Din bachpan de ,writer Gerry

ਬੜੇ ਚੇਤੇ ਆਓਂਦੇ ਨੇ ਓਹ ਦਿਨ ਪੁਰਾਣੇ
ਕਿਵੇਂ ਭਲਾਵਾਂ ਮੈਂ ਦਰਵਾਜੇ ਤੇ ਢੋਲ ਵਜਾਣੇ
.
ਤੜਕੇ ਓਠਕੇ ਮੈਨੂੰ ਮਾਂ ਨੇ ਬੋਲ੍ਹਣਾ
ਚੋਰੀ-ਚੋਰੀ ਕਮਰੇ ਦਾ ਕੁੰਡਾ ਖੋਲ੍ਹਣਾ
ਉੱਠ ਮਰਜਾਣਿਆ ਵੇ ਉੱਠਦਾ ਕਿਉਂ ਨੀ
ਨੀਂਦ ਆਪਣੀ ਤੋਂ ਵੇ ਟੁੱਟਦਾ ਕਿਉਂ ਨੀ
ਘਰ ਦੀਆਂ ਮੱਝਾਂ ਵੇ ਕੋਣ ਚਰੂਗਾ
.
ਗਿਲਾਸ ਲੱਸੀ ਤੇ ਫੁਲਕਾ ਖਾਣਾ
ਰੱਖ ਮੌਢੇ ਬਸਤਾ ਸਕੂਲੇ ਜਾਣਾ
ਪੱਬ ਪੋਲੇ-ਪੋਲੇ ਮੈਂ ਦੱਬੀ ਜਾਣੇ
ਦਾਣੇ ਛੋਲੇ ਫਿਰ ਮੈਂ ਚੱਬੀ ਜਾਣੇ
ਸੋਚਣਾ ਭੁੱਖੇ ਪੇਟ ਦੱਸ ਕੋਣ ਪੜੂਗਾ .
.
ਇੱਕ ਸੋਹਣੀ ਕੁੜੀ ਮੇਰੇ ਨਾਲ ਸੀ ਬਹਿੰਦੀ
ਪਿਆਰ ਨਾਲ ਮੈਨੂੰ ਸੀ ਮਰਜਾਣਾ ਕਹਿੰਦੀ
ਓਹਦਾ ਨਾ ਸੀ ਸੁੱਖੀ ਲਗਦੀ ਬੜੀ ਪਿਆਰੀ
ਪਹਿਲੇ ਦਰਜੇ ਤੇ ਆਵੇ ਕਰਦੀ ਪੂਰੀ ਤਿਆਰੀ
ਸੋਚਦੀ ਸੀ ਰਹਿੰਦੀ ਪੱਲਾ ਕੋਣ ਫੜੂਗਾ .
.
ਇੰਗਲਿਸ਼ ਵਾਲੇ ਮਾਸਟਰ ਨੇ ਆਓਣਾ
ਬਿਨਾ ਗਲ ਤੋਂ ਸਾਨੂੰ ਐਂਵੇਂ ਖੜਕਾਓਣਾ
ਸਾਨੂੰ ਸਮਝ ਨਾ ਆਵੇ ਓਹ ਕੀ ਸੀ ਕਹਿੰਦਾ
ਬਸ ਸੁਭਹ ਸਵੇਰੇ ਸਾਡੀ ਖਬਰ ਸੀ ਲਹਿੰਦਾ
ਪੁਛਣਾ ਓਹਨੇ ਦੱਸੋ ਅੱਜ ਕੋਣ ਖੜੂਗਾ.
.
ਇੱਕ ਯਾਰ ਸੀ ਹੁੰਦਾ ਜੀਦਾ ਨਾ ਸੀ ਅੱਪੁ
ਸਿਰੇ ਦਾ ਸੀ ਗਪੋੜੀ ਬਾਂਦਰਾ ਵਾਗੂੰ ਟੱਪੁ
ਜਾਣ ਬੁੱਝ ਕੇ ਸੀ ਨਿੱਤ ਓਹ ਪੰਗੇ ਲੈਂਦਾ
ਨਾ ਕੰਮ ਕਾਰ ਕੋਈ ਵੇਹਲਾ ਫਿਰਦਾ ਰਹਿੰਦਾ
