Duniya atey Duniyadari de Sach

ਸੱਚੀ ਗੱਲ

ਮਿਰਚਾ ਵਾਂਗੂ ਲੱਗਦੀ ਜਿਹਦੇ ਤੇ ਢੁੱਕਦੀ, ਸੱਚੀ ਗੱਲ ਜੁਬਾਨੋਂ ਆਈ ਨੀ ਰੁੱਕਦੀ ...
 
ਹਵਾ ਦਾ ਬੁੱਲਾ

ਪੱਥਰ ਨੂੰ ਪਾਣੀ ਵਿੱਚ ਰੱਖ ਦਿਉ ਤੇ ਉਪਰੋ ਦੇਖੋ, ਪ੍ਰਤੀਤ ਹੋਇਗਾ ਕਿ ਹੁਣ ਤਾਂ ਭਿੱਜ ਚੁੱਕਿਆ, ਹੁਣ ਨੀ ਸੁੱਕਦਾ...ਪਰ ਕੱਢ ਕੇ ਇੱਕ ਹਵਾ ਦਾ ਬੁੱਲਾ ਲਵਾ ਦਿਉ ਤੇ ਸੁੱਕਣ ਵਿੱਚ ਇੱਕ ਸਕਿੰਟ ਤੋਂ ਵੀ ਘੱਟ ਸਮਾਂ ਲੱਗੇਗਾ ...ਇਹ ਹਵਾ ਦੇ ਬੁੱਲੇ ਦਾ ਕਸੂਰ ਨੀ ...
 
ਅਨੰਦ

ਇੱਕ ਦਿਨ ਅਪਣੀ ਪੜਾਈ ਨੂੰ, ਅਪਣੇ ਅਹੁਦੇ ਨੂੰ, ਅਪਣੇ ਖਾਨਦਾਨ, ਅਪਣੀ ਜਮੀਨ ਜਾਇਦਾਦ, ਅਪਣੇ ਮਾਣ ਸਨਮਾਨ ਨੂੰ ਭੁੱਲ ਕੇ ਤੁਰ ਕੇ ਦੇਖਿਉ, ਤੁਰਨ ਦਾ ਅਨੰਦ ਆਵੇਗਾ....
 
ਅੱਜ ਦਾ ਸਮਾਂ..

ਅੱਜ ਦਾ ਸਮਾਂ..
ਅੰਨਾ ਦੂਜਿਆਂ ਨੂੰ ਸੂਈ ਦੇ ਨੱਕੇ ਵਿੱਚ ਧਾਗਾ ਪਾਉਣਾ ਦੱਸ ਰਿਹਾ...
ਲੰਗੜਾ ਲੋਕਾ ਨੂੰ ਪਰਬਤਾ ਤੇ ਚੜਾਉਣ ਦੀ ਕੋਚਿੰਗ ਦੇ ਰਿਹਾ ..
ਗੂੰਗਾ ਸੰਗੀਤ ਦੇ ਉੱਚੀ ਉੱਚੀ ਰਾਗ ਅਲਾਪਣਾ ਸਿਖਾ ਰਿਹਾ...
 
ਪਾਣੀ ਵਰਗੇ ਚਮਕਦੇ

ਕੁਝ ਲੋਕ ਦੂਰੋਂ ਗਰਮੀ ਵਿਚ ਸ਼ੜਕ ਤੇ ਪਏ ਪਾਣੀ ਵਰਗੇ ਚਮਕਦੇ ਪ੍ਰਤੀਤ ਹੁੰਦੇ ਨੇ, ਨੇੜੇ ਜਾੳੁ ਤੇ ਕੁਝ ਵੀ ਨੀ ਹੁੰਦੇ...
 
Top