Definitely Maybe

*Sippu*

*FrOzEn TeARs*
^^na




dila tu barra changa eh ..
loki fer ve azmaa ke dekhde ne
shahi sikke te mohar beshak hove
fer ve lok tankaa ke dekhde ne
 
N

[NagRa]

Guest
ਤੈਨੂੰ ਪਤਾ ਨਹੀਂ ਹੈ ਹਾਲੇ
ਮੁਹੱਬਤ ਦਾ ਕੀ ਮਤਲਬ
ਮਰ ਕੇ ਵੀ ਕਹਿਣਾ ਪੈਂਦਾ
ਮੈਂ ਜਿਊਂਦਾ ਹਾਂ
< ਸੂਹੇ ਅੱਖਰ - ਉਹ ਆਖਦੀ ਹੈ
 
N

[NagRa]

Guest
ਤੂੰ ਝੂਠ ਬੋਲ ਦੇਵੀ
ਮੈਂ ਵਿਸ਼ਵਾਸ ਕਰ ਲੈਣਾ
ਹੋਰ ਮੁਹੱਬਤ ਕੀ ਹੁੰਦੀ ਹੈ

< ਸੂਹੇ ਅੱਖਰ - ਉਹ ਆਖਦੀ ਹੈ
 
N

[NagRa]

Guest
ਮੈਂ ਤਾਂ ਰੱਬ ਨੂੰ ਮੰਨਦਾ ਹਾਂ
ਪਤਾ ਕਿਉ ?
ਇੱਕ ਦਿਨ ਕਿਹਾ ਸੀ ਮੈਂ ਰੱਬ ਨੂੰ
ਮੇਰੇ ਹਿੱਸੇ ਦੀ ਸਾਰੀ ਖੁਸ਼ੀ ਤੈਨੂੰ ਦੇ ਦਵੇ

ਤੇ ਸੱਚੀ ਉਸਤੋ ਬਾਅਦ
ਮੈਂ ਕਦੇ ਵੀ ਹੱਸਿਆ ਨਹੀਂ

ਸੂਹੇ ਅੱਖਰ - ਉਹ ਆਖਦੀ ਹੈ
 

*Sippu*

*FrOzEn TeARs*
ਅਵਲ ਹਮਦ ਸੁਣਾ ਇਲਾਹੀ, ਜੋ ਮਾਲਕ ਹਰ ਹਰ ਦਾ,
ਉਸ ਦਾ ਨਾਮ ਚਿਤਾਰਨ ਵਾਲਾ, ਕਿਸੇ ਮੈਦਾਨ ਨਾ ਹਰਦਾ ।

ਮੈਂ ਅੰਨ੍ਹਾ ਤੇ ਤਿਲ੍ਹਕਣ-ਰਸਤਾ, ਕਿਓਂਕਰ ਰਹੇ ਸਮ੍ਹਾਲਾ
ਧੱਕੇ ਦੇਵਣ ਵਾਲੇ ਬਹੁਤੇ, ਤੂੰ ਹਥ ਪਕੜਨ ਵਾਲਾ ...

|| ਮੀਆਂ ਮੁਹੰਮਦ ਬਖ਼ਸ਼ ||
 
N

[NagRa]

Guest
ਮੁਹੱਬਤ ਕਰਨ ਤੋ ਪਹਿਲਾ
ਆਦਮੀ, ਆਦਮੀ ਨਹੀ ਹੁੰਦਾ
ਮੁਹੱਬਤ ਕਰਨ ਤੋ ਬਾਅਦ
ਆਦਮੀ, ਆਦਮੀ ਨਹੀ ਰਹਿੰਦਾ

~ਸੂਹੇ ਅੱਖਰ - ਉਹ ਆਖਦੀ ਹੈ
 
N

[NagRa]

Guest
ਇਹ ਦੁਨੀਆ ਹੈ, ਤੇ ਏਥੇ ਸਾਡੀ ਮਰਜੀ
ਸਿਰਫ ਮਰਨ ਵੇਲੇ ਹੀ ਪੁੱਛੀ ਜਾਂਦੀ ਹੈ

~ ਸੂਹੇ ਅੱਖਰ - ਉਹ ਆਖਦੀ ਹੈ
 
N

[NagRa]

