Dastaan-E-Punjab

BaBBu

Prime VIP
ਨਸ਼ਿਆਂ ਨੇ ਖਾਧਾ ਪੁੱਤਾਂ ਨੂੰ
ਪ੍ਰਦੂਸ਼ਣ ਖਾ ਗਿਆ ਰੁੱਤਾਂ ਨੂੰ
ਜੱਟਾਂ ਨੂੰ ਖਾ ਲਿਆ ਕਰਜੇ ਨੇ
ਗੀਤਾਂ ਨੇ ਚੱਕ ਲਿਆ ਮੁੱਛਾਂ ਨੂੰ
ਲੋੜਾਂ ਨੂੰ ਤਰੱਕੀ ਖਾ ਗਈ ਏ
ਕੁੜੀ ਮਾਰ ਖਾ ਗਏ ਕੁੱਖਾਂ ਨੂੰ
ਹੁਣ ਝੜੀ ਸਾਉਣ ਦੀ ਲੱਗੇ ਨਾ
ਅਸੀੰ ਵੱਢਕੇ ਬਹਿ ਗਏ ਰੁੱਖਾਂ ਨੂੰ
ਕਦੇ ਰਾਜ ਖਾਲਸਾ ਕਰਦਾ ਸੀ
ਹੁਣ ਅੱਡਦੇ ਫਿਰਦੇ ਬੁੱਕਾਂ ਨੂੰ
ਜੀ ਐਸ ਟੀ ਲਾਤੀ ਲੰਗਰ ਤੇ
ਸਰਕਾਰ ਨਾਂ ਵੇਖੇ ਭੁੱਖਾਂ ਨੂੰ
ਮੱਤ ਮਾਰੀ ਕੌਮ ਦੀ ਵਹਿਮਾਂ ਨੇ
' ਅੋਰਤ' ਫਿਰੇ ਬਚਾਉਂਦੀ ਗੁੱਤਾਂ ਨੂੰ
 
Top