Daddy Cool Munde Fool Movie Review,Box Office Collection

[JUGRAJ SINGH]

Prime VIP
Staff member


Originally Posted by Jagbani
ਸਪੀਡ ਰਿਕਾਰਡਜ਼' ਦੇ ਬੈਨਰ ਹੇਠ ਰਿਲੀਜ਼ ਹੋਈ ਨਵੀਂ ਫ਼ਿਲਮ 'ਡੈਡੀ ਕੂਲ, ਮੁੰਡੇ ਫੂਲ' ਪਰਵਾਰਕ ਫ਼ਿਲਮ ਹੋਣ ਦੇ ਨਾਲ ਨਾਲ ਹਾਸਰਸ ਨਾਲ ਲਬਰੇਜ਼ ਅਜਿਹੀ ਫ਼ਿਲਮ ਹੈ, ਜਿਹੜੀ ਹਰ ਦਸ ਸੈਕਿੰਡ ਬਾਅਦ ਹੱਸਣ ਲਈ ਮਜਬੂਰ ਕਰਦੀ ਹੈ। ਫ਼ਿਲਮ ਦੀ ਕਹਾਣੀ ਪਰਵਾਰਕ ਉਲਝਣ ਨਾਲ ਜੁੜੀ ਹੋਈ ਹੈ। ਜਿਸ ਵਿੱਚ ਜਸਵਿੰਦਰ ਸਿੰਘ ਭੱਲਾ ਪਿਤਾ ਦੀ ਭੂਮਿਕਾ ਵਿੱਚ ਹੈ। ਫ਼ਿਲਮ ਵਿੱਚ ਉਸ ਦਾ ਨਾਂ ਪਰਮਿੰਦਰ ਸਿੰਘ ਪੱਪੀ ਹੈ, ਜਿਹੜਾ ਕੱਪੜੇ ਦਾ ਵਪਾਰ ਕਰਦਾ ਹੈ, ਪਰ ਉਸ ਦੇ ਦੋਨੋਂ ਪੁੱਤਰ ਅਮਰਿੰਦਰ ਗਿੱਲ ਤੇ ਹਰੀਸ਼ ਵਰਮਾ ਨਿਖੱੱਟੂ ਹਨ। ਦੋਹੇਂ ਮਸਤੀਆਂ ਕਰਦੇ ਹਨ। ਫ਼ਿਲਮ ਵਿੱਚ ਜਸਵਿੰਦਰ ਭੱਲਾ ਦਾ ਕਿਰਦਾਰ ਏਨਾ ਸ਼ਾਨਦਾਰ ਹੈ ਕਿ ਜੇ ਇਹ ਕਹਿ ਲਿਆ ਜਾਏ ਕਿ ਉਸੇ ਕਰਕੇ ਫ਼ਿਲਮ ਸੁਪਰਹਿੱਟ ਸਾਬਤ ਹੋਈ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਏਗੀ। ਅਮਰਿੰਦਰ ਗਿੱਲ ਇਸ ਤੋਂ ਪਹਿਲਾਂ ਸਮਾਜਿਕ ਸਰੋਕਾਰਾਂ ਵਾਲੀਆਂ ਕਈ ਫ਼ਿਲਮਾਂ ਕਰਕੇ ਸਥਾਪਤ ਹੋ ਚੁੱਕਾ ਹੈ। ਹਰੀਸ਼ ਵਰਮਾ ਦੀ ਅਦਾਕਾਰੀ ਪਾਏਦਾਰ ਹੈ, ਜਿਸ ਨੇ ਅਮਰਿੰਦਰ ਗਿੱਲ ਦਾ ਬਾਖੂਬੀ ਸਾਥ ਦਿੱਤਾ। ਜਸਵਿੰਦਰ ਭੱਲਾ ਦੀ ਕਾਲਜ ਦੀ ਦੋਸਤ ਦੇ ਰੂਪ ਵਿੱਚ ਅਮਰ ਨੂਰੀ ਨੇ ਲਾਜਵਾਬ ਅਦਾਕਾਰੀ ਕੀਤੀ ਹੈ ਤੇ ਫ਼ਿਲਮ ਦੀਆਂ ਦੋਹੇਂ ਹੀਰੋਇਨਾਂ ਯੁਵਿਕਾ ਚੌਧਰੀ ਤੇ ਇਹਾਨਾ ਢਿੱਲੋਂ ਨੇ ਵੀ ਸੋਹਣਾ ਕੰਮ ਕੀਤਾ ਹੈ। ਰਾਣਾ ਰਣਬੀਰ ਤੇ ਉਪਾਸਨਾ ਸਿੰਘ ਦੇ ਹਿੱਸੇ ਭਾਵੇਂ ਥੋੜ੍ਹਾ ਕੰਮ ਆਇਆ ਹੈ, ਪਰ ਉਹ ਪ੍ਰਭਾਵ ਛੱਡਣ ਵਿਚ ਸਫ਼ਲ ਹੁੰਦੇ ਹਨ। ਇਸੇ ਤਰ੍ਹਾਂ ਕਰਮਜੀਤ ਅਨਮੋਲ ਫ਼ਿਲਮ ਦੀ ਜਿੰਦ ਜਾਨ ਬਣ ਕੇ ਉੱਭਰਿਆ ਹੈ।
ਤਸੱਲੀ ਦੀ ਗੱਲ ਹੈ ਕਿ ਪੰਜਾਬੀ ਵਿੱਚ ਲਗਾਤਾਰ ਵੱਡੇ ਪੱਧਰ 'ਤੇ ਫ਼ਿਲਮਾਂ ਬਣ ਰਹੀਆਂ ਨੇ, ਜਿਨ੍ਹਾਂ ਵਿਚ ਹਾਸਰਸ ਪ੍ਰਧਾਨ ਫ਼ਿਲਮਾਂ ਕਾਮਯਾਬ ਵੀ ਹੋ ਰਹੀਆਂ ਹਨ।
ਇਸ ਸਭ ਪਿੱਛੇ ਫ਼ਿਲਮ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਦਾ ਨਿਰਦੇਸ਼ਨ ਹੈ, ਜਿਸ ਨੇ ਫ਼ਿਲਮ ਨਾਲ ਵਧੀਆ ਨਿਆਂ ਕੀਤਾ। ਫ਼ਿਲਮ ਵਿੱਚ ਹਰ ਸਹੀ ਥਾਂ 'ਤੇ ਹੀ ਗੀਤ ਫਿੱਟ ਕੀਤੇ ਗਏ ਹਨ ਤੇ ਕਿਤੇ ਵੀ ਇੰਜ ਨਹੀਂ ਜਾਪਦਾ ਕਿ ਬੇਲੋੜਾ ਗੀਤ ਦਰਜ ਕੀਤਾ ਗਿਆ ਹੈ। 'ਸਪੀਡ ਰਿਕਾਡਰਜ਼' ਦੀ ਪੂਰੀ ਟੀਮ ਦੀ ਮਿਹਨਤ ਨੇ ਹੀ ਇਸ ਫ਼ਿਲਮ ਨੂੰ ਸਫ਼ਲਤਾ ਦੇ ਮੁਕਾਮ ਤੱਕ ਪੁਚਾਇਆ ਹੈ।​




Box Office Collections
Daddy Cool Munde Fool registers Bumper 1st Day Opening - 50 Lacs Collection Only In Punjab
Day 2 Collections : 72 Lacs [India only]




 
Top