Guest
ਜ਼ਹਿਰ ਦੀਆ ਬਹੁਤ ਕਿਸਮਾਂ ਹਨ
ਕਈ ਵਾਰ ਇੰਤਜ਼ਾਰ
ਉਡੀਕ ਤੋ ਜ਼ਹਿਰ ਵਿਚ ਬਦਲਦਾ ਹੈ
ਤੇ ਸਾਡੇ ਕੁੱਝ ਸਾਹ
ਸਾਨੂੰ ਹੀ ਖਾ ਪੀ ਕੇ ਮਰ ਜਾਂਦੇ ਹਨ

~ ਸੂਹੇ ਅੱਖਰ - ਉਹ ਆਖਦੀ ਹੈ
 
N

[NagRa]

Guest
ਮੁਹੱਬਤ ਦੀ ਕੀਮਤ ਉਹਨੀਂ ਕੁ ਹੁੰਦੀ ਹੈ
ਜਿਨੀ ਕੁ ਕਰ ਪਾਉਂਦੇ ਹਾਂ
ਸ਼ਬਦਾਂ ਦੀ ਕੀਮਤ ਉਹਨੀਂ ਕੁ ਹੁੰਦੀ ਹੈ
ਜਿੰਨੇ ਕੁ ਸਮਝ ਪਾਉਂਦੇ ਹਾਂ

~ ਸੂਹੇ ਅੱਖਰ - ਉਹ ਆਖਦੀ ਹੈ
 
N

[NagRa]

Guest
'ਕੀ ਹਾਲ ਹੈ'
ਕਿੰਨਾ ਦੁਨੀਆਦਾਰ ਸਵਾਲ ਹੈ
ਕੀ ਤੈਨੂੰ ਨਹੀ ਪਤਾ
ਕੋਈ ਵੀ ਬਿਨਾਂ ਕਿਸੇ ਦੇ
ਕਿਸ ਹਾਲ ਚ ਹੁੰਦਾ ਹੈ

~ ਸੂਹੇ ਅੱਖਰ - ਉਹ ਆਖਦੀ ਹੈ
 
N

[NagRa]

Guest
ਪਾਣੀ ਵੀ ਹੈ ਡੁੱਲਦਾ
ਸੁਪਨੇ ਵੀ ਹੈ ਤਰਦੇ
ਸਾਰੇ ਨੈਣ ਪਰ ਰਾਵੀ ਤੇ ਝਨਾਬ ਨਹੀਂ ਹੁੰਦੇ

ਮਾੜੀ ਮਾੜੀ ਗੱਲ ਤੇ ਰੁਸਿੱਆ ਨਾ ਕਰ ਤੂੰ
ਸਾਰਿਆ ਸਵਾਲਾਂ ਦੇ ਜਵਾਬ ਨਹੀ ਹੁੰਦੇ

~ ਸੂਹੇ ਅੱਖਰ - ਉਹ ਆਖਦੀ ਹੈ
 
N

[NagRa]

Guest
ਗਿਆਨ ਮੁਹੱਬਤ ਤੇ ਜ਼ਹਿਰ ਕਿਸੇ ਕਿਸੇ ਦੇ ਪਚਦੇ ਹਨ
ਕੁੱਝ ਚੀਕਣ ਲੱਗਦੇ ਹਨ, ਕੁੱਝ ਤੜਫਣ ਲੱਗਦੇ ਹਨ
ਬਾਕੀ ਮਰ ਜਾਂਦੇ ਹਨ

~ ਸੂਹੇ ਅੱਖਰ - ਉਹ ਆਖਦੀ ਹੈ
 
N

[NagRa]

Guest
ਏਹੀ ਤਾਂ ਹੋਇਆ ਨਹੀ, ਕੀ ਤੈਨੂੰ ਭੁੱਲ ਸਕਦਾ
ਇਹਨਾਂ ਹੀ ਹੋਇਆ ਹੈ, ਤੇਰੇ ਯਾਦ ਨਾ ਰਹਿ ਸਕਿਆ

~ ਸੂਹੇ ਅੱਖਰ - ਉਹ ਆਖਦੀ ਹੈ
 
N

[NagRa]

Guest
ਉਦਾਸ ਵਿਆਕਤੀ ਦੇ ਬਾਹਰ ਚੁੱਪ ਤੇ ਅੰਦਰ ਤੂਫਾਨ ਝੂਲਦੇ ਹਨ

~ ਨਰਿੰਦਰ ਸਿੰਘ ਕਪੂਰ
 
Top