Darde ha

ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ
ਡਰਦੇ ਹਾਂ,
ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
" ਓਹ ਮੇਰੀ ਰੂਹ ਦਾ ਹਿੱਸਾ ਏਂ ਸ਼ਰੇਆਮ ਕਹਿਣ ਤੋਂ ਡਰਦੇ ਹਾਂ,
ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,
ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,
ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾਂ
 
Top