ਬਸ ਇੱਕੋ ਈ ਕੰਮ ਵੇ ਅੱਜ ਕੋਣ ਲੜੂਗਾ
.
ਮੁਰਗਾ ਬਣਾ ਦੇਣਾ ਜੱਦ ਗਲਤੀ ਹੋ ਜਾਣੀ
ਮੈਨੂੰ ਤੱਕ ਕੇ ਹੱਸਦੀ ਸੀ ਓ ਹਾਏ ਮਰਜਾਣੀ
ਹਾਏ ਅੱਜ ਬਣਿਆ ਮੁਰਗਾ ਰੋਲ੍ਹਾ ਪਾਓਣ ਨਿਆਣੇ
ਚਲ ਏਸ ਬਹਾਨੇ ਹੁਣ ਆਉ ਏਦੀ ਅਕਲ ਟਿਕਾਣੇ
ਚੱਕ ਢੂਈ ਤਾਂ ਨੂੰ ਡੰਡਾ ਬਹੁਤ ਵਰੂਗਾ
.
ਚੋਰੀ-ਚੋਰੀ ਮੈਂ ਤਾਂ ਯਾਰੋ ਗੀਤ ਸੀ ਗਾਓਂਦਾ
ਜਦ ਮੋਕਾ ਮਿਲਦਾ ਉੱਚੀਆਂ ਹੋਕਾਂ ਲਾਓਂਦਾ
ਬੜਾ ਸ਼ੌਂਕ ਅਵੱਲਾ ਸੀ ਓਹ ਉਮਰ ਨਿਆਣੀ
ਸੱਭ ਕਹਿੰਦੇ ਸੀ ਮੈਨੂੰ ਬੋਲ ਕਿਵੇਂ ਬਣਾਓਂਦਾ
ਬਸ ਸੋਚਦੇ ਰਹਿੰਦੇ ਅੱਜ ਕਹਿੜਾ ਕੋਕਾ ਜੜੂਗਾ..
.
ਦੁਪਹਿਰ ਦੇ ਵੇਲੇ ਜਦ ਮੈਂ ਘਰ ਨੂੰ ਆਓਣਾ
ਓ ਅ ਸਾਰਾ ਫਿਰ ਆਪਣੀ ਬੇਬੇ ਨੂੰ ਸੁਣਾਓਣਾ
ਬਾਪੂ ਨੇ ਕਹਿਣਾ ਮੇਰੇ ਨਾਲ ਹੱਥ ਵਟਾ ਲਹਿ
ਚਲ ਪਰ ਪਹਿਲਾਂ ਰੱਜ ਕੇ ਤੂੰ ਰੋਟੀ ਖਾ ਲਹਿ
ਘਰ ਦਾ ਕੰਮ ਤੇਰੇ ਬਾਜੋਂ ਕੋਣ ਕਰੂਗਾ .
.
ਜਦ ਰਾਤ ਹੋ ਜਾਣੀ ਬੇਬੇ ਤੋ ਸੁਣਦਾ ਸੀ ਕਹਾਣੀ
ਮਾਂ ਨੇ ਲੋਰੀਆਂ ਗਾਓਣੀਆਂ ਮੈਨੂੰ ਨੀਂਦ ਆ ਜਾਣੀ
ਸੌਂ ਜਾਣਾ ਮੈਂ ਓਹ ਸਿਰ ਰੱਖ ਸਿਰਹਾਣੇ
ਬੜੇ ਚੇਤੇ ਆਓਂਦੇ ਨੇ ਓਹ ਦਿਨ ਪੁਰਾਣੇ
"ਗੈਰੀ" ਚੇਤੇ ਆਓਂਦੇ ਨੇ ਓਹ ਦਿਨ ਪੁਰਾਣੇ writer Gurwinder Singh.Gerry
 

Attachments

  • school.jpg
    school.jpg
    60.7 KB · Views: 261
Top