Lyrics c0llegE d@yzz

sss_rc

Member
ਜੋ ਦਿਨ ਕਾਲਜ ਵਿੱਚ ਗੁਜ਼ਾਰੇ,
ਮੁੜ ਕੇ ਲੱਭਣੇ ਨਹੀਂ ਦੁਬਾਰੇ..
ਸੋਹਣੇ ਯਾਰ ਅੱਖਾਂ ਦੇ ਤਾਰੇ,
ਮਨੋਂ ਭੁਲਾਉਣੇਂ ਔਖੇ ਨੇਂ..
ਏ ਦਿਨ ਸੋਹਣੇ ਪਿਆਰੇ-ਪਿਆਰੇ,
ਮੋੜ ਲਿਆਉਣੇਂ ਔਖੇ ਨੇਂ..||

ਚੜਦੀ ਉਮਰ ਦੀਆਂ ਏ ਬਾਤਾਂ,
ਹੁੰਦੀਆਂ ਜ਼ਿੰਦਗੀ ਲਈ ਸੌਗਾਤਾਂ..
ਨਾਂ ਏ ਦਿਨ ਲੱਭਣੇ ਨਾਂ ਰਾਤਾਂ,
ਮਨ ਸਮਝਾਉਣੇਂ ਔਖੇ ਨੇਂ..
ਜੋ ਦਿਨ ਕਾਲਜ ਵਿੱਚ ਗੁਜ਼ਾਰੇ,
ਮੋੜ ਲਿਆਉਣੇਂ ਔਖੇ ਨੇਂ..||

ਏ ਜੋ ਕਾਲਜ ਦੀਆਂ ਦੀਵਾਰਾਂ,
ਅੰਦਰ ਮਹਿਕਦੀਆਂ ਗੁਲਜ਼ਾਰਾਂ..
ਯਾਰੋ ਬਿਨ੍ਹਾਂ ਸੋਹਣਿਆਂ ਯਾਰਾਂ,
ਵਕਤ ਲੰਘਾਉਣੇਂ ਔਖੇ ਨੇਂ..
ਜੋ ਦਿਨ ਕਾਲਜ ਵਿੱਚ ਗੁਜ਼ਾਰੇ,
ਮੋੜ ਲਿਆਉਣੇਂ ਔਖੇ ਨੇਂ..||

ਹੁਣ ਜਦ ਲੱਗੀਆਂ ਪੈਣ ਜੁਦਾਈਆਂ,
ਘੜੀਆਂ ਸੱਜਣਾਂ ਨਾਲ ਬਿਤਾਈਆਂ..
ਮੈਥੋਂ ਜਾਣੀਆਂ ਨਹੀਂ ਭੁਲਾਈਆਂ,
ਫ਼ਿਰ ਦਿਲ ਲਾਉਣੇਂ ਔਖੇ ਨੇਂ..
ਜੋ ਦਿਨ ਕਾਲਜ ਵਿੱਚ ਗੁਜ਼ਾਰੇ,
ਮੋੜ ਲਿਆਉਣੇਂ ਔਖੇ ਨੇਂ..||

ਆ ਗਲ ਮਿਲੀਏ,
ਮੌਜ ਮਨਾਈਏ..
ਅੱਜ ਤਾਂ ਨੱਚੀਏ,
ਭੰਗੜੇ ਪਾਈਏ..
ਹੱਸ ਕੇ ਯਾਰ ਵਿਦਾ ਹੋ ਜਾਈਏ,
ਏ ਦਿਨ ਆਉਣੇਂ ਔਖੇ ਨੇਂ..
ਜੋ ਦਿਨ ਕਾਲਜ ਵਿੱਚ ਗੁਜ਼ਾਰੇ,
ਮੋੜ ਲਿਆਉਣੇਂ ਔਖੇ ਨੇਂ..||
ਏ ਦਿਨ ਸੋਹਣੇ ਪਿਆਰੇ-ਪਿਆਰੇ,
ਮੋੜ ਲਿਆਉਣੇਂ ਔਖੇ ਨੇਂ..||

...Dedicate to all C!V!L ENGINEERz...
&
05-09 Batch of GNE LDH.
 
Top