ਦਿਲ ਵਿੱਚ ਦਰਦ ਮੁੱਹਬਤ ਦਾ ਜੋ ਡੂੰਘਾ ਹੁੰਦਾ ਜ਼ਾਦ&#26

Jeeta Kaint

Jeeta Kaint @
ਦਿਲ ਵਿੱਚ ਦਰਦ ਮੁੱਹਬਤ ਦਾ
ਜੋ ਡੂੰਘਾ ਹੁੰਦਾ ਜ਼ਾਦਾ ਹੈ,
ਪਿਆਰ ਦਾ ਪਾਗਲਪਨ ਸੀ ਇੱਕ
ਜੋ ਗੂੰਗਾ ਹੁੰਦਾ ਜ਼ਾਦਾ ਹੈ।
ਅੱਖਾਂ ਦੇ ਵਿੱਚ ਰਹਿ ਗਈ ਨਮੀ,
ਦਿਲ ਵਿੱਚ ਟੀਸ ਮੁੱਹਬਤ ਦੀ,
ਬੀਤੀਆ ਯਾਦਾਂ ਦਾ ਇਹ ਸੁੰਮਦਰ
ਜੋ ਡੂੰਘਾ ਹੁੰਦਾ ਜ਼ਾਦਾ ਹੈ,
ਲਾਇਆ ਲਾਰਾ ਸੱਜਣਾ ਦਾ ਇੱਕ
ਜੋ ਗੂੰਗਾ ਹੁੰਦਾ ਜ਼ਾਂਦਾ ਹੈ।
ਬਾਹਾਂ ਵਾਲੇ ਹਾਰ ਸੀ ਹੁੰਦੇ,
ਦੋ ਦਿਲ ਜੋ ਇੱਕ ਸਾਰ ਸੀ ਹੁੰਦੇ,
ਮਨ ਵਿੱਚ ਯਾਦਾਂ ਦਾ ਇਹ ਬਾਜ਼ਾਰ
ਜੋ ਡੂੰਘਾ ਹੁੰਦਾ ਜ਼ਾਂਦਾ ਹੈ,
ਕੀਤਾ ਵਾਅਦਾ ਸੱਜਣਾ ਦਾ ਇੱਕ
ਜੋ ਗੂੰਗਾ ਹੁੰਦਾ ਜ਼ਾਂਦਾ ਹੈ।
ਪਿਆਰ ਕਹਿਣ ਨਾਲ ਪਿਆਰ ਨਈ ਹੁੰਦਾ,
ਕਰ ਕੇ ਪਿਆਰ ਇਨਕਾਰ ਨਈ ਹੁੰਦਾ,
ਸੱਜਣਾ ਦਿੱਤਾ ਫੱਟ ਅਜਿਹਿਆ ਦਿਲ ਨੂੰ
ਜੋ ਡੂੰਘਾ ਹੁੰਦਾ ਜ਼ਾਂਦਾ ਹੈ,
ਮੁੜ ਅਉਣ ਦਾ ਲਾਰਾ ਸੱਜਣਾ ਦਾ ਇੱਕ
ਜੋ ਗੂੰਗਾ ਹੁੰਦਾ ਜ਼ਾਂਦਾ ਹੈ..
 
Back
Top