ਦੋ ਛੋਟੇ

GöLdie $idhu

Prime VIP
ਦੋ ਛੋਟੇ ਬੱਚੇ ਬਾਗ ਵਿਚੋਂ ਸੰਤਰਿਆ ਦਾ ਬੈਗ ਚੋਰੀ ਕਰ ਲਿਆਏ ਤੇ ਆਪਸ ਵਿਚ ਵੰਡ ਵੰਡਾਈ ਲਈ ਲਾਗੇ ਇੱਕ ਕਬਰਿਸਤਾਨ ਵਿਚ ਵੜ ਗਏ ....ਕਬਰਿਸਤਾਨ ਦਾ ਗੇਟ ਟੱਪਦਿਆਂ ਦੋ ਸੰਤਰੇ ਡਿੱਗ ਪਏ ਪਰ ਸੋਚਣ ਲੱਗੇ ਕੇ ਪਰਾਂ ਦਫ਼ਾ ਕਰੋ....ਹੋਰ ਬਥੇਰੇ ਨੇ ਬੈਗ ਵਿਚ
ਅੰਦਰ ਵੜ ਦਰਖਤਾਂ ਦੇ ਝੁੰਡ ਓਹਲੇ ਸੰਤਰੇ ਵੰਡਣ ਲੱਗੇ ਤਾਂ ਕੋਲੋਂ ਲੰਘਦੇ ਸ਼ਰਾਬੀ ਨੇ ਵਾਜ ਸੁਣ ਲਈ.."ਇਹ ਮੇਰਾ..ਇਹ ਤੇਰਾ...ਇਹ ਵਾਲਾ ਮੇਰਾ ..ਇਹ ਵਾਲਾ ਤੇਰਾ "
ਬੁਰੀ ਤਰਾਂ ਡਰਿਆ ਹੋਇਆ ਭੱਜਾ-ਭੱਜਾ ਲਾਗੇ ਚਰਚ ਦੇ ਪਾਦਰੀ ਕੋਲ ਗਿਆ ਤੇ ਆਖਣ ਲੱਗਾ ਕੇ ਫਾਦਰ ਬੜਾ ਅਜੀਬ ਨਜਾਰਾ ਦੇਖਿਆ..ਲਾਗੇ ਕਬਰਿਸਤਾਨ ਵਿਚ ਸ਼ੈਤਾਨ ਤੇ ਰੱਬ ਨੂੰ ਕਬਰਾਂ ਦੇ ਮੁਰਦੇ ਵੰਡਦਿਆਂ ਆਪਣੇ ਕੰਨੀ ਸੁਣਿਆ..ਚਲੋ ਮੇਰੇ ਨਾਲ ਦਿਖਾਵਾਂ!
ਜਦੋਂ ਦੋਵੇਂ ਕਬਰਿਸਤਾਨ ਦੇ ਗੇਟ ਤੇ ਪੁੱਜੇ ਤਾਂ ਅੰਦਰੋਂ ਅਵਾਜ ਆਈ.."ਇਹ ਸਾਰੇ ਤੇ ਵੰਡ ਲਏ ਹੁਣ ਓਹਨਾ ਦੋਹਾ ਦਾ ਕੀ ਕਰਨਾ ਜਿਹੜੇ ਗੇਟ ਤੇ ਨੇ ?
ਪਾਦਰੀ ਨੇ ਐਸੀ ਸ਼ੂਟ ਵੱਟੀ ਕੇ ਚਰਚ ਆ ਕੇ ਹੀ ਸਾਹ ਲਿਆ ਤੇ ਸ਼ਰਾਬੀ ਅਜੇ ਤੱਕ ਵੀ ਲਾਪਤਾ ਏ...ਨਾ ਠੇਕੇ ਪਹੁੰਚਿਆ ਤੇ ਨਾ ਹੀ ਘਰੇ !
 
Back
Top