ਜ਼ਰੂਰੀ ਤਾਂ ਨਹੀ ..Gurmukh dhiman (Guri)

ਉਹਦਾ ਸੁਪਨਾ
ਜ਼ਰੂਰੀ ਤਾਂ ਨਹੀ ਕਿ ਉਹਦਾ ਸੁਪਨਾ,
ਜਦੋਂ ਵੀ ਆਵੇ,
ਤਾਂ ਅਹਿਸਾਸ ਮਿੱਠੇ ਹੀ ਹੋਣ,
ਉਹਦੇ ਸੁਪਨੇ ਨੇ ਕਈ ਵਾਰ ਡਰਾਇਐ ਮੈਨੂੰ,
ਉਸ ਤੋਂ ਦੂਰ ਹੋਣ ਦਾ ਸੁਪਨਾ ਮੈਨੂੰ ਕਈ ਵਾਰ ਰੁਵਾ ਚੁੱਕਿਐ,
ਫਿਰ ਇਹ ਕਿੱਦਾਂ ਜ਼ਰੂਰੀ ਹੋ ਸਕਦੈ,
ਕਿ ਕੁਝ ਅਹਿਸਾਸ ਹਮੇਸ਼ਾ ਮਿੱਠੇ ਹੀ ਹੋਣ,
ਕਈ ਵਾਰ ਕੋਈ ਖੁਸ਼ੀ ਕਿਸੇ ਲਈ ਮਜਬੂਰੀ ਵੀ ਬਣ ਸਕਦੀ ਹੈ,
ਕਈ ਵਾਰ ਅੱਗ ਹਰੀ ਘਾਹ ਹੇਠਾਂ ਦੱਬੀ ਰਹਿੰਦੀ ਹੈ,
ਤੇ ਬਾਹਰ ਨਿਕਲਦੇ ਸਾਰ ਹੀ ਫੂਕ ਸੁੱਟਦੀ ਹੈ ਸਭ ਕੁਝ,
ਹਰੇ ਘਾਹ ਨੂੰ ਦੇਖ ਕੇ ਹਮੇਸ਼ਾ ਸਭ ਕੁਝ ਸੁਖਾਵਾਂ ਨਾ ਸਮਝਿਉ,
ਜ਼ਰੂਰੀ ਨਹੀਂ ਕਿ ਸਭ ਕੁਝ ਸਦਾ ਸੁਖਾਵਾਂ ਹੀ ਹੋਵੇ,
ਜ਼ਰੂਰੀ ਤਾਂ ਨਹੀ ਕਿ ਉਹਦਾ ਸੁਪਨਾ,
ਜਦੋਂ ਵੀ ਆਵੇ,
ਤਾਂ ਅਹਿਸਾਸ ਮਿੱਠੇ ਹੀ ਹੋਣ........
 
Top