Gurdas Mann Songs Lyrics

Student of kalgidhar

Prime VIP
Staff member
post credit goes to Diljani...

Singer :Gurdas Maan
Song : Mappe
Lyric : Gurdas Maan

***********************************************


ਬਹੁਤੇ ਰੋਣ ਗੇ ਦਿਲਾਂ ਦੇ ਜਾਨੀ..੨ , ਮਾਪੇ ਤੈਨੂੰ ਘੱਟ ਰੋਣਗੇ.
ਬਹੁਤੇ ਰੋਣ ਗੇ ਦਿਲਾਂ ਦੇ ਜਾਨੀ., ਮਾਪੇ ਤੈਨੂੰ ਘੱਟ ਰੋਣਗੇ.
ਛੱਡ ਜਾਏਂਗੀਂ ਜਦੋਂ ਇਜ ਜਗ ਫਾਨੀ..੨
ਮਾਪੇ ਤੈਨੂੰ ਘੱਟ ਰੋਣਗੇ.
ਬਹੁਤੇ ਰੋਣ ਗੇ ਦਿਲਾਂ ਦੇ ਜਾਨੀ.. , ਮਾਪੇ ਤੈਨੂੰ ਘੱਟ ਰੋਣਗੇ.

ਜਿਨਾਂ ਨਾਲ ਮੌਜਾਂ ਤੁੰ ਪਿਆਰ ਦੀਆਂ ਮਾਣੀਆਂ,
ਵੇਖ-ਵੇਖ ਰੋਣਗੇ ਉਹ ,ਤੇਰੀਆਂ ਨਿਸ਼ਾਨੀਆਂ...੨
ਕਹਿੰਦੀ ਆਪਣਾ ਸੈਂ, ਹੋ ਗਈ ਏਂ ਬੇਗਾਨੀ...੨
ਮਾਪੇ ਤੈਨੂੰ ਘੱਟ ਰੋਣਗੇ.
ਬਹੁਤੇ ਰੋਣ ਗੇ ਦਿਲਾਂ ਦੇ ਜਾਨੀ.. , ਮਾਪੇ ਤੈਨੂੰ ਘੱਟ ਰੋਣਗੇ.
ਨੀ ਜਿੰਦੇ ਮੇਰੀਏ ਨੀ, ਜਿੰਦੇ ਮੇਰੀਏ ...੨

ਸਾਹਮਣੇ ਨਾ ਆਉਂਦੀ, ਅਸੀਂ ਚੁੱਪ ਕਰ ਲੈਣਾ ਸੀ,
ਡੋਲੀ ਚੜ ਜਾਂਦੀ ਤੇਰਾ ਦੁੱਖ ਜ਼ਰ ਲੈਣਾ ਸੀ..੨
ਚੜੀ ਅਰਥੀ ਤੇ, ਕੀਤੀ ਬੇਇਮਾਨੀ...੨
ਮਾਪੇ ਤੈਨੂੰ ਘੱਟ ਰੋਣਗੇ.
ਬਹੁਤੇ ਰੋਣ ਗੇ ਦਿਲਾਂ ਦੇ ਜਾਨੀ.. , ਮਾਪੇ ਤੈਨੂੰ ਘੱਟ ਰੋਣਗੇ.

ਡੋਲੀ ਅਤੇ ਅਰਥੀ ਦਾ ਇਕੋ ਜਿਹਾ ਸਲੀਕਾ ਏ,
ਸੱਜਦੀਆਂ ਦੋਵੇਂ , ਵੱਖੋ- ਵੱਖਰਾ ਤਰੀਕਾ ਏ..੨
ਇਕ ਘਰੋਂ ਦੂਜੀ, ਜੱਗ ਤੋਂ ਵਿਦਾ ਨੀ..੨
ਮਾਪੇ ਤੈਨੂੰ ਘੱਟ ਰੋਣਗੇ.
ਬਹੁਤੇ ਰੋਣ ਗੇ ਦਿਲਾਂ ਦੇ ਜਾਨੀ.. , ਮਾਪੇ ਤੈਨੂੰ ਘੱਟ ਰੋਣਗੇ...
ਨੀ ਜਿੰਦੇ ਮੇਰੀਏ ਨੀ, ਜਿੰਦੇ ਮੇਰੀਏ ...੨

