ਰਾਂਝਾ ਵੀ facebook ਤੇ ਬਹਿ ਕੇ search ਹੀਰ ਤੇ ਮਾਰੇ

ਨਵੀ ਜਵਾਨੀ ਨਵੇ ਜਮਾਨੇ ਪੈ ਗਏ ਨਵੇ ਖਿਲਾਰੇ
ਰਾਂਝਾ ਵੀ facebook ਤੇ ਬਹਿ ਕੇ search ਹੀਰ ਤੇ ਮਾਰੇ,
ਭਟਕੇ ਫਿਰਦੇ ਰਾਂਝੇ ਨੂੰ ਫੇਰ ਰੱਬ ਨੇ ਹੀਰ ਮਿਲਾਤੀ
ਭੁੱਖੇ ਪਿਆਸੇ ਦੇ ਮੂੰਹ ਵਿੱਚ ਰੱਬ ਨੇ ਬੁਰਕੀ ਪਾਤੀ,
Time ਚੱਕਣ ਲਈ ਹੀਰਾਂ ਦੇ ਉਹ ਨਿੱਤ ਅਡਿੱਆ ਵਿੱਚ ਖੜਦਾ
ਅੱਜ ਕੱਲ ਦਾ ਰਾਂਝਾ ਵੇ ਹੁਣ ਕਈ ਹੀਰਾਂ ਤੇ ਮਰਦਾ ।
Phone ਹੋ ਗਿਆ ਬੰਦ ਰਾਂਝੇ ਦਾ ਯਾਰ ਬਿਨਾ ਨਾ ਸਰਿਆ
ਥੱਕ ਹਾਰ ਕੇ ਰਾਂਝੇ ਨੇ ਜਾ ਕੇ ਰਾਹ cafe ਦਾ ਫੜਿਆ,
ਛੱਡ ਪੁਰਾਣੇ ਢੰਗ ਤਰੀਕੇ ਵਾਰੀ yahoo ਦੀ ਆਈ
ਇਸ਼ਕ ਦੇ ਤੜਫੇ ਰਾਂਝੇ ਨੇ ਫੇਰ mail ਹੀਰ ਨੂੰ ਪਾਈ
ਘਰੇ ਲਵਾਲਿਆ net ਰਾਂਝੇ ਨੇ ਹੁਣ ਓਹਤੇ ਆਸ਼ਕੀ ਕਰਦਾ
ਅੱਜ ਕੱਲ ਦਾ ਰਾਂਝਾ ਰਾਂਝਾ ਵੇ ਹੁਣ ਕਈ ਹੀਰਾਂ ਤੇ ਮਰਦਾ ।
ਹੀਰ ਨੇ ਵੀ ਫੇਰ ਚਾਂਈ ਚਾਂਈ ਯਾਰ ਦਾ message ਪੜਿਆ
ਦੋਵਾ ਨੇ ਫੇਰ ਗੱਲੀ ਬਾਤੀ time ਮਿਲਣ ਦਾ ਘੜਿਆ,
Gel ਵਾਲ਼ਾ ਨੂੰ ਲਾ ਕੇ ਰਾਂਝਾ ਮਿਲਣ bullet ਤੇ ਜਾਵੇ
ਭੁੱਲਕੇ ਪਹਿਲਾ ਵਾਲ਼ੀ ਚੂਰੀ burger, pizze ਖਾਵੇ,
ਹੀਰ ਵੀ ਛੱਡ ਚੋਲੀ ਤੇ ਘੱਗਰਾ top, jean ਹੈ ਪਾਉਦੀ
ਧੁੱਪ ਤੋਂ ਡਰਦੀ lekme ਲਾਵੇ dove ਸਾਬਣ ਨਾਲ਼ ਨਾਉਦੀ,
ਭੁੱਲ ਸਾਉਣ ਦੀਆ ਤੀਆ ਨੂੰ T V Serial ਤੇ ਗਿਝਗੀ
ਕਦੇ ਨਾ ਮੁੜਕੇ ਸੁੱਕ ਹੋਵੇ ਇਸ਼ਕੇ ਵਿੱਚ ਐਸੀ ਭਿੱਜਗੀ,
ਅੱਖਾਂ ਉੱਤੇ ਐਨਕ ਲਾ ਕੇ ਅੱਡੇ ਦੇ ਵਿੱਚ ਖੜਦੀ
ਵਾਰਸ ਸ਼ਾਹ ਤੇਰੀ ਹੀਰ ਵੇ ਹੁਣ ਚੰਡੀਗੜ ਕਾਲਜ ਪੜਦੀ ।
ਘਰਦਿਆ ਨੂੰ ਕੁੰਡੀ ਲਾ ਕੇ ਰਾਂਝਾ recharge ਕਰਵਾਉਦਾ
PVR ਜਾਂ wave ਲਜਾਕੇ ਹੀਰ ਨੂੰ ਫਿਲਮ ਦਿਖਾਉਦਾ,
ਜੱਗ ਦੇ ਕੋਲੋ ਰੱਖ ਕੇ ਪਰਦਾ ਐਸ਼ ਰਹੇ ਨੇ ਕਰਦੇ
ਨਿਆਣੇ ਸਾਡੇ ਕਾਲਜ ਪੜਦੇ ਸੋਚਣ ਦੋਨਾਂ ਦੇ ਘਰਦੇ,
ਹੋਗੀ ਕੁੜੀ ਜਵਾਨ ਘਰਦਿਆ ਨੇ ਵਿਆਹ ਹੀਰ ਦਾ ਧਰਤਾ
ਰਾਂਝੇ ਨੇ ਵੀ ਛੱਡ ਪੁਰਾਣੀ purpose ਨਵੀ ਨੂੰ ਕਰਤਾ,
ਨਾ ਇੱਕ ਦਾ ਰਿਹਾ ਮੁਰੀਦ ਰਾਂਝਾ ਹੁਣ ਕਈਆ ਦੇ ਰਾਹ ਵਿੱਚ ਖੜਦਾ
ਅੱਜ ਕੱਲ ਦਾ ਰਾਂਝਾਰਾਂਝਾ ਵੇ ਹੁਣ ਕਈ ਹੀਰਾਂ ਤੇ ਮਰਦਾ ।
‘ਗੁਰਪ੍ਰੀਤ’ ਆਖੇ ਹੁਣ ‘ਪੰਜਾਬ’ ਵਿੱਚ ਕਿੰਨੇ ਰਾਂਝੇ ਹੋਗੇ
ਕਿੰਨੇ ਰਾਂਝੇ ਤਰਗੇ ਏਥੇ ਕਿੰਨੇ ਮਿੱਟੀ ਚ ਮਿਲ ਗਏ
 
Top