Dagebaaz ( ਦਗੇਬਾਜ਼ )

Arun Bhardwaj

-->> Rule-Breaker <<--
ਦਗੇਬਾਜ਼ ਚਿਹਰਿਆਂ ਦੇ ਦਿਲਾਂ ਚੋਂ ਵਫਾ ਭਾਲਦੇ ਰਹੇ
ਸੌਦੇ ਕਰਕੇ ਘਾਟੇ ਦੇ ,ਜਿੰਦਗੀ ਚੋਂ ਨਫ਼ਾ ਭਾਲਦੇ ਰਹੇ
ਸ਼ਹਿਰ ਉਸਦੇ ਜਾਕੇ ਉਸਨੂੰ ਭਾਲਣ ਦੀ ਕੋਸ਼ਿਸ਼ ਕੀਤੀ
ਮੁੜਦੇ ਹੋਏ ਗਵਾਚਿਆ ਖੁਦ ਦਾ ਹੀ ਪਤਾ ਭਾਲਦੇ ਰਹੇ
ਯਾਰ,ਪਿਆਰ,ਖੁਸ਼ੀਆਂ,ਕਿਸ ਕਰਕੇ ਜਿੰਦਗੀ ਜਿਉਂਦੇ ?
ਸਾਰੀ ਉਮਰ ਬਸ ਇਸ ਜੀਣ ਦੀ ਵਜਾਹ ਭਾਲਦੇ ਰਹੇ
ਕਿਉਂ ਉਸਦੇ ਦਿਲਦੀ ਕੰਧ ਤੋਂ ਟੁੱਟੇ ਸ਼ੀਸ਼ੇ ਵਾਂਗੂੰ ਉੱਤਰੇ
ਪਲ ਪਲ ਆਪਣੇ ਇਸ਼ਕ 'ਚੋ ਐਸੀ ਖਤਾ ਭਾਲਦੇ ਰਹੇ
ਜਿਸ ਦੇ ਉੱਤੇ ਉੱਕਰਿਆ ਹੋਵੇ ਨਾਮ ਲਾਲੀ ਅੱਪਰੇ ਦਾ
ਉਸਦੇ ਸਾਹਾਂ ਦੀ ਕਿਤਾਬ ਦਾ ਐਸਾ ਸਫਾ ਭਾਲਦੇ ਰਹੇ
written by.. ਲਾ ਲੀ ਅੱ ਪ ਰਾ ( Lally Apra )
 
Top