ਦਰਦ ਕਲਮ ਰਾਹੀਂ ਮੈਂ......

ਯਾਦਾਂ ਤੇਰੀਆਂ ਜੱਦ ਵੀ ਫੇਰਾ ਪੋੰਦੀਆਂ ਨੇ
ਦਰਦ ਕਲਮ ਰਾਹੀਂ ਮੈਂ ਸਫਿਆਂ ਤੇ ਉਤਾਰ ਦੇਨਾ
ਖ੍ਯਾਲਾਂ ਵਿੱਚ ਤੇਰੇ ਮੇਰੀਆਂ ਲੰਘਣ ਦਿਨ ਰਾਤਾਂ
ਰੋਜ਼ ਆਸਾਂ ਦਾ ਮਹਲ ਨਵਾਂ ਕੋਈ ਉਸਾਰ ਦੇਨਾ
ਚਾਵਾਂ ਨੰਗੇ ਸਿਰ ਈ ਮੇਰੀਆਂ ਰੇਹਂਦੀਆਂ ਸੀ
ਨਿੱਤ ਸਿਰ ਢਕਨੇ ਨੂੰ ਹਥੀਂ ਮੈਂ ਦਸਤਾਰ ਦੇਨਾ
ਹਾਸੇ ਹਾਜਰੀ ਬੁੱਲਿਆਂ ਤੇ ਹੁਣ ਲੋੰਦੇ ਨਹੀਂ
ਗੰਮ ਇੱਕਠੇ ਐਨੇ ਨਾ ਕਦੇ ਉਧਾਰ ਦੇਨਾ
ਉਂਝ ਦਿਲ ਤਾਂ ਲਗਦਾ ਨਹੀਂ ਰੰਗਲੀ ਦੁਨਿਯਾ ਤੇ
ਆਪੇ ਕਰਕੇ ਗਲਤੀ ਆਪੇ ਮੈਂ ਸੁਧਾਰ ਦੇਨਾ
ਲਿਖਣਾ ਚੋਹਨਾ ਅਲਫਾਜ਼ ਕੁਝ ਤਿਖੇ ਮੈਂ
ਰੋਜ਼ ਲਿਖ ਕੇ ਦਿਲ ਦੀਆਂ ਅਖਰਾਂ ਨੂੰ ਮੈਂ ਧਾਰ ਦੇਨਾ

ਯਾਦਾਂ ਤੇਰੀਆਂ ਜੱਦ ਵੀ ਫੇਰਾ ਪੋੰਦੀਆਂ ਨੇ
ਦਰਦ ਕਲਮ ਰਾਹੀਂ ਮੈਂ ਸਫਿਆਂ ਤੇ ਉਤਾਰ ਦੇਨਾ.............

"ਬਾਗੀ"
 
Back
Top