China Made Mobiles (in punjabi)

*Amrinder Hundal*

Hundal Hunterz
ਚਾਇਨਾ ਜਿਸ ਦੀਆ ਇਲੈਕਟ੍ਰੋਨਿਕ ਵਸਤਾ ਨੇ ਮਾਰਕਿਟ ਵਿੱਚ ਦਾਮਪੱਖੋ ਘੱਟ ਹੋਣ ਕਾਰਣ ਪਹਿਲਾ ਹੀ ਆਪਣੀ ਧਾਕ ਜਮਾ ਰੱਖੀ ਸੀ , ਫੋਨ ਨਿਰਮਾਣ ਵਿੱਚ ਮੇਡ ਫਿਨਲੈਂਡ ਦਾ ਪੱਤਾ ਸਾਫ ਕਰਦੇ ਹੋਏ ਚਾਇਨਾ ਹੁਣ ਇਸ ਮਾਰਕਿਟਵਿੱਚ ਵੀ ਪੁਰਣ ਕਾਬਜ ਹੁੰਦੀ ਨਜਰ ਆ ਰਹੀ ਹੈ.
ਇਕ ਸਰਵੈ ਮੁਤਾਬਿਕ ਚਾਇਨਾ ਵਿੱਚ ਇਲੈਕਟ੍ਰੋਨਿਕ ਉਤਪਾਦ ਨਾਲ ਸਬੰਧਿਤ ਹੋਣ ਵਾਲੀ ਹਰ ਤੀਸਰੀ ਵਸਤੂ ਮੋਬਾਇਲ ਹੈ, ਜਿਵੇ ਤਾ ਹੁਣ ਚਾਇਨਾ ਵਿੱਚ ਮੋਬਾਇਲ ਉਤਪਾਦ ਦਾ ਹੜ ਹੀ ਆਹ ਗਿਆ ਹੈ , ਤੇ ਇਸ ਵਕਤ ਦੁਨਿਆ ਵਿੱਚ ਲਗਭਗ 600 ਮਿਲੀਅਨ ਫੋਨ ਚਾਇਨਾ ਮੇਡ ਚੱਲ ਰਹੇ ਨੇ..ਤੇ ਕੁਝ ਪ੍ਰਮੁੱਖ ਚਾਈਨਿਜ ਮੋਬਾਇਲ ਨਿਰਮਾਤਾ ਕੰਪਨੀਆ ਨੇ :-
BBK Electronics , Dopod , Haier, Huawei , Kejian , Konka Group , Legend Group , Lenovo , Ningbo
Bird , TCL Corporation , Yulong ,ZTE,Nokia China , NIVS China ,MotorolaChina ,Samsung Electronics
China , LG China , Sony Ericsson China ,Apple Inc. China (iPhone is available from 2009 for China ) ,
Sharp Corporation China , Philips China , BlackBerry China ਆਦਿ
ਕਿਉ ਕਿ ਚਾਇਨਾ ਦਾ ਮੋਬਾਇਲ ਕਾਰੋਬਾਰ ਜਿਆਦਾ ਤਰ ਹੋਰਾ ਦੇਸ਼ਾ ਤੇ ਟਿਕਿਆ ਹੋਇਆ ਹੈ ਜਿਸ ਲਈ ਵੱਖ-ਵੱਖ ਦੇਸ਼ਾ ਤੋ ਆਰਡਰ ਲਏ ਜਾਦੇ ਨੇ ਲੋੜ ਮੁਤਾਬਿਕ ਸ਼ਿਪਿਂਗ ਕੀਤੇ ਜਾਦੇ ਨੇ, ਪਰ ਹੁਣ ਹਾਲ ਇਹ ਹੈ ਕਿ ਚਾਇਨਾ ਦੇ ਵਿੱਚ ਮੋਬਾਇਲ ਦਾ ਉਤਪਾਦ ਜਿਆਦਾ ਤੇ ਨਿਰਯਾਤ ਘੱਟ ਹੁੰਦਾ ਨਜਰ ਆ ਰਿਹਾ ਹੈ.
ਭਾਵ ਕਿ ਜਿਨਾ ਮੋਬਾਇਲ ਇਸ ਵਕਤ ਚਾਇਨਾ ਬਣਾ ਰਿਹਾ ਹੈ ਉਸ ਲਈ ਲੋੜ ਮੁਤਾਬਿਕ ਆਰਡਰ ਬੁੱਕ ਕਰਣੇ ਹੁਣ ਵੱਸੋ ਬਾਹਰ ਹੋਰਰਹੇ ਨੇ , ਤੇ ਫਿਲਹਾਲ ਹੁਣ ਮੋਬਾਇਲ ਚਾਇਨਾ ਵਿੱਚ ਹੀ ਆਲੂਆ ਦੇ ਭਾਅ ਵੇਚੇ ਜਾ ਰਹੇ ਨੇ ਜਿਵੇ ਕਿ ਹੇਠਾ ਤਸਵੀਰ ਵਿੱਚ ਵਿਖਾਇਆ ਗਿਆ ਹੈ , ਜੋ ਕਿ ਚਾਇਨਾ ਦੇ ਇਕ ਸ਼ਹਿਰ ਬਿਜਿਂਗ ਦੀ ਫੋਨ ਮਾਰਕਿਟਦਾ ਹੈ ਜਿਸ ਵਿੱਚ ਦੁਕਾਨਦਾਰਾ ਨੁੰ ਮੋਬਾਇਲ ਦਾ ਢੇਰ ਲਗਾ ਕੇ ਆਲੂਆ ਦੇ ਭਾਅ ਵੇਚਦੇ ਵਿਖਾਇਆ ਗਿਆ ਹੈ, ਕਿਉ ਬੇਕਦਰੀ ਹੋ ਰਹੀ ਹੈ ਮੋਬਾਇਲ ਕਿਂਗ (ਚਾਇਨਾ) ਦੀ ਮੋਬਾਇਲ ਮਾਰਕਿਟ ਦੀ !!
 
Top