ਫੇਸਬੁੱਕ (facebook ).

ਲੀਲਾ ਫੇਸਬੁੱਕ
ਦੀ ਨਿਆਰੀ,
ਪਿੱਛੇ ਲੱਗੀ ਦੁਨੀਆਂ ਸਾਰੀ,
ਛੱਡ ਕਈ
ਆਪਣੀ ਰਿਸ਼ਤੇਦਾਰੀ
ਦੂਰ ਫਰੈਂਡ ਬਣਾਉਂਦੇ ਨੇ,
ਉੱਠਣ ਸਾਰ ਸਵੇਰੇ ਫੇਸਬੁੱਕ ਤੇ
ਗੇੜਾ ਲਾਉਂਦੇ ਨੇ....।
ਹੁੰਦੀ ਘਰੋਂ ਕੁਪੱਤ ਬਥੇਰੀ,
ਮਾਰੀ ਮੱਤ ਏਸ ਨੇ ਤੇਰੀ,
ਬਹਿ ਗਿਆ ਖ੍ਹੋਲਕੇ ਸੌਂਕਣ
ਮੇਰੀ,
ਘਰ ਦੇ ਬਚਨ ਸੁਣਾਉਂਦੇ ਨੇ,
ਉੱਠਣ ਸਾਰ ਸਵੇਰੇ ਫੇਸਬੁੱਕ ਤੇ
ਗੇੜਾ ਲਾਉਂਦੇ ਨੇ....।
ਜਦ ਕੋਈ ਰੂਹ ਮਿਲ ਜਾਵੇ
ਪਿਆਰੀ,
ਚੰਗੀ ਲੱਗਦੀ ਦੁਨੀਆ
ਸਾਰੀ,
ਇੱਕੋ ਜਿਹੀ ਨਾ ਖ਼ਲਕਤ
ਸਾਰੀ,
ਆਈ ਡੀ ਕਈ ਫੇਕ ਬਣਾਉਂਦੇ
ਨੇ,
ਉੱਠਣ ਸਾਰ ਸਵੇਰੇ ਫੇਸਬੁੱਕ ਤੇ
ਗੇੜਾ ਲਾਉਂਦੇ ਨੇ....।
ਹੁੰਦੇ ਸਾਫ ਨੀਤ ਜੋ ਦਿਲ ਦੇ,
ਬਣਕੇ ਚੰਗੇ ਮਿੱਤਰ ਮਿਲਦੇ,
ਚਿਹਰੇ ਦੇਖ ਉਹਨਾਂ ਨੂੰ
ਖਿਲਦੇ,
ਜਿਹੜੇ ਮਨ ਨੂੰ ਭਾਉਂਦੇ ਨੇ,
ਉੱਠਣ ਸਾਰ ਸਵੇਰੇ ਫੇਸਬੁੱਕ ਤੇ
ਗੇੜਾ ਲਾਉਂਦੇ ਨੇ....।
ਕਈਆਂ ਦਿਲ ਵਿੱਚ ਆਪਣੇ
ਧਾਰੀ ,
ਕਰਨੀ ਲਿਸਟ
ਆਪਣੀ ਭਾਰੀ,
ਖਿੱਚੀ ਰੱਖਣ
ਸਦਾ ਤਿਆਰੀ,
ਬੇਨਤੀ ਝੱਟ ਪਹੁੰਚਾਉਂਦੇ ਨੇ,
ਉੱਠਣ ਸਾਰ ਸਵੇਰੇ ਫੇਸਬੁੱਕ ਤੇ
ਗੇੜਾ ਲਾਉਂਦੇ ਨੇ....।
ਮਿੱਤਰ ਬਣਕੇ ਭੁੱਲ ਗਏ
ਬਾਹਲੇ,
ਜੋ ਸੀ ਨਾਲ ਜੁੜਨ ਨੂੰ
ਕਾਹਲੇ,
ਕਿਉਂ ਉਹਨਾਂ ਨੂੰ ਭਾਲੇ,
ਜੋ ਮੁੜ ਨਾ ਸ਼ਕਲ ਦਿਖਾਉਂਦੇ
ਨੇ,
ਉੱਠਣ ਸਾਰ ਸਵੇਰੇ ਫੇਸਬੁੱਕ ਤੇ
ਗੇੜਾ ਲਾਉਂਦੇ ਨੇ....।
 
Top