ਦਿਲਾਂ ਦੀਆਂ ਤਰਜ਼ਾਂ, ਕੋਈ ਛੇੜਦਾ ਜ਼ਰੂਰ ਏ,
ਨੈਣਾਂ ਦੀਆਂ ਟਿੰਡਾ ਕੋਈ, ਗੇੜਦਾ ਜ਼ਰੂਰ ਏ..੨
ਐਵੇਂ ਆਉਂਦਾ ਨੀ ਅੱਖਾਂ ਦੇ ਵਿਚ ਪਾਣੀ..੨
ਮਾਪੇ ਤੈਨੂੰ ਘੱਟ ਰੋਣਗੇ.
ਬਹੁਤੇ ਰੋਣ ਗੇ ਦਿਲਾਂ ਦੇ ਜਾਨੀ.. , ਮਾਪੇ ਤੈਨੂੰ ਘੱਟ ਰੋਣਗੇ...
ਨੀ ਜਿੰਦੇ ਮੇਰੀਏ ਨੀ, ਜਿੰਦੇ ਮੇਰੀਏ ...੨

ਘਰ ਬਾਰ ਛੱਡ ਕੇ, ਫਕੀਰ ਜਿਹੜੇ ਹੋਏ ਨੇ,
ਮਰਜਾਣੇ ਮਾਨਾਂ ਉਹ ਵੀ, ਸੱਜਣਾ ਲਈ ਰੋਏ ਨੇ.੨
ਰੋਣਾ, ਹੱਸਣਾ ਤੇ ਮੌਜ ਰੂਹਾਨੀ..੨
ਮਾਪੇ ਤੈਨੂੰ ਘੱਟ ਰੋਣਗੇ.
ਬਹੁਤੇ ਰੋਣ ਗੇ ਦਿਲਾਂ ਦੇ ਜਾਨੀ.. , ਮਾਪੇ ਤੈਨੂੰ ਘੱਟ ਰੋਣਗੇ...
ਨੀ ਜਿੰਦੇ ਮੇਰੀਏ ਨੀ, ਜਿੰਦੇ ਮੇਰੀਏ ...੨
ਨੀ ਜਿੰਦੇ ਮੇਰੀਏ ਨੀ, ਜਿੰਦੇ ਮੇਰੀਏ ...੨
siraa a song
 

Jaswinder Singh Baidwan

Akhran da mureed
Staff member
post credit goes to NAGRA

ਆਵਾਜ ਃ- ਗੁਰਦਾਸ ਮਾਨ
ਗੀਤਕਾਰ ਃ- ਗੁਰਦਾਸ ਮਾਨ
ਗੀਤ ਦਾ ਨਾਮ ਃ- ਟੁੱਟ ਗਈ ਤੜਕ ਕਰਕੇ

***************************
***************************

ਸ਼ਹਿਰ ਭਮਬੋਰ ਚ ਵਸਦੀਓ ਕੁੜੀੜੋ
ਨਾ ਨੱਕ ਵਿੱਚ ਨੱਥਣੀ ਪਾਇਉ
ਮੈ ਭੁੱਲ ਗਈ ਤੁਸੀ ਭੁੱਲ ਨਾ ਜਾਣਾ
ਯਾਰੀ ਨਾਲ ਬਲੋਚਾ ਨਾ ਲਾਇਉ
ਲਾਈ ਬੇਕਦਰਾਂ ਨਾਲ ਯਾਰੀ ਕੇ ਟੁੱਟ ਗਈ ਤੜਕ ਕਰਕੇ
ਕੇ ਟੁੱਟ ਗਈ ਤੜਕ ਕਰਕੇ , ਟੁੱਟ ਗਈ ਤੜਕ ਕਰਕੇ

ਲੁੱਕ ਲੁੱਕ ਲਾਈਆ ਪਰਗਟ ਹੋਈਆ
ਵੱਜ ਗਏ ਢੋਲ ਨਗਾਰੇ
ਬੋਲ ਪੁਗਾਣੇ ਔਖੇ ਨੀ ਜਿਉ ਅੱਬਰੋ ਲਾਹੁਣੇ ਤਾਰੇ
ਓੁਹ ਸਿਰ ਵੱਟੇ ਜੋ ਅਸੀ ਵਟਾਈ
ਯਾਰਾ ਦੀ ਸਰਦਾਰੀ
ਕੇ ਟੁੱਟ ਗਈ ਤੜਕ ਕਰਕੇ , ਟੁੱਟ ਗਈ ਤੜਕ ਕਰਕੇ

