ,
ਨਾਲੇ ਸਾਡੇ ਰਾਹਾਂ ਵਿਚ ਨਜ਼ਰਾਂ ਵਿਛਾਉਨੀ ਏਂ
ਦਿਲ ਚ ਮੋਹਬਤਾਂ ਦੇ ਤੀਰ ਵੱਜੀ ਜਾਂਦੇ ਨੇ,
ਹਾਏ ਨੀ ਤੇਰੇ ਨੱਖਰੇ ਤਾਂ ਜਾਨ ਕੱਢੀ ਜਾਂਦੇ ਨੇ............੨

ਦੱਸਦਾ "ਸਹੋਤਾ" ਐਸਾ ਜਾਲ ਤੁੰ ਵਿਛਾ ਲਿਆ,
"ਲਖਵਿੰਦਰ ਵਢਾਲੀ" ਨੁੰ ਤੁੰ ਆਪਣਾ ਬਣਾ ਲਿਆ
ਦੱਸਦਾ "ਸਹੋਤਾ" ਐਸਾ ਜਾਲ ਤੁੰ ਵਿਛਾ ਲਿਆ,
"ਲਖਵਿੰਦਰ ਵਢਾਲੀ" ਨੁੰ ਤੁੰ ਆਪਣਾ ਬਣਾ ਲਿਆ.
ਪਿਆਰ ਵਿਚ ਹੋਰ ਵੀ ਬਥੇਰੇ ਠੱਗੀ ਜਾਂਦੇ ਨੇ,
ਹਾਏ ਨੀ ਤੇਰੇ ਨੱਖਰੇ ਤਾਂ ਜਾਨ ਕੱਢੀ ਜਾਂਦੇ ਨੇ............੨
 

Jus

Filhaal..
ਦੱਸਦਾ "ਸਹੋਤਾ" ਐਸਾ ਜਾਲ ਤੁੰ ਵਿਛਾ ਲਿਆ,
"ਲਖਵਿੰਦਰ ਵਢਾਲੀ" ਨੁੰ ਤੁੰ ਆਪਣਾ ਬਣਾ ਲਿਆ
bow wadiya geet aa!!!
 
Top