Chitte Ne Kha Liya

  • Thread starter userid97899
  • Start date
  • Replies 1
  • Views 563
U

userid97899

Guest
ਬਾਰਵੀਂ ਚੌੰ ਚੰਗੇ ਨੰਬਰਾਂ ਨਾਲ ਹੋਇਆ ਪਾਸ ਸੀ
ਪੱੁਤ ਚੰਗੇ ਅਹੁੱਦੇ ਲੱਗੂ ਮਾਪਿਆਂ ਨੂੰ ਪੂਰੀ ਆਸ ਸੀ
ਨਵਾਂ ਨਵਾਂ ਕਾਲਜ ਚ ਫਿਰਦਾ ਸੀ ਉੱਡਿਆ ਉਹ
ਨਸ਼ੇ ਦੇ ਸੌਦਾਗਰਾਂ ਨੇ ਪੰਜਾ ਪਾ ਲਿਆ
ਮਾਂ ਨੇ ਘਰੋਂ ਤੋਰਿਆ ਸੀ ਕਾਲਾ ਟਿੱਕਾ ਲਾ ਕੇ
ਨਜ਼ਰੋਂ ਤਾਂ ਬਚ ਗਿਆ ਪਰ ਚਿੱਟੇ ਨੇ ਖਾ ਲਿਆ


ਔਲਾਦ ਦੇ ਭਵਿੱਖ ਵਾਲੀ ਰੀਝ ਪਾਲ ਕੇ
ਬੁੱਢੇ ਪਿਉ ਨੇ ਖੇਤਾਂ ਵਿੱਚ ਹੱਡ ਗਾਲ ਤੇ
ਉਹਨੇ ਬਾਪੂ ਦਾ ਪਸੀਨਾ ਗਾੜਾ ਟੀਕਿਆਂ ਦੇ ਰਾਂਹੀ
ਨਾੜਾਂ ਚ ਲੰਘਾ ਲਿਆ
ਮਾਂ ਨੇ ਘਰੋਂ ਤੋਰਿਆ ਸੀ ਕਾਲਾ ਟਿੱਕਾ ਲਾ ਕੇ
ਨਜ਼ਰੋਂ ਤਾਂ ਬਚ ਗਿਆ ਪਰ ਚਿੱਟੇ ਨੇ ਖਾ ਲਿਆ


ਫੂਕ ਕੇ ਜਵਾਨੀਆਂ ਨੂੰ ਅੱਗ ਸੇਕਦੇ
ਲਾਲ ਬੱਤੀ ਲਾ ਕੇ ਨਸ਼ੇ ਰਹਿਣ ਵੇਚਦੇ
ਰਾਜ ਨਹੀਂ ਸੇਵਾ ਵਾਲਿਆੰ ਨੇ ਸਿਰੇ ਲਾਤੀ
ਕਿਹੋ ਜਿਹਾ ਵਪਾਰ ਚੰਦਰਾ ਚਲਾ ਲਿਆ
ਮਾਂ ਨੇ ਘਰੋਂ ਤੋਰਿਆ ਸੀ ਕਾਲਾ ਟਿੱਕਾ ਲਾ ਕੇ
ਨਜ਼ਰੋਂ ਤਾਂ ਬਚ ਗਿਆ ਪਰ ਚਿੱਟੇ ਨੇ ਖਾ ਲਿਆ


ਅਸੀਂ ਚਰਖੜੀਆੰ ਤੇ ਚੜੇ ਬਚਗੇ ਰੰਬੀ ਤੌੰਂ ਗਏ ਟੁੱਕੇ ਨਹੀੰ
ਆਰਿਆੰ ਦੇ ਚੀਰੇ ਹੋਏ ਦੁੱਗਣੇ ਸੂਲੀਆੰ ਤੇ ਟੰਗੇ ਮੱੁਕੇ ਨਹੀਂ
ਅੱਜ ਲੱਗਦੈ ਨਸ਼ੇ ਨੇ ਮੇਰੀ ਕੌਮ ਦੀ ਹੈ ਹੋਂਦ ਨੂੰ ਵਖ਼ਤ ਪਾ ਲਿਆ
ਮਾਂ ਨੇ ਘਰੋਂ ਤੋਰਿਆ ਸੀ ਕਾਲਾ ਟਿੱਕਾ ਲਾ ਕੇ
ਨਜ਼ਰੋਂ ਤਾਂ ਬਚ ਗਿਆ ਪਰ ਚਿੱਟੇ ਨੇ ਖਾ ਲਿਆ


ਆਉਣ ਵਾਲੀ ਪੀੜ੍ਹੀ ਦੀਆਂ ਕਰ ਬਰਬਾਦੀਆਂ
ਐਹੋ ਜਿਹੀਆਂ ਕੀ ਨੇ ਅੱਗ ਲਾਉਣੀਆਂ ਅਜ਼ਾਦੀਆਂ
ਉੱਠੋ ਜਾਗੋ ਕੱਖ ਬਚਣਾ ਨੀ ਪਾਲੀਏ
ਜੇ ਮੌਕਾ ਹੱਥ ਚੌਂ ਗਵਾ ਲਿਆ
ਮਾਂ ਨੇ ਘਰੋਂ ਤੋਰਿਆ ਸੀ ਕਾਲਾ ਟਿੱਕਾ ਲਾ ਕੇ
ਨਜ਼ਰੋਂ ਤਾਂ ਬਚ ਗਿਆ ਪਰ ਚਿੱਟੇ ਨੇ ਖਾ ਲਿਆ
। ਸਤਨਾਮ ਪਾਲੀਆ
 
Top