gerry.channa kithe dera laaya

12 ਮਈ ਦੀ ਤਰੀਕ ਨੂੰ ਮੇਰੇ ਵਿਆਹ ਵਾਲੇ ਦਿਨ ਅਸੀ ਬਹੁਤ ਦੇਰ ਨਾਲ ਬਾਰਾਤ ਲਹਿ ਕਿ ਪਹੁੰਚੇ ਸੀ ਤੇ ਮੈਨੂੰ ਮੇਰੀ ਪ੍ਰੀਤ ਉਡੀਕ ਦੀ ਉਡੀਕ ਦੀ ਉਦਾਸ ਹੋ ਗਈ ਤੇ ਜਦੋਂ ਬਾਰਾਤ ਪਹੁੰਚੀ ਤਾਂ ਕਿਹਾ ਚੰਨਾ ਕਿ੍ੱਥੇ ਰਹਿ ਗਏ ਸੀ ਕਿੱਥੇ ਡੇਰਾ ਲਾਇਆ ਸੀ ਜੋ ਏਨੀ ਦੇਰ ਹੋ ਗਈ । ਓਸੇ ਵੇਹਲੇ ਕੁੱਝ ਆਮਦ ਹੋਈ ਓਹੀ ਹਾਲਾਤ ਆਪਣੀ ਇੱਕ ਨਜ਼ਮ ਰਾਹੀਂ ਪੇਸ਼ ਕਰ ਰਿਹਾ ਹਾਂ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ...ਗੈਰੀ।
.

ਚੰਨਾ ਦਸ ਕਿੱਥੇ ਡੇਰਾ ਲਾਇਆ ਹੋ ਚੰਨਾ ਦਸ ਕਿੱਥੇ ਡੇਰਾ ਲਾਇਆ
ਤੇਰੇ ਹੀ ਮੈਂ ਰਾਹਾਂ ਵਿੱਚ ਪਲਕਾਂ ਵਿਛਾਈਆਂ ਨੇ
ਤੇਰੇ ਹੀ ਦੀਦਾਰ ਨੂੰ ਮੈਂ ਅੱਖੀਆਂ ਟਿਕਾਈਆਂ ਨੇ
ਚੂੜਾ ਸਤਰੰਗੀ ਮੈਂ ਤਾਂ ਬਾਹਾਂ ਵਿੱਚ ਪਾਇਆ
ਚੰਨਾ ਦਸ ਕਿੱਥੇ ਡੇਰਾ ਲਾਇਆ ਹੋ ਚੰਨਾ ਦਸ ਕਿੱਥੇ ਡੇਰਾ ਲਾਇਆ
.
ਮੇਰੀ ਥੱਕੀ-ਥੱਕੀ ਆਸ ਨਾਲ੍ਹੇ ਦਿਲ ਮੇਰਾ ਡੋਲੇ
ਤੇਰਾ ਮਾਹੀ ਬੇਫਵਾ ਏ ਹਾਏ ਸਹੇਲੀ ਮੇਰੀ ਬੋਲੇ
ਨਾਲ੍ਹੇ ਆਪ ਖੁਦ ਰੋਈ ਨਾਲ੍ਹੇ ਮੈਨੂੰ ਵੀ ਰੁਲਾਇਆ
ਚੰਨਾ ਦਸ ਕਿੱਥੇ ਡੇਰਾ ਲਾਇਆ ਹੋ ਚੰਨਾ ਦਸ ਕਿੱਥੇ ਡੇਰਾ ਲਾਇਆ
.
ਹੋਇਆ ਮੋਸਮ ਸੁਹਾਨਾ ਹਵਾ ਠੰਡੀ-ਠੰਡੀ ਚੱਲੇ
ਵੇ ਤੂੰ ਮੋਜਾਂ ਮਾਣਦਾਂ ਏਂ ਅਸੀਂ ਇੱਕ ਪਾਸੇ ਕੱਲੇ
ਤੇਨੂੰ ਹਿੱਕ ਨਾਲ੍ਹ ਲਾਓਣਾ ਮੇਰਾ ਦਿਲ ਤਿਹਾਇਆ
ਚੰਨਾ ਦਸ ਕਿੱਥੇ ਡੇਰਾ ਲਾਇਆ ਹੋ ਚੰਨਾ ਦਸ ਕਿੱਥੇ ਡੇਰਾ ਲਾਇਆ
.
ਦੇਖ ਮਰਜਾਣਿਆ ਮੈਂ ਤੇਰੇ ਬਾਜੋਂ ਕੱਲੀ ਆਂ
ਆਜਾ ਮੇਰੇ ਹਾਣੀਆ ਮੈਂ ਮਰ ਮੁੱਕ ਚੱਲੀ ਆਂ
ਤੂੰ ਪਹਿਲਾ-ਪਹਿਲਾ ਗੀਤ "ਗੈਰੀ" ਮੇਰੇ ਤੋਂ ਲਿਖਾਇਆ
ਚੰਨਾ ਦਸ ਕਿੱਥੇ ਡੇਰਾ ਲਾਇਆ ਹੋ ਚੰਨਾ ਦਸ ਕਿੱਥੇ ਡੇਰਾ ਲਾਇਆ...writer Gurwinder singh.Gerry 20.5.2012
 

Attachments

  • The Sad Tree copy.jpg
    The Sad Tree copy.jpg
    214 KB · Views: 97
Top