Dil da ki hai

ਸੱਜਣਾਂ ਬਾਅਦੋਂ ਰੋ-ਰੋ ਕੇ,
ਵਕਤ ਲੰਘਾਉਂਣਾ ਪੈਂਦਾ ਏ..
ਦਿਲ ਦਾ ਕੀ ਹੈ,
ਦਿਲ ਤਾਂ ਚੰਦਰਾ ਲਾਉਂਣਾ ਹੀ ਪੈਂਦਾ ਏ..||

ਦੇਕੇ ਝੂਠ-ਤਸੱਲੀਆਂ,
ਆਪਣਾਂ ਮਨ ਸਮਝਾ ਲਈ ਦਾ..
ਬਦੋਸ਼ੇ ਹਾਂ ਦੋਸ਼ ਸਾਰਾ,
ਆਪਣੇਂ ਸਿਰ ਲਾ ਲਈ ਦਾ..
ਲੋਕਾਂ ਕੋਲੋਂ ਦਿਲ ਦਾ ਦਰਦ,
ਛੁਪਾਉਂਣਾਂ ਪੈਂਦਾ ਏ..
ਦਿਲ ਦਾ ਕੀ ਹੈ,
ਦਿਲ ਤਾਂ ਚੰਦਰਾ ਲਾਉਂਣਾ ਹੀ ਪੈਂਦਾ ਏ..||

ਅਰਮਾਨਾਂ ਨੂੰ ਦਿਲ ਵਿੱਚ ਦੱਬ ਕੇ,
ਚੁੱਪ ਹੋ ਜਾਈ ਦਾ..
ਆਪਣੇ ਰੋਣੇ ਰੋਕੇ ਨਹੀਂਓ,
ਜੱਗ ਹਸਾਈ ਦਾ..
ਝੂਠੇ ਹਾਸੇ ਹੱਸ ਕੇ,
ਦਿਲ ਪਰਚਾਉਂਣਾਂ ਪੈਂਦਾ ਏ..
ਦਿਲ ਦਾ ਕੀ ਹੈ,
ਦਿਲ ਤਾਂ ਚੰਦਰਾ ਲਾਉਂਣਾ ਹੀ ਪੈਂਦਾ ਏ..||

ਜਿੰਦ ਸਾਡੀ ਜਾਂਦੀ-ਜਾਂਦੀ,
ਆ ਕੇ ਰੋਕ ਲਈਂ..
ਕੀ ਘਾਟੇ ਕੀ ਵਾਧੇ,
ਜਿੰਦੇ ਬਹਿ ਕੇ ਸੋਚ ਲਈਂ..
ਮਰਦੇ ਦਮ ਤੱਕ ਸੱਜਣਾਂ ਨੂੰ,
ਅਜਮਾਉਂਣਾਂ ਪੈਂਦਾ ਏ..
ਦਿਲ ਦਾ ਕੀ ਹੈ,
ਦਿਲ ਤਾਂ ਚੰਦਰਾ ਲਾਉਂਣਾ ਹੀ ਪੈਂਦਾ ਏ..|
 
Top