ਓੁਹ ਸਾਉਣ ਮਹੀਨੇ ਪਿੱਪਲੀ ਪੀਘਾਂ
ਸਈਆ ਝੂਟਣ ਆਈਆ
ਮਿੱਠੇ ਮਿੱਠੇ ਬੋਲ ਬੋਲ ਕੇ ਦਿੱਲ ਨੂੰ ਚਿਣਗਾ ਲਾਈਆ
ਝੂਟੇ ਝੂਟ ਗਈਆ ਸਭ ਪਿਆਰ ਦੀਆ ਤਰਹਾਈਆ
ਝੂਟੇ ਝੂਟ ਗਈਆ ਸਭ ਪਿਆਰ ਦੀਆ ਤਰਹਾਈਆ
ਓੁਹ ਜਦ ਝੂਟਾ ਝੁਟਣ ਦੀ ਆਈ ਮੈਂ ਤੱਤਣੀ ਦੀ ਵਾਰੀ
ਕੇ ਟੁੱਟ ਗਈ ਤੜਕ ਕਰਕੇ , ਟੁੱਟ ਗਈ ਤੜਕ ਕਰਕੇ

ਜੈ ਮੈ ਹੱਸ ਕੇ ਯਾਰ ਨਾਲ ਗੱਲ ਕਰਲਾ
ਲੋਕੀ ਆਖਦੇ ਯਾਰ ਨਾਲ ਰਲੀ ਹੋਈ ਏ
ਪਾਸਾ ਵੱਟ ਕੇ ਕੋਲ ਦੀ ਲੰਘ ਜਾ
ਲੋਕੀ ਆਖਦੇ ਯਾਰ ਨਾਲ ਲੜੀ ਹੋਈ ਏ
ਪਾ ਲਾ ਤਿਉੜੀਆ ਮੱਥੇ ਦੀ ਸੇਜ ਉੱਤੇ
ਲੋਕੀ ਆਖਦੇ ਇਸ਼ਕ ਵਿੱਚ ਸੜੀ ਹੋਈ ਏ
ਫਜਲ ਮਿਆ ਮੈਂ ਲੋਕਾ ਦੀ ਕੀ ਆਖਾ
ਮੇਰੀ ਜਾਨ ਕੁੜਿੱਕੀ ਵਿੱਚ ਅੜੀ ਹੋਈ ਏ
ਓੁਹ ਲੱਗੀ ਨਾਲੋ ਟੁੱਟਦੀ ਚੰਗੀ ਬੇਕਦਰਾ ਦੀ ਯਾਰੀ
ਓੁਹ ਲੱਗੀ ਨਾਲੋ ਟੁੱਟਦੀ ਚੰਗੀ ਬੇਕਦਰਾ ਦੀ ਯਾਰੀ
ਓਹ ਭਲਾ ਹੋਇਆ ਲੜ ਨੇੜੈਓੁ ਛੁੱਟਾ
ਊਮਰ ਨਾ ਬੀਤੀ ਸਾਰੀ
ਕੇ ਟੁੱਟ ਗਈ ਤੜਕ ਕਰਕੇ , ਟੁੱਟ ਗਈ ਤੜਕ ਕਰਕੇ

ਇੱਕ ਦਿਨ ਰਾਤ ਬਰਾਤੇ ਮੈੰਨੂੰ ਐਸਾ ਸੁਪਨਾ ਆਇਆ ਨੀ
ਜਿਵੇ ਕਿਸੇ ਪਰਦੇਸੀ ਨੇ ਮੈਨੂੰ ਆਪਣਾ ਸਮਝ ਬੁਲਾਇਆ
ਓੁਸਨੇ ਮੇਰਾ ਦੁੱਖ ਸੂੱਖ ਆਪਣੇ ਹੰਜੂਆ ਨਾਲ ਵਟਾਇਆ
ਓੁਹ ਅੱਖ ਖੁੱਲੀ ਤੇ ਨਜਰ ਨਾ ਆਇਆ ਨੈਣਾ ਦਾ ਵਪਾਰੀ
ਕੇ ਟੁੱਟ ਗਈ ਤੜਕ ਕਰਕੇ , ਟੁੱਟ ਗਈ ਤੜਕ ਕਰਕੇ
ਲਾਈ ਬੇਕਦਰਾਂ ਨਾਲ ਯਾਰੀ ਕੇ ਟੁੱਟ ਗਈ ਤੜਕ ਕਰਕੇ
ਕੇ ਟੁੱਟ ਗਈ ਤੜਕ ਕਰਕੇ , ਟੁੱਟ ਗਈ ਤੜਕ ਕਰਕੇ
 

