ਹਮੇਸ਼ਾ ਟੁੱਟੀ ਕਲਮ ਰੱਖਦਾ ਨਾਲ ਯਾਰੋ,

gurpreetpunjabishayar

dil apna punabi
ਮੈ ਲਿਖਦਾ ਆਪਣੇ ਦੁੱਖਾ ਦਰਦਾ ਦੀ ਕਹਾਣੀ ਯਾਰੋ
ਹਮੇਸ਼ਾ ਟੁੱਟੀ ਕਲਮ ਰੱਖਦਾ ਨਾਲ ਯਾਰੋ,
ਬੇਸ਼ਕ ਅੱਜ ਤਕ ਕੋਈ ਜਿਤਿਆ ਨਹੀ ਖਿਤਾਬ ਯਾਰੋ
ਵਿਚ ਨਸ਼ੇ ਰਹਾਂ ਚੂਰ ਸਦਾ ਮੈ, ਬੇਸ਼ਕ ਅਜ ਤਕ ਮੈ ਪੀਤੀ ਨਹੀ ਸ਼ਰਾਬ ਯਾਰੋ
ਸੰਗੀਤ ਦਾ ਮੈ ਗਿਆਨੀ-ਧਿਆਨੀ, ਬੇਸ਼ਕ ਮੈਨੂੰ ਪਤਾ ਨਹੀ ਹੁੰਦੀ ਹੈ ਕੀ ਰਬਾਬ ਯਾਰੋ
ਕੋਲ ਨਾ ਭਾਵੇ ਧੇਲ੍ਹਾ ਯਾਰੋ, ਬੇਸ਼ਕ ਅਜ ਤਕ ਰਿਹਾਂ ਹਾਂ ਵਾਗੂੰ ਇਕ ਨਬਾਬ ਯਾਰੋ
ਧਨ-ਦੋਲਤ ਨਾਲ ਨਫਰਤ ਯਾਰੋ, ਬੇਸ਼ਕ ਦੌਲਤ ਦੇ ਆਉੰਦੇ ਬੜੇ ਖੁਬਾਬ ਯਾਰੋ
ਦੇਣ ਲਈ ਸਭ ਕੁਛ ਹੈ ਯਾਰੋ, ਦਿਤਾ ਜਾਂਦਾ ਨਹੀ ਜੇ ਮੇਥੋ,ਉਹ ਹੈ ਇਕ ਜਬਾਬ ਯਾਰੋ
ਮਗਜ ਖਾਣ ਦਾ ਆਦੀ ਯਾਰੋ, ਬੇਸ਼ਕ ਪੂਰਾ ਸ਼ਾਕਾਹਾਰੀ ਕਦੇ ਖਾਂਦਾ ਨਹੀ ਕਬਾਬ ਯਾਰੋ
ਵਕਤ ਦਾ ਬੜਾ ਹੀ ਤੋੜਾ ਯਾਰੋ, ਬੇਸ਼ਕ ਹੁਣ ਤੱਕ ਮੱਖੀਆ ਮਾਰੀਆ ਬੇ-ਹਿਸਾਬ ਯਾਰੋ
ਬਰਹਮਚਾਰੀ ਮੈਨੂੰ ਲੌਕੀ ਸਮਝਣ, ਪਰ ਕਮਜੋਰੀ ਹੁਣ ਤਕ ਦੀ ਮੇਰੀ ਰਿਹਾ ਸ਼ਬਾਬ ਯਾਰੋ
ਕਲਮ ਚਲੋਣ ਦਾ ਸ਼ੌਕ ਹੈ ਯਾਰੋ, ਬੇਸ਼ਕ ਹਾਂ-ਹਾਂ ਕਦੇ ਕਿਸੇ ਕੀਤੀ ਨਹੀ ਜਨਾਬ ਯਾਰੋ
ਭਾਵੇਂ ਤੂੰ-ਤੂੰ ਕਰਦਾ ਤੂੰ ਹੋਇਆ,ਪਰ ਫੇਰ ਵੀ ਮੇਰੇ ਵਿੱਚ ''ਮੈਂ'' ਹੈ ਬੇ-ਹਿਸਾਬ ਯਾਰੋ
ਦਿਲ ਦੀ ਗਲ ਨਾ ਦਸਾਂ ਯਾਰੋ, ਪਰ ਬੁਝ ਸਕੇ ਨਾ,,ਗੁਰਪ੍ਰੀਤ,, ਦੀ ਖੁਲੀ ਕਿਤਾਬ ਯਾਰੋ
 
ਭਾਵੇਂ ਤੂੰ-ਤੂੰ ਕਰਦਾ ਤੂੰ ਹੋਇਆ,ਪਰ ਫੇਰ ਵੀ ਮੇਰੇ ਵਿੱਚ ''ਮੈਂ'' ਹੈ ਬੇ-ਹਿਸਾਬ :wah :wah
 
Back
Top