Eh Kaisi Hai Khed..writer Gerry

ਇਹ ਕੈਸੀ ਹੈ ਖੇਡ ਮੈਂ ਤਾਂ ਹੁਣ ਅੱਖਰਾਂ ਜੋਗਾ ਰਹਿ ਗਿਆਂ
"ਗੈਰੀ ਮਰਜਾਣੇ" ਨੂੰ ਮੋਲਾ ਤੂੰ ਕਿਹਡ਼ੇ ਪਾਸੇ ਲਹਿ ਗਿਆਂ
..
ਕਦੇ ਖੇਡ ਦਾ ਹੁੰਦਾ ਸੀ ਮੈਂ ਖੇਡਾਂ ਓਹ ਪਿਆਰੀਆਂ
ਗੁੱਲੀ ਡੰਡਾ ਤੇ ਬੰਟੇ ਯਾਦਾਂ ਰਹਿ ਗਈਆਂ ਨੇ ਸਾਰੀਆਂ
ਯਾਰੋ ਓਦੋਂ ਬੰਟਿਆਂ ਨਾਲ ਜੇਬ ਮੇਰੀ ਭਰੀ ਹੁੰਦੀ ਸੀ
ਹੁਣ ਓਹ ਗਲੀਆਂ ਮੇਰੇ ਬਿਨਾ ਸੁੰਨੀਆਂ ਵਿਚਾਰੀਆਂ
ਓਹ ਪਲ ਮੇਰੇ ਕੋਲੋਂ ਰੱਬਾ ਕਾਹਨੂੰ ਖੋਹ ਕੇ ਲਹਿ ਗਿਆਂ
.
ਇਹ ਕੈਸੀ ਹੈ ਖੇਡ ਮੈਂ ਤਾਂ ਹੁਣ ਅੱਖਰਾਂ ਜੋਗਾ ਰਹਿ ਗਿਆਂ
"ਗੈਰੀ ਮਰਜਾਣੇ" ਨੂੰ ਮੋਲਾ ਤੂੰ ਕਿਹਡ਼ੇ ਪਾਸੇ ਲਹਿ ਗਿਆਂ..
.
ਸੋਲ੍ਹਾਂ ਸਾਲਾਂ ਦੀ ਉਮਰ ਕਹਿੰਦੇ ਨੇ ਜਵਾਨੀ ਚਡ਼ਦੀ ਆ
ਓਦੋਂ ਤੱਕਦਾ ਏ ਹਾਣੀ ਹਰ ਕੋਈ ਮੋਡ਼ਾਂ ਤੇ ਖਡ਼ਦੀ ਆ
ਕੋਈ ਵਿਰਲਾ ਵਿਰਲਾ ਪਡ਼ਨ ਨੂੰ ਵਿੱਚ ਜਾਂਦਾ ਏ ਸਕੂਲੇ
ਖੂਨ ਗਰਮ ਹੁੰਦਾ ਜਵਾਨੀ ਦਾ ਬਿਨਾ ਗੱਲੋਂ ਲਡ਼ਦੀ ਆ
ਮੈਂ ਬਾਪੂ ਨਾਲ ਕੰਮ ਕਰਦਾ ਸੀ ਲੱਗੇ ਫੱਟ ਸਹਿ ਗਿਆਂ
.
ਇਹ ਕੈਸੀ ਹੈ ਖੇਡ ਮੈਂ ਤਾਂ ਹੁਣ ਅੱਖਰਾਂ ਜੋਗਾ ਰਹਿ ਗਿਆਂ
"ਗੈਰੀ ਮਰਜਾਣੇ" ਨੂੰ ਮੋਲਾ ਤੂੰ ਕਿਹਡ਼ੇ ਪਾਸੇ ਲਹਿ ਗਿਆਂ
.
ਵੀਹ ਸਾਲ ਦੀ ਉਮਰ ਕੋਲੇਜ ਜਾਣ ਦਾ ਮਿਲਿਆ ਮੋਕਾ
ਸਾਇਕਲ ਤੇ ਜਾਣਾ ਸੀ ਪੈਂਦਾ ਸਮਾ ਬਹੁਤਾ ਹੀ ਸੀ ਔਖਾ
ਤਡ਼ਕੇ ਉੱਠਕੇ ਦੋਡ਼ਾਂ ਲਾਉਣੀਆਂ ਅੱਜ ਵੀ ਚੇਤੇ ਆ ਮੈਨੂੰ
ਭੁੱਖੇ ਰਹਿ ਕੇ ਸਾਰਾ ਦਿਨ ਪਡ਼ਨਾ ਹੁੰਦਾ ਨੀ ਯਾਰੋ ਸੌਖਾ
ਛੱਡ ਗੈਰੀਆ ਮੇਰਾ ਅਕਸ ਆਖੇ ਕਿਹਡ਼ੇ ਰਾਹੇ ਪਹਿ ਗਿਆਂ
.
ਇਹ ਕੈਸੀ ਹੈ ਖੇਡ ਮੈਂ ਤਾਂ ਹੁਣ ਅੱਖਰਾਂ ਜੋਗਾ ਰਹਿ ਗਿਆਂ
"ਗੈਰੀ ਮਰਜਾਣੇ" ਨੂੰ ਮੋਲਾ ਤੂੰ ਕਿਹਡ਼ੇ ਪਾਸੇ ਲਹਿ ਗਿਆਂ.
.
ਉਮਰ ਹੋਈ ਜਦੋਂ 23 ਸਾਲ ਕਰਨ ਲੱਗ ਗਿਆ ਨੌਕਰੀ
ਹੁਣ ਹੋਣਗੇ ਪੂਰੇ ਖੂਵਾਬ ਸਾਰੇ ਸਿਰ ਤੇ ਚੁੱਕ ਲਈ ਟੌਕਰੀ
ਘਰ ਦੇ ਵੀ ਦੱਸਣਗੇ ਮੁੰਡਾ ਕੰਮ ਕਾਰ ਹੁਣ ਕਰਦਾ ਏ
ਲਭਣਗੇ ਮੇਰੇ ਲਈ ਚੰਦ ਤੋਂ ਸੋਹਣੀ ਜਹੀ ਕੋਈ ਛੌਕਰੀ
ਇੱਕ ਦਿਨ ਤੁਰੇ ਜਾਂਦੇ ਦਾ ਮੌਢਾ ਨਾਲ ਓਦੇ ਸੀ ਖਹਿ ਗਿਆ
.
ਇਹ ਕੈਸੀ ਹੈ ਖੇਡ ਮੈਂ ਤਾਂ ਹੁਣ ਅੱਖਰਾਂ ਜੋਗਾ ਰਹਿ ਗਿਆਂ
"ਗੈਰੀ ਮਰਜਾਣੇ" ਨੂੰ ਮੋਲਾ ਤੂੰ ਕਿਹਡ਼ੇ ਪਾਸੇ ਲਹਿ ਗਿਆਂ.