Jaswinder Singh Baidwan

Akhran da mureed
Staff member
post credit goes to NAGRA

ਆਵਾਜ ਃ- ਗੁਰਦਾਸ ਮਾਨ
ਗੀਤ ਦਾ ਨਾਮ ਃ- ਹਰ ਕੋਈ ਗਾਹਕ ਤਮਾਸ਼ੇ ਦਾ
ਗੀਤਕਾਰ ਃ- ਗੁਰਦਾਸ ਮਾਨ

ੰੰੰੰੰੰੰੰੰੰੰੰੰੰੰੰੰੰੰੰੰੰੰੰ

ਹਰ ਕੋਈ ਓੁਏ ਗਾਹਕ ਤਮਾਸ਼ੇ ਦਾ
ਹਰ ਕੋਈ ਓੁਏ ਗਾਹਕ ਤਮਾਸ਼ੇ ਦਾ
ਕਿਹੜਾ ਖੁਸ਼ੀ ਉਧਾਰੀ ਦੇਵੇ
ਕਿਹੜਾ ਖੁਸ਼ੀ ਉਧਾਰੀ ਦੇਵੇ
ਕੋਣ ਸੋਧਾਗਰ ਹਾਸੇ ਦਾ
ਹਰ ਕੋਈ ਓੁਏ ਗਾਹਕ ਤਮਾਸ਼ੇ ਦਾ
ਹਰ ਕੋਈ ਓੁਏ ਗਾਹਕ ਤਮਾਸ਼ੇ ਦਾ


ਅੱਜ ਦਾ ਜਮਾਨਾ ਜਹਿਰ ਸੱਪ ਵਾਗੂ ਘੋਲਦਾ
ਅੱਜ ਦਾ ਜਮਾਨਾ ਜਹਿਰ ਸੱਪ ਵਾਗੂ ਘੋਲਦਾ
ਓੁਹੀ ਡੰਗ ਮਾਰੇ ਜਿਹੜਾ ਮੂੰਹੋ ਮਿੰਠਾ ਬੋਲਦਾ
ਓੁਹੀ ਡੰਗ ਮਾਰੇ ਜਿਹੜਾ ਮੂੰਹੋ ਮਿੰਠਾ ਬੋਲਦਾ
ਆਪਣੇ ਆਪ ਨੁੰ ਯਾਰ ਕਹਾਓੁਦੇ
ਆਪਣੇ ਆਪ ਨੁੰ ਯਾਰ ਕਹਾਓੁਦੇ
ਕਰਕੇ ਵਾਰ ਗੰਡਾਸੇ ਦਾ
ਹਰ ਕੋਈ ਓੁਏ ਗਾਹਕ ਤਮਾਸ਼ੇ ਦਾ
ਹਰ ਕੋਈ ਓੁਏ ਗਾਹਕ ਤਮਾਸ਼ੇ ਦਾ


ਕਿਹਦੇ ਕੋਲ ਵੇਲ੍ਹਾ ਇਹਨਾ ਦੁੱਖੜੇ ਵਢਾਊਣ ਨੂੰ
ਕਿਹਦੇ ਕੋਲ ਵੇਲ੍ਹਾ ਇਹਨਾ ਦੁੱਖੜੇ ਵਢਾਊਣ ਨੂੰ
ਆਪਣੇ ਹੀ ਦੁੱਖ ਨਹੀਉ ਮੁੱਕਦੇ ਮੁਕਾਉਣ ਨੂੰ
ਆਪਣੇ ਹੀ ਦੁੱਖ ਨਹੀਉ ਮੁੱਕਦੇ ਮੁਕਾਉਣ ਨੂੰ
ਹਰ ਬੰਦੇ ਨੂੰ ਫਿਕਰ ਪਿਆ ਏ
ਹਰ ਬੰਦੇ ਨੂੰ ਫਿਕਰ ਪਿਆ ਏ
ਰੱਤੀ ਤੋਲੇ ਮਾਸੈ ਦਾ
ਹਰ ਕੋਈ ਓੁਏ ਗਾਹਕ ਤਮਾਸ਼ੇ ਦਾ
ਹਰ ਕੋਈ ਓੁਏ ਗਾਹਕ ਤਮਾਸ਼ੇ ਦਾ


ਜਿਸ ਮਾਂ ਦੀ ਭੁੱਖ ਗੋਰੇ ਅੰਗਾ ਦੀ ਸ਼ੋਕੀਨੀ ਏ
ਜਿਸ ਮਾਂ ਦੀ ਭੁੱਖ ਗੋਰੇ ਅੰਗਾ ਦੀ ਸ਼ੋਕੀਨੀ ਏ
ਓੁਹ ਦਿਨ ਨਾਲੋ ਵੱਧ ਏਥੈ ਰਾਤ ਦੀ ਰੰਗੀਨੀ ਏ
ਦਿਨ ਨਾਲੋ ਵੱਧ ਏਥੈ ਰਾਤ ਦੀ ਰੰਗੀਨੀ ਏ
ਹਰ ਇੱਕ ਸ਼ਖਸ਼ ਦਿਵਾਨਾ ਏਥੈ
ਹਰ ਇੱਕ ਸ਼ਖਸ਼ ਦਿਵਾਨਾ ਏਥੈ
ਬੁੱਲੀ ਮਏ ਦੰਦਾਸੇ ਦਾ
ਹਰ ਕੋਈ ਓੁਏ ਗਾਹਕ ਤਮਾਸ਼ੇ ਦਾ
ਹਰ ਕੋਈ ਓੁਏ ਗਾਹਕ ਤਮਾਸ਼ੇ ਦਾ


ਜਾਨ ਜਾਵੇ ਕਿਸੇ ਦੀ ਤੇ ਕਿਸੈ ਦਾ ਤਮਾਸ਼ਾ ਏ
ਜਾਨ ਜਾਵੇ ਕਿਸੇ ਦੀ ਤੇ ਕਿਸੈ ਦਾ ਤਮਾਸ਼ਾ ਏ
ਓੁਹ ਚਿੱੜੀਆ ਦੀ ਮੋਤ ਤੇ , ਗਵਾਰਾ ਵਾਲਾ ਹਾਸਾ ਏ
ਚਿੱੜੀਆ ਦੀ ਮੋਤ ਤੇ , ਗਵਾਰਾ ਵਾਲਾ ਹਾਸਾ ਏ
ਇਸ ਦੁਨੀਆ ਦੀ ਭੀੜ ਚ ਬੰਦਾ
ਇਸ ਦੁਨੀਆ ਦੀ ਭੀੜ ਚ ਬੰਦਾ
ਬਣੈਆ ਬਲਦ ਖੜਾਸੇ ਦਾ
ਹਰ ਕੋਈ ਓੁਏ ਗਾਹਕ ਤਮਾਸ਼ੇ ਦਾ
ਹਰ ਕੋਈ ਓੁਏ ਗਾਹਕ ਤਮਾਸ਼ੇ ਦਾ


ਖੁਸ਼ੀ ਤੇ ਤਸੱਲੀ ਯਾਰੋ ਮੌਗਿਆ ਨੀ ਮਿਲਦੀ
ਖੁਸ਼ੀ ਤੇ ਤਸੱਲੀ ਯਾਰੋ ਮੌਗਿਆ ਨੀ ਮਿਲਦੀ
ਏਹੋ ਤੇ ਤਰੰਗ ਏ ਮਲੰਗਾ ਵਾਲੇ ਦਿਲ ਦੀ
ਏਹੋ ਤੇ ਤਰੰਗ ਏ ਮਲੰਗਾ ਵਾਲੇ ਦਿਲ ਦੀ
ਛੱਡ ਮਰਜਾਣੇ ਮਾਨਾ ਖਹਿੜਾ
ਛੱਡ ਮਰਜਾਣੇ ਮਾਨਾ ਖਹਿੜਾ
ਹੁਣ ਹੋਜਾ ਇੱਕ ਪਾਸੇ ਦਾ
ਹਰ ਕੋਈ ਓੁਏ ਗਾਹਕ ਤਮਾਸ਼ੇ ਦਾ
ਹਰ ਕੋਈ ਓੁਏ ਗਾਹਕ ਤਮਾਸ਼ੇ ਦਾ
ਕਿਹੜਾ ਖੁਸ਼ੀ ਉਧਾਰੀ ਦੇਵੇ
ਕਿਹੜਾ ਖੁਸ਼ੀ ਉਧਾਰੀ ਦੇਵੇ
ਕੋਣ ਸੋਧਾਗਰ ਹਾਸੇ ਦਾ
ਹਰ ਕੋਈ ਓੁਏ ਗਾਹਕ ਤਮਾਸ਼ੇ ਦਾ
ਹਰ ਕੋਈ ਓੁਏ ਗਾਹਕ ਤਮਾਸ਼ੇ ਦਾ
 
Top