Dil Jaaniya / Tarlok Singh

→ ✰ Dead . UnP ✰ ←

→ Pendu ✰ ←
Staff member
ਗੱਲ ਨੂ ਘੁਮਾਓਨਾ ਕੋਈ ਤੇਰੇ ਕੋਲੋਂ ਸਿਖ ਲਵੇ,
ਗੱਲ ਨੂ ਘੁਮਾ ਕੇ ਇਓਂ ਨਾ ਸਾਰ ਦਿਲ ਜਾਨੀਆ |

ਸਹੁੰ ਤੇਰੀ ਭੁਲ ਜਾਊਂ ਸਾਹ ਲੈਣੇ ਸੁਹਣਿਆ ਵੇ,
ਦਿਲ ‘ਚੋਂ ਨਾ ਜਾਣਾ ਤੇਰਾ ਪਿਆਰ ਦਿਲ ਜਾਨੀਆਂ |

ਮਾਰਨਾ ਤਾਂ ਗੋਲੀ ਕੋਈ ਜ਼ਹਿਰ ਵਾਲੀ ਦੇ ਜਾ ਆ ਕੇ
ਮੁਖੜਾ ਭੁਆ ਕੇ ਇਓਂ ਨਾ ਮਾਰ ਦਿਲ ਜਾਨੀਆਂ |

ਕਾਹਦੀਆਂ ਮੁਹੱਬਤਾਂ ‘ਚ ਮੁੱਕੀਆਂ ਤਸ੍ਲੀਆਂ ਵੇ,
ਜ਼ਹਿਨ ਵਿਚ ਮੋਏ ਇਕਰਾਰ ਦਿਲ ਜਾਨੀਆਂ |

ਬੋਲ ਯਾ ਨਾ ਬੋਲ ਚੰਨਾ, ਅਖੀਆਂ ਦੇ ਕੋਲ ਵੱਸ
ਦੂਰ ਜਾ ਕੇ ਮਨੋਂ, ਨਾ ਵਿਸਾਰ ਦਿਲ ਜਾਨੀਆਂ |

ਤਾਅਨਿਆਂ ਤੇ ਨਫਰਤਾਂ ਨਾਲ ਭਰ ਦੇਵੀ ਝੋਲ ਭਾਵੇਂ
ਫੇਰ ਵੀ ਹੈ ਤੇਰਾ ਸਤਿਕਾਰ ਦਿਲ ਜਾਨੀਆਂ |

ਇੱਕ ਵਾਰੀ ਮੋੜ ਜਾ ਤੂ ਪਿਆਰ ਵਾਲੀ ਤੱਕਣੀ ਨਾਲ
ਅਖੀਆਂ ਨੂ ਅਖੀਆਂ ਦਾ ਪਿਆਰ ਦਿਲ ਜਾਨੀਆਂ |

ਪਿਆਰ ਦਿਆਂ ਮਾਰਿਆਂ ਨੂ ਮਨੋਂ ਨਹੀਂ ਵਿਸਾਰਦੇ ਵੇ,
ਹਾੜਾ ਸਾਨੂ ਮਨੋਂ ਨਾ ਵਿਸਾਰ ਦਿਲ ਜਾਨੀਆਂ |
 
Thread starter Similar threads Forum Replies Date
M Dil Daleer Si Punjabi Poetry 0
M Dil Di Gal Punjabi Poetry 0
4 Dil Yaaran De Punjabi Poetry 0
Jaswinder Singh Baidwan Ohdi deed lyi dil ajj wi ae kaahla we... Punjabi Poetry 0
N Sajjan Dil De Sheeshe Vich Punjabi Poetry 0
Similar threads





Top