ਅੱਜ ਪੱਚੀ ਸਾਲ ਦੀ ਉਮਰ ਹੈ ਰੰਗ ਹੀ ਬਡ਼ਾ ਅਵੱਲਾ
ਬਹੁਤਾ ਪਿਆਰ ਹੁਣ ਮਿਲਦਾ ਏ ਮੈਂ ਕਦੇ ਹੁੰਦਾ ਸੀ ਕੱਲਾ
ਸੋਚਦਾ ਸੀ ਕੋਈ ਤਾਂ ਹੋਵੇ ਜੋ ਹਰ ਦੰਮ ਮੇਰੇ ਨਾਲ ਖਲੋਵੇ
ਮੈਂਨੂੰ ਛੱਡ ਗਏ ਰਿਸ਼ਤੇਦਾਰ ਸਾਰੇ ਯਾਰਾਂ ਨੇ ਫਡ਼ਿਆ ਪੱਲਾ
ਅੱਜ ਦਾ ਸ਼ਾਇਰ ਅਣਖੀਲਾ ਪਿਆਰ ਥੌਡੇ ਵਿੱਚ ਵਹਿ ਗਿਆ
.
.
ਇਹ ਕੈਸੀ ਹੈ ਖੇਡ ਮੈਂ ਤਾਂ ਹੁਣ ਅੱਖਰਾਂ ਜੋਗਾ ਰਹਿ ਗਿਆਂ
"ਗੈਰੀ ਮਰਜਾਣੇ" ਨੂੰ ਮੋਲਾ ਤੂੰ ਕਿਹਡ਼ੇ ਪਾਸੇ ਲਹਿ ਗਿਆਂ ...ਲੇਖਕ ਗੁਰਵਿੰਦਰ ਸਿੰਘ.ਗੈਰੀ । 1.12.2011.
 
Attachments

  • Marjana.jpg
    Marjana.jpg
    191.5 KB · Views: 90
Last edited:
ਅੱਖਰਾਂ ਜੋਗਾ ਰਹਿ ਗਿਆ ਦਾ ਮਤਲਬ....ਸ਼ਾਇਰੀ ਦੀ ਘੁੰਮਣਘੇਰੀ ਪਹਿ ਗਈ ਹੈ ..ਉਸ ਚੋਂ ਨਿਕਲ ਨਹੀਂ ਹੁੰਦਾ ਦੀਦੀ ..ਹਰ ਵੇਲੇ ਇਹ ਕੋਈ ਨਾ ਕੋਈ ਬੋਲ ਮੰਨ ਵਿੱਚ ਆਉਂਦੇ ਰਹਿੰਦੇ ਨੇ ..ਨਾ ਨੀੰਦ ਆਉਂਦੀ ਆ ਤੇ ਨਾ ਦਿਨ ਨੂੰ ਕੁੱਝ ਹੋਰ ਸੋਚ ਹੀ ਹੁੰਦਾ ...ਮੇਰੇ ਜਜ਼ਬਾਤਾਂ ਦਾ ਘੇਰਾ ਮੈਂਨੂੰ ਇਹਨਾਂ ਅੱਖਰਾਂ ਚੇਂ ਨਿਕਲਣ ਨਹੀਂ ਦਿੰਦਾ ..ਰੰਗ ਹੈ ਜਾਂ ਕੀ ਹੈ ਮੈਨੂੰ ਸਮਝ ਨਹੀਂ ਆਉਂਦਾ .